ਰਾਸ਼ਟਰਪਤੀ ਰਾਮਨਾਥ ਕੋਵਿੰਦ ਦੇ 73ਵੇਂ ਜਨਮ ਦਿਨ ‘ਤੇ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਤੀ ਵਧਾਈ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਰਾਸ਼ਟਰਪਤੀ ਰਾਮਨਾਥ ਕੋਵਿੰਦ ਦਾ ਅੱਜ 73ਵਾਂ ਜਨਮ ਦਿਨ ਹੈ।

President Ram nath kovind

ਨਵੀਂ ਦਿੱਲੀ : ਰਾਸ਼ਟਰਪਤੀ ਰਾਮਨਾਥ ਕੋਵਿੰਦ ਦਾ ਅੱਜ 73ਵਾਂ ਜਨਮ ਦਿਨ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰ ਕੇ ਉਹਨਾਂ ਨੂੰ ਵਧਾਈ ਦਿਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕੀਤਾ, ‘ਰਾਸ਼ਟਰਪਤੀ ਜੀ ਨੂੰ ਜਨਮ ਦਿਨ ਦੀਆਂ ਬਹੁਤ ਵਧਾਈਆਂ। ਭਾਰਤ ਨੂੰ ਉਹਨਾਂ ਦੇ ਖੁਫ਼ੀਆਂ ਅਤੇ ਕਈ ਵਿਸ਼ਿਆਂ ਉਤੇ ਗਹਿਰੀ ਸਮਝ ਦਾ ਵੱਡਾ ਲਾਭ ਮਿਲ ਰਿਹਾ ਹੈ। ਇਹ ਸਮਾਜ ਦੇ ਹਰ ਵਰਗ ਦੇ ਨਾਲ ਵੱਡੀ ਡੂੰਘਾਈ ਨਾਲ ਜੁੜੇ ਹੋਏ ਹਨ। ਮੈਂ ਉਹਨਾਂ ਦੀ ਲੰਮੀ ਉਮਰ ਅਤੇ ਚੰਗੀ ਸਹਿਤ ਲਈ ਅਰਦਾਸ ਕਰਦਾ ਹਾਂ।

ਰਾਮਨਾਥ ਕੋਵਿੰਦਰ ਦਾ ਜਨਮ 1 ਅਕਤੂਬਰ 1945 ਨੂੰ ਉਤਰ ਪ੍ਰਦੇਸ਼ ਦੇ ਕਾਨਪੁਰ ਦੇਹਾਤ ਜਿਲ੍ਹੇ ਦੇ ਇਕ ਛੋਟੇ ਜਿਹੇ ਪਿੰਡ ਪਰੌਂਖ ਵਿਚ ਹੋਇਆ ਸੀ। ਉਹਨਾਂ ਦੇ ਲੰਘੇ ਸਾਲ 25 ਜੁਲਾਈ ਨੂੰ ਦੇਸ਼ ਦੇ 14ਵੇਂ ਰਾਸ਼ਟਰਪਤੀ ਦੇ ਰੂਪ ਵਿਚ ਸਹੁੰ ਚੁੱਕੀ ਸੀ। ਇਸ ਤੋਂ ਪਹਿਲਾਂ ਉਹ ਬਿਹਾਰ ਦੇ ਰਾਜਪਾਲ ਦੇ ਰੂਪ ਵਿਚ ਕੰਮ ਕਰ ਰਹੇ ਸੀ। ਕੋਵਿੰਦ ਰਾਜ ਸਭਾ ਦੇ ਮੈਂਬਰ ਵੀ ਰਹਿ ਚੁੱਕੇ ਹਨ। ਉਹ 1977-79 ਤਕ ਦਿੱਲੀ ਹਾਈਕੋਰਟ ਵਿਚ ਕੇਂਦਰ ਸਰਕਾਰ ਦੇ ਵਕੀਲ ਵੀ ਰਹੇ ਹਨ। ਰਾਮਨਾਥ ਕੋਵਿੰਦ ਨੇ ਪੜ੍ਹਾਈ ਕਰਦੇ ਹੋਏ ਬੀ.ਕਾਮ ਅਤੇ ਐਲਐਲਬੀ ਦੀ ਡਿਗਰੀ ਹਾਸਿਲ ਕੀਤੀ। ਇਹ ਡਿਗਰੀ ਇਹਨਾਂ ਨੇ ਕਾਨਪੁਨ ਯੂਨੀਵਰਸਿਟੀ ਤੋਂ ਹਾਸਿਲ ਕੀਤੀ।

ਕਾਨਪੁਰ ਤੋਂ ਲਾਅ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਇਹ ਦਿੱਲੀ ਗਏ। ਦਿੱਲੀ ਵਿਚ ਇਹਨਾਂ ਨੂੰ ਆਈਏਐਸ ਦੀ ਪ੍ਰੀਖਿਆ ਪਾਸ ਕਰਨ ਦੀ ਕੋਸ਼ਿਸ਼ ਕੀਤੀ। ਪਰ ਇਸ ਕੋਸ਼ਿਸ਼ ਵਿਚ ਉਹਨਾਂ ਦੇ ਹੱਥ ਅਸਫ਼ਲਤਾ ਪ੍ਰਾਪਤ ਹੋਈ। ਸ਼ੁਰੂ ਵਿਚ ਦੋ ਵਾਰ ਅਸਫ਼ਲਤਾ ਲੱਗਣ ਤੋਂ ਬਾਅਦ ਵੀ ਇਹਨਾਂ ਨੇ ਹਾਰ ਨਹੀਂ ਮੰਨੀ ਅਤੇ ਤੀਜੀ ਵਾਰ ਪੁਨ: ਆਈਏਐਸ ਐਂਟਰਾਂਸ ਦੀ ਪ੍ਰੀਖਿਆ ਦਿਤੀ। ਇਸ ਵਾਰ ਰਾਮ ਨਾਥ ਜੀ ਸਫ਼ਲ ਹੋ ਗਏ, ਹਾਲਾਂਕਿ ਇਹਨਾਂ ਨੂੰ ਆਈਏਐਸ ਦਾ ਅਹੁਦਾ ਨਹੀਂ ਮਿਲਿਆ ਸੀ। ਇਹਨਾਂ ਨੇ ਨੌਕਰੀ ਨਹੀਂ ਕੀਤੀ ਅਤੇ ਨੌਕਰੀ ਦੀ ਥਾਂ ਲਾਅ ਦਾ ਅਭਿਆਸ ਕਰਨਾ ਹੀ ਸਹੀ ਸਮਝਿਆ।

ਉਪਰੋਕਤ ਵੱਡੇ ਅਹੁਦਿਆਂ ਤੋਂ ਇਲਾਵਾ ਕਈਂ ਹੋਰ ਮਹੱਤਵਪੂਰਨ ਅਹੁਦਿਆਂ ਉਤੇ ਵੀ ਸ੍ਰੀ ਰਾਮਨਾਥ ਕੋਵਿੰਦ ਨੂੰ ਕੰਮ ਕਰਨ ਦਾ ਮੌਕਾ ਮਿਲਿਆ। ਇਹਨਾਂ ਨੇ ਡਾ: ਭੀਮ ਰਾਓ ਅੰਬੇਦਕਰ ਯੂਨੀਵਰਸਿਟੀ ਵਿਚ ਮੈਨੇਜਮੈਂਟ ਬੋਰਡ ਦੇ ਮੈਂਬਰ ਦੇ ਤੌਰ ਤੇ ਵੀ ਕੰਮ ਕੀਤਾ। ਕਲਕੱਤਾ ਦੇ ਇੰਡੀਅਨ ਇੰਸਟੀਚਿਉਟ ਆਫ਼ ਮੈਨੇਜਮੈਂਟ ਦੇ ਮੈਂਬਰ ਆਫ਼ ਬੋਰਡ ਦੇ ਅਹੁਦੇ ਉਤੇ ਵੀ ਕੰਮ ਕੀਤਾ। ਇਸ ਤੋਂ ਬਾਅਦ ਇਹਨਾਂ ਨੇ ਸਾਲ 2002 ਦੇ ਅਕਤੂਬਰ ਵਿਚ ਯੂਨਾਈਟੇਡ ਨੈਸ਼ਨ ਜਨਰਲ ਅਸੈਂਬਲੀ ਵਿਚ ਭਾਰਤ ਦਾ ਪ੍ਰਤੀਨਿਧ ਕੀਤਾ।