ਚੰਡੀਗੜ੍ਹ ਵਿਚ ਬਰਕਲੇ ਦਾ ਵਪਾਰਕ ਕੰਪਲੈਕਸ ਸੀਲ; ਵਾਤਾਵਰਣ ਨਿਯਮਾਂ ਦੀ ਉਲੰਘਣਾ ਨੂੰ ਲੈ ਕੇ 3.75 ਲੱਖ ਰੁਪਏ ਦਾ ਜੁਰਮਾਨਾ
ਚੰਡੀਗੜ੍ਹ ਦੇ ਡਿਪਟੀ ਕਮਿਸ਼ਨਰ ਵਿਨੈ ਪ੍ਰਤਾਪ ਸਿੰਘ ਨੇ ਇਸ ਦੀ ਪੁਸ਼ਟੀ ਕੀਤੀ ਹੈ
Chandigarh admin seals Berkeley Square
ਚੰਡੀਗੜ੍ਹ: ਚੰਡੀਗੜ੍ਹ ਪ੍ਰਦੂਸ਼ਣ ਕੰਟਰੋਲ ਕਮੇਟੀ (ਸੀ.ਪੀ.ਸੀ.ਸੀ.) ਨੇ ਸ਼ਹਿਰ ਦੇ ਪ੍ਰਮੁੱਖ ਵਪਾਰਕ ਕੰਪਲੈਕਸ ਬਰਕਲੇ ਸਕੁਏਅਰ ਨੂੰ ਵਾਤਾਵਰਣ ਦੇ ਕਈ ਨਿਯਮਾਂ ਦੀ ਉਲੰਘਣਾ ਲਈ ਸੀਲ ਕਰਨ ਦੇ ਨਿਰਦੇਸ਼ ਦਿਤੇ ਹਨ। ਇਸ ਤੋਂ ਬਾਅਦ ਚੰਡੀਗੜ੍ਹ ਪ੍ਰਸ਼ਾਸਨ ਨੇ ਸੋਮਵਾਰ ਨੂੰ ਬਰਕਲੇ ਸਕੁਏਅਰ ਨੂੰ ਸੀਲ ਕਰ ਦਿਤਾ।
ਇਹ ਵੀ ਪੜ੍ਹੋ: ਵਿਦੇਸ਼ ਭੇਜਣ ਦੇ ਨਾਂਅ ’ਤੇ ਕਰੋੜਾਂ ਦੀ ਠੱਗੀ ਮਾਰਨ ਵਾਲਾ ਟਰੈਵਲ ਏਜੰਟ ਕਾਬੂ
ਸੀ.ਪੀ.ਸੀ.ਸੀ. ਨੇ ਮੁਆਵਜ਼ੇ ਵਜੋਂ ਬਰਕਲੇ ਸਕੁਏਅਰ ਦੇ ਡਾਇਰੈਕਟਰਾਂ 'ਤੇ 3.75 ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ। ਇਸ ਸਬੰਧ ਵਿਚ ਇਕ ਨੋਟਿਸ ਸੀ.ਪੀ.ਸੀ.ਸੀ. ਦੇ ਮੈਂਬਰ ਸਕੱਤਰ ਟੀ.ਸੀ. ਨੋਟਿਆਲ ਵਲੋਂ ਬੀਤੀ ਸ਼ਾਮ ਦਿਤਾ ਗਿਆ। ਚੰਡੀਗੜ੍ਹ ਦੇ ਡਿਪਟੀ ਕਮਿਸ਼ਨਰ ਵਿਨੈ ਪ੍ਰਤਾਪ ਸਿੰਘ ਨੇ ਇਸ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦਸਿਆ ਕਿ ਸੀ.ਪੀ.ਸੀ.ਸੀ. ਦੀਆਂ ਹਦਾਇਤਾਂ ’ਤੇ ਉਪ ਮੰਡਲ ਮੈਜਿਸਟਰੇਟ ਨੇ ਬਰਕਲੇ ਬਿਲਡਿੰਗ ਨੂੰ ਸੀਲ ਕਰ ਦਿਤਾ ਹੈ।