ਮੇਜਰ ਉਤੇ ਨੌਕਰਾਣੀ ਨੇ ਲਗਾਇਆ ਬਲਾਤਕਾਰ ਦਾ ਦੋਸ਼, ਘਟਨਾ ਵਾਲੇ ਦਿਨ ਪਤੀ ਨੇ ਕੀਤੀ ਸੀ ਖ਼ੁਦਕੁਸ਼ੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦੱਖਣ-ਪੱਛਮੀ ਦਿੱਲੀ ‘ਚ ਸੈਨਾ ਦੇ ਇਕ ਮੇਜਰ ਦੇ ਖ਼ਿਲਾਫ਼ ਘਰੇਲੂ ਨੌਕਰਾਣੀ ਨਾਲ ਗਲਤ ਵਿਵਹਾਰ ਕਰਨ ਦੇ ਦੋਸ਼ ਵਿਚ...

Rape Case

ਨਵੀਂ ਦਿੱਲੀ : ਦੱਖਣ-ਪੱਛਮੀ ਦਿੱਲੀ ‘ਚ ਸੈਨਾ ਦੇ ਇਕ ਮੇਜਰ ਦੇ ਖ਼ਿਲਾਫ਼ ਘਰੇਲੂ ਨੌਕਰਾਣੀ ਨਾਲ ਗਲਤ ਵਿਵਹਾਰ ਕਰਨ ਦੇ ਦੋਸ਼ ਵਿਚ ਮਾਮਲਾ ਦਰਜ ਕੀਤਾ ਗਿਆ ਹੈ। ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਔਰਤ ਨੇ ਆਪਣੀ ਸ਼ਿਕਾਇਤ ‘ਚ ਦੋਸ਼ ਲਗਾਇਆ ਹੈ ਕਿ ਮੇਜਰ ਨੇ 12 ਜੁਲਾਈ ਨੂੰ ਉਸ ਨਾਲ ਗਲਤ ਹਰਕਤ ਕੀਤੀ ਅਤੇ ਉਸੇ ਦਿਨ ਹੀ ਉਸਦੇ ਪਤੀ ਨੇ ਆਤਮ ਹੱਤਿਆ ਕਰ ਲਈ ਸੀ। ਉਨ੍ਹਾਂ ਨੇ ਦੱਸਿਆ ਕਿ ਔਰਤ ਦਾ ਦੋਸ਼ ਹੈ ਕਿ ਮੇਜਰ ਨੇ ਉਸ ਦੇ ਪਤੀ ਨੂੰ ਕਿਸੇ ਕੰਮ ਲਈ ਬਾਹਰ ਭੇਜ ਕੇ ਉਸ ਨੂੰ ਆਪਣੇ ਕਮਰੇ ਅੰਦਰ ਬੁਲਾਇਆ।