ਮੈਂ ਲੋਕਾਂ ਨੂੰ ਇਤਿਹਾਸ ਨਾਲ ਨਹੀਂ, ਸਗੋਂ ਗਤੀਵਿਧੀਆਂ ਨਾਲ ਜੱਜ ਕਰਦਾ ਹਾਂ: CJI ਦੀਪਕ ਮਿਸ਼ਰਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਚੀਫ਼ ਜਸਟਿਸ ਦੀਪਕ ਮਿਸ਼ਰਾ ਨੇ ਸੋਮਵਾਰ ਨੂੰ ਆਪਣੇ ਫੇਅਰਵੈਲ ਭਾਸ਼ਣ ਵਿਚ ਕਿਹਾ, ‘ਮੈਂ ਲੋਕਾਂ ਨੂੰ ਇਤਿਹਾਸ ਨਾਲ ਨਹੀਂ ਸਗੋਂ ਉਨ੍ਹਾਂ ਦੀਆਂ ਗਤੀਵਿਧੀਆਂ ਅਤੇ ਦ੍ਰਿਸ਼ਟੀਕੋਣ...

CJI of India

Deepak Mishra

ਨਵੀਂ ਦਿੱਲੀ : ਚੀਫ਼ ਜਸਟਿਸ ਦੀਪਕ ਮਿਸ਼ਰਾ ਨੇ ਸੋਮਵਾਰ ਨੂੰ ਆਪਣੇ ਫੇਅਰਵੈਲ ਭਾਸ਼ਣ ਵਿਚ ਕਿਹਾ, ‘ਮੈਂ ਲੋਕਾਂ ਨੂੰ ਇਤਿਹਾਸ ਨਾਲ ਨਹੀਂ ਸਗੋਂ ਉਨ੍ਹਾਂ ਦੀਆਂ ਗਤੀਵਿਧੀਆਂ ਅਤੇ ਦ੍ਰਿਸ਼ਟੀਕੋਣ ਨਾਲ ਜੱਜ ਕਰਦਾ ਹਾਂ। ਇਸ ਤੋਂ ਪਹਿਲਾਂ ਉਨ੍ਹਾਂ ਨੇ ਕਿਹਾ, ‘ਮੈਂ ਕਹਿਣਾ ਚਾਹੁੰਦਾ ਹਾਂ ਕਿ ਮੈਨੂੰ ਬੋਲਣ ਦੀ ਆਗਿਆ ਦਿਉ, ਜਿਸ ਵਿਚ ਮੈਂ ਆਪਣੇ ਤਰੀਕੇ ਨਾਲ ਬੋਲ ਸਕਾਂ। ਪਿਛਲੀ ਵਾਰੀ ਜਦੋਂ ਮੈਂ ਭਾਸ਼ਣ ਦਿੱਤਾ ਸੀ ਤਾਂ ਜਸਟਿਸ ਨਰੀਮਨ ਨੇ ਕੁਝ ਕਿਹਾ ਸੀ ਅਤੇ ਮੈਂ ਉਸ ਨੂੰ ਸਮਝਿਆ।’ ਚੀਫ਼ ਜਸਟਿਸ ਦੀਪਕ ਮਿਸ਼ਰਾ ਨੇ ਭਾਰਤੀ ਨਿਆਂਪਾਲਿਕਾ ਨੂੰ ਦੁਨੀਆ ਦੀ ਸਭ ਤੋਂ ਮਜ਼ਬੂਤ ​​ਸੰਸਥਾ ਦੱਸਿਆ।