ਜੰਮੂ ਬੱਸ ਅੱਡੇ ਤੋਂ 18 ਕਿੱਲੋ ਬਾਰੂਦ ਬਰਾਮਦ, ਵੱਡੀ ਸਾਜਿਸ਼ ਨਾਕਾਮ
ਫ਼ੌਜ ਨੇ ਇਕ ਵਾਰ ਫਿਰ ਅਤਿਵਾਦੀਆਂ ਦੇ ਜੰਮੂ ਖੇਤਰ ਨੂੰ ਦਹਿਲਾਉਣ...
ਜੰਮੂ: ਫ਼ੌਜ ਨੇ ਇਕ ਵਾਰ ਫਿਰ ਅਤਿਵਾਦੀਆਂ ਦੇ ਜੰਮੂ ਖੇਤਰ ਨੂੰ ਦਹਿਲਾਉਣ ਦੇ ਮਨਸੂਬੇ 'ਤੇ ਪਾਣੀ ਫੇਰ ਦਿੱਤਾ ਹੈ। ਖੁਫ਼ੀਆ ਏਜੰਸੀਆਂ ਦੀ ਚੌਕਸੀ ਕਾਰਨ ਵੱਡੀ ਸਾਜ਼ਿਸ਼ ਨੂੰ ਨਾਕਾਮ ਕਰਦੇ ਹੋਏ ਫ਼ੌਜ ਨੇ ਐੱਮਐੱਏ ਹੋਸਟਲ ਨੇੜੇ ਇਕ ਬੱਸ 'ਚੋਂ 18 ਕਿੱਲੋ ਬਾਰੂਦ ਸਮੱਗਰੀ ਬਰਾਮਦ ਕੀਤੀ ਹੈ। ਇਹ ਬੱਸ ਬਿਲਾਵਰ ਤੋਂ ਜੰਮੂ ਪਹੁੰਚੀ ਸੀ। ਵਿਸਫੋਟਕ ਨਾਲ ਦੋ ਸ਼ੱਕੀਆਂ ਨੂੰ ਹਿਰਾਸਤ 'ਚ ਲਿਆ ਗਿਆ ਹੈ।
ਸੂਤਰਾਂ ਨੇ ਦੱਸਿਆ ਕਿ ਬਿਲਾਵਰ ਤੋਂ ਬੱਸ 'ਚ ਲਿਆਂਦੀ ਜਾ ਰਹੀ ਬਾਰੂਦ ਸਮੱਗਰੀ ਜੰਮੂ 'ਚ ਅਤਿਵਾਦੀਆਂ ਤਕ ਪਹੁੰਚਦੀ ਕਰਨੀ ਸੀ। ਖੁਫ਼ੀਆ ਏਜੰਸੀਆਂ ਨੂੰ ਇਸ ਦੀ ਭਿਣਕ ਲੱਗ ਗਈ ਤੇ ਉਨ੍ਹਾਂ ਜੰਮੂ ਪਹੁੰਚਦੇ ਹੀ ਬੱਸ ਨੂੰ ਐੱਮਐੱਲਏ ਹੋਸਟਲ ਬਾਹਰ ਰੋਕ ਲਿਆ। ਤਲਾਸ਼ੀ ਦੌਰਾਨ ਬੱਸ 'ਚੋਂ 18 ਕਿੱਲੋ ਬਾਰੂਦ ਬਰਾਮਦ ਕੀਤਾ ਗਿਆ। ਫ਼ੌਜ ਨੇ ਬਰਾਮਦ ਬਾਰੂਦ ਸਮੱਗਰੀ ਪੁਲਿਸ ਨੂੰ ਸੌਂਪ ਦਿੱਤੀ ਹੈ।
ਬਾਰੂਦ ਸਮੱਗਰੀ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਸੂਤਰਾਂ ਦਾ ਕਹਿਣਾ ਹੈ ਕਿ ਇਸ ਵਿਸਫੋਟਕ ਸਮੱਗਰੀ ਨਾਲ ਦੋ ਸ਼ੱਕੀਆਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ ਪਰ ਇਸ ਦੀ ਅਧਿਕਾਰਤ ਪੁਸ਼ਟੀ ਨਹੀਂ ਹੋ ਸਕੀ ਹੈ। ਸ਼ੱਕੀਆਂ ਤੋਂ ਪੁੱਛਗਿੱਛ ਜਾਰੀ ਹੈ। ਬਿਲਾਵਰ ਤੋਂ ਪਹਿਲਾਂ ਵੀ 30 ਕਿੱਲੋ ਬਾਰੂਦ ਹੋ ਚੁੱਕਾ ਹੈ ਬਰਾਮਦ ਕੀਤਾ ਸੀ। ਇਹ ਵਿਸਫੋਟਕ ਸਮੱਗਰੀ ਬਿਲਾਵਰ ਦੇ ਪਿੰਡ ਦੇਵਲ 'ਚੋਂ ਬਰਾਮਦ ਹੋਇਆ ਸੀ।