ਕੌਮੀ ਪੁਰਸਕਾਰਾਂ ਲਈ ਚੁਣੇ ਗਏ ਪੰਜਾਬ ਦੇ ਇਹ ਦੋ ਅਧਿਆਪਕ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦੇਸ਼ ਭਰ 'ਚੋਂ ਕੌਮੀ ਪੁਰਸਕਾਰਾਂ ਲਈ ਚੁਣੇ ਗਏ ਅਧਿਆਪਕਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੀ ਰਿਹਾਇਸ਼ ਵਿਖੇ ਚਾਹ ਪਾਰਟੀ ਦਿੱਤੀ ਤੇ ਨਾਲ ਹੀ ਉਨ੍ਹਾਂ ਦੀਆਂ ...

PM Narendra Modi

ਨਵੀਂ ਦਿੱਲੀ :- ਦੇਸ਼ ਭਰ 'ਚੋਂ ਕੌਮੀ ਪੁਰਸਕਾਰਾਂ ਲਈ ਚੁਣੇ ਗਏ ਅਧਿਆਪਕਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੀ ਰਿਹਾਇਸ਼ ਵਿਖੇ ਚਾਹ ਪਾਰਟੀ ਦਿੱਤੀ ਤੇ ਨਾਲ ਹੀ ਉਨ੍ਹਾਂ ਦੀਆਂ ਪ੍ਰਾਪਤੀਆਂ ਬਾਰੇ ਉਨ੍ਹਾਂ ਦੀ ਸਰਾਹਨਾ ਕੀਤੀ। ਦਸ ਦਈਏ ਕਿ ਇਹਨਾਂ ਵਿਚ ਇਸ ਵਾਰ ਪੰਜਾਬ ਦੇ ਦੋ ਅਧਿਆਪਕਾਂ ਦੀ ਚੋਣ ਕੀਤੀ ਗਈ ਹੈ। ਇਨ੍ਹਾਂ ਅਧਿਆਪਕਾਂ 'ਚ ਪਟਿਆਲਾ ਦੇ ਅਧਿਆਪਕ ਹਰਿੰਦਰ ਸਿੰਘ ਗਰੇਵਾਲ ਅਤੇ ਲੁਧਿਆਣਾ ਦੇ ਗਣਿਤ ਅਧਿਆਪਕ ਕਿਰਨਦੀਪ ਸਿੰਘ ਸ਼ਾਮਲ ਹਨ।

ਤੁਹਾਨੂੰ ਜਾਂ ਕੇ ਹੈਰਾਨੀ ਹੋਵੇਗੀ ਕਿ ਹਰਿੰਦਰ ਸਿੰਘ ਗਰੇਵਾਲ ਪਟਿਆਲਾ ਜ਼ਿਲ੍ਹੇ ਦੇ ਚਾਰ ਸਕੂਲਾਂ 'ਤੇ ਆਪਣੇ ਨਿੱਜੀ ਯਤਨਾਂ ਸਦਕਾ 1.25 ਕਰੋੜ ਰੁਪਏ ਇਕੱਤਰ ਕਰਕੇ ਖ਼ਰਚ ਕਰ ਚੁੱਕੇ ਹਨ। PM ਮੋਦੀ ਨੇ ਆਪਣੇ ਟਵੀਟ ਰਾਹੀਂ ਸੰਦੇਸ਼ 'ਚ ਕਿਹਾ ਕਿ ਹਰਿੰਦਰ ਸਿੰਘ ਗਰੇਵਾਲ ਇੱਕ ਮਿਸਾਲ ਹੈ ਕਿ ਕਿਵੇਂ ਇੱਕ ਅਧਿਆਪਕ ਤਕਨਾਲੋਜ਼ੀ ਦਾ ਮਾਸਟਰ ਬਣਕੇ, ਵਿਦਿਆਰਥੀਆਂ ਲਈ ਲਾਹੇਵੰਦ ਸਾਬਤ ਹੋ ਸਕਦਾ ਹੈ। ਤੇ ਲੁਧਿਆਣਾ ਦੇ ਕਿਰਨਦੀਪ ਲਈ ਵੀ PM ਮੋਦੀ ਨੇ ਆਪਣੇ ਭਾਵ ਰੱਖਦੇ ਹੋਏ ਕਿਹਾ ਕਿ ਕਿਰਨਦੀਪ ਸਿੰਘ ਨੇ ਨੌਜਵਾਨਾਂ ਵਿਚ ਗਣਿਤ ਲਈ ਪਿਆਰ ਜਗਾਉਣ ਦਾ ਬਹੁਤ ਵਧੀਆ ਕੰਮ ਕੀਤਾ ਹੈ।