ਮਹਿਲਾ ਆਈਏਐਸ ਅਧਿਕਾਰੀ ਦੋ ਦਹਾਕੇ ਪਹਿਲਾਂ ਸਬਰੀਮਾਲਾ ਮੰਦਰ ਗਈ ਸੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸੁਪਰੀਮ ਕੋਰਟ ਦੁਆਰਾ ਸਬਰੀਮਾਲਾ ਮੰਦਰ ਵਿਚ ਔਰਤਾਂ ਨੂੰ ਦਾਖ਼ਲ ਹੋਣ ਦੀ ਆਗਿਆ ਦਿਤੇ ਜਾਣ ਤੋਂ ਕਰੀਬ ਦੋ ਦਹਾਕੇ ਪਹਿਲਾਂ ਮਹਿਲਾ ਆਈਏਐਸ ਅਧਿਕਾਰੀ ਵੱਖ-ਵੱਖ ਧਮਕੀਆਂ........

K B Valsala Kumari

ਤਿਰੂਵਨੰਤਪੁਰਮ : ਸੁਪਰੀਮ ਕੋਰਟ ਦੁਆਰਾ ਸਬਰੀਮਾਲਾ ਮੰਦਰ ਵਿਚ ਔਰਤਾਂ ਨੂੰ ਦਾਖ਼ਲ ਹੋਣ ਦੀ ਆਗਿਆ ਦਿਤੇ ਜਾਣ ਤੋਂ ਕਰੀਬ ਦੋ ਦਹਾਕੇ ਪਹਿਲਾਂ ਮਹਿਲਾ ਆਈਏਐਸ ਅਧਿਕਾਰੀ ਵੱਖ-ਵੱਖ ਧਮਕੀਆਂ ਦੀ ਪਰਵਾਹ ਕੀਤੇ ਬਗ਼ੈਰ ਸੁਪਰੀਮ ਕੋਰਟ ਦਾ ਹੁਕਮ ਲੈ ਕੇ ਮੰਦਰ ਗਈ ਸੀ। ਰੂੜੀਵਾਦੀ ਲੋਕਾਂ ਦੀਆਂ ਧਮਕੀਆਂ ਦੇ ਬਾਵਜੂਦ ਪਤਨਮਤਿਟਾ ਜ਼ਿਲ੍ਹੇ ਦੀ ਡਿਪਟੀ ਕਮਿਸ਼ਨਰ ਕੇ ਬੀ ਵਲਸਲਾ ਕੁਮਾਰੀ 41 ਸਾਲ ਦੀ ਉਮਰ ਵਿਚ 1995 'ਚ ਘੱਟੋ-ਘੱਟ ਚਾਰ ਵਾਰ ਮੰਦਰ ਗਈ ਸੀ। ਉਹ ਸਪੁਰੀਮ ਕੋਰਟ ਦੇ ਖ਼ਾਸ ਹੁਕਮ ਨਾਲ ਅਪਣੀ ਅਧਿਕਾਰਤ ਡਿਊਟੀ ਵਜੋਂ ਮੰਦਰ ਗਈ ਸੀ।

ਉਦੋਂ ਵੀ 10 ਤੋਂ 50 ਸਾਲ ਦੀ ਉਮਰ ਵਾਲੀਆਂ ਔਰਤਾਂ ਨੂੰ ਮੰਦਰ ਵਿਚ ਦਾਖ਼ਲ ਹੋਣ ਦੀ ਆਗਿਆ ਨਹੀਂ ਸੀ। ਕੇਰਲਾ ਹਾਈ ਕੋਰਟ ਨੇ ਸ਼ਰਧਾਲੂਆਂ ਦੇ ਸਾਲਾਨਾ ਭੰਡਾਰੇ ਦੀਆਂ ਤਿਆਰੀਆਂ ਦੇ ਸਬੰਧ ਵਿਚ ਕੁਮਾਰੀ ਨੂੰ ਮੰਦਰ ਜਾਣ ਦੀ ਆਗਿਆ ਦਿਤੀ ਸੀ। ਤਦ ਅਦਾਲਤ ਨੇ ਕਿਹਾ ਸੀ ਕਿ ਮੰਦਰ ਦਾ ਉਸ ਦਾ ਦੌਰਾ ਤੀਰਥਯਾਤਰਾ ਨਾਲ ਸਬੰਧਤ ਨਹੀਂ ਹੋਵੇਗਾ ਅਤੇ ਉਹ ਜ਼ਿਲ੍ਹਾ ਮੈਜਿਸਟਰੇਟ ਹੋਣ ਨਾਤੇ ਡਿਊਟੀ ਤਹਿਤ ਉਥੇ ਜਾਵੇਗੀ। ਮਹਿਲਾ ਅਧਿਕਾਰੀ ਨੂੰ ਮੰਦਰ ਦੇ ਪਵਿੱਤਰ ਸਥਾਨ ਵਲ ਜਾਣ ਵਾਲੀਆਂ ਸੋਨੇ ਦੀਆਂ 18 ਪੌੜੀਆਂ 'ਤੇ ਨਾ ਚੜ੍ਹਨ ਲਈ ਵੀ ਕਿਹਾ ਗਿਆ ਸੀ।  (ਏਜੰਸੀ)