ਜਾਣੋਂ, ਕੋਲਕੱਤਾ 'ਚ ਮਹਾਤਮਾ ਗਾਂਧੀ ਦੀ ਯਾਦ 'ਚ ਬਣੇ ਅਜਾਇਬ ਘਰ ਬਾਰੇ 

ਏਜੰਸੀ

ਖ਼ਬਰਾਂ, ਰਾਸ਼ਟਰੀ

ਕੋਲਕੱਤਾ ‘ਚ ਬਣਿਆ ਮਹਾਤਮਾ ਗਾਂਧੀ ਦੀ ਯਾਦ ‘ਚ ਅਜਾਇਬ ਘਰ

Mohandas Karamchand Gandhi

ਕੋਲਕੱਤਾ: ਦੇਸ਼ ਦੀ ਅਜ਼ਾਦੀ ਨਾਲ ਸ਼ੁਰੂ ਹੋਈ ਫਿਰਕੂ ਹਿੰਸਾ ਨੂੰ ਸ਼ਾਤ ਕਰਨ ਲਈ ਕੋਲਕੱਤਾ ਆਏ ਮਹਾਤਮਾ ਗਾਂਧੀ ਨੂੰ ਤਿੰਨ ਹਫਤੇ ਬੇਲਿਯਾਘਾਟ ‘ਚ ਰਹੇ ਸੀ। ਉਸ ਜਗ੍ਹਾ ਨੂੰ ਹੁਣ ਅਜਾਇਬ ਘਰ ਵਜੋਂ ਤਬਦੀਲ ਕਰ ਦਿੱਤਾ ਗਿਆ ਹੈ ਜੋ ਕਿ 2 ਅਕਤੂਬਰ ਯਾਨੀ ਕਿ ਮਹਾਤਮਾਂ ਗਾਂਧੀ ਦੇ ਜਨਮਦਿਨ ‘ਤੇ ਲੋਕਾਂ ਲਈ ਖੋਲ੍ਹ ਦਿੱਤਾ ਜਾਵੇਗਾ। ਇਸ ਅਜਾਇਬ ਘਰ ਵਿਚ ਉਸ ਸਮੇਂ ਖਿੱਚੀਆਂ ਗਈਆ ਤਸਵੀਰਾਂ ਨੂੰ ਲੋਕਾਂ ਦੇ ਸਾਹਮਣੇ ਰੱਖਿਆ ਜਾਵੇਗਾ।

ਦੱਸਣਯੋਗ ਹੈ ਕਿ ਕੋਲਕੱਤਾ ਗਾਂਧੀ ਮੈਮੋਰੀਅਲ ਕਮੇਟੀ ਦੇ ਸਾਬਕਾ ਅਧਿਕਾਰੀ 1950 ਤੋਂ ਇਸ ਇਮਾਰਤ ਦੀ ਨਿਗਰਾਨੀ ਕਰ ਰਹੇ ਹਨ। ਇਸ ਤੋਂ ਇਲਾਵਾ ਮਹਾਤਮਾ ਗਾਂਧੀ ਅਤੇ ਉਹਨਾਂ ਦੇ ਸਮੱਰਥਕ ਇਸ ਇਮਾਰਤ ਵਿਚ ਰਹੇ ਅਤੇ ਇੱਥੋਂ ਹੀ ਉਹਨਾਂ 31 ਅਗਸਤ ਨੂੰ ਅਣਮਿੱਥੇ ਸਮੇਂ ਲਈ ਮਰਨ ਵਰਤ ‘ਤੇ ਬੈਠੇ ਸੀ। ਮਹਾਤਮਾ ਗਾਂਧੀ ਨੇ 4 ਸਤੰਬਰ ਨੂੰ ਦੋਵਾਂ ਭਾਈਚਾਰਿਆਂ ਦੇ ਨੇਤਾਵਾਂ ਵੱਲੋਂ ਉਹਨਾਂ ਦੇ ਪੈਰਾਂ ਵਿੱਚ ਹਥਿਆਰ ਰੱਖ ਕੇ ਮਾਫ਼ੀ ਮੰਗਣ ‘ਤੇ ਮਰਨ ਵਰਤ ਨੂੰ ਤੋੜਿਆ ਗਿਆ ਸੀ।

ਜ਼ਿਕਰਯੋਗ ਹੈ ਕਿ ਇਹ ਇਮਾਰਤ ਪਹਿਲਾ ‘ਹੈਦਰੀ ਮੰਜਿਲ’ ਦੇ ਨਾਮ ਨਾਲ ਜਾਣੀ ਜਾਂਦੀ ਸੀ ਅਤੇ ਗਾਂਧੀ ਆਪਣੇ ਸਮਰਥਕਾਂ ਨਾਲ 13 ਅਗਸਤ 1947 ਨੂੰ ਇੱਥੇ ਆਏ ਸੀ। ਇਸੇ ਦੌਰਾਨ ਗਾਂਧੀ ਇਮਾਰਤ ਵਿਚ ਬਣੇ 7 ਕਮਰਿਆਂ ‘ਚੋਂ 2 ਕਮਰਿਆਂ ਵਿੱਚ ਰਹੇ ਸਨ। ਉੱਥੇ ਹੀ 4 ਸਤਬੰਰ ਇਮਾਰਤ ਛੱਡਣ ਤੋਂ ਬਾਅਦ ਇਹ ਇਮਾਰਤ ਫ਼ਿਰ ਖ਼ਰਾਬ ਹੋਣ ਲੱਗ ਗਈ। 2 ਅਕਤੂਬਰ 1985 ਨੂੰ ਰਾਜ ਸਰਕਾਰ ਦੇ ਲੋਕ ਨਿਰਮਾਣ ਵਿਭਾਗ ਨੇ ਕਮੇਟੀ ਨਾਲ ਸਲਾਹ ਮਸ਼ਵਰਾ ਕਰਕੇ ਇਸ ਇਮਾਰਤ ਦੀ ਮੁਰੰਮਤ ਕਕਰਵਾਈ।

ਇਸ ਦਾ ਨਾਮ ਗਾਂਧੀ ਭਵਨ ਰੱਖ ਦਿੱਤਾ ਗਿਆ। ਹਾਲਾਕਿ, ਇਸ ਦੇ ਬਾਵਜੂਦ ਵੀ ਲੋਕਾਂ ਦਾ ਧਿਆਨ ਇਸ ਵੱਲ ਅਕਾਰਸ਼ਿਤ ਨਹੀਂ ਹੋਇਆ। 2009 ਵਿੱਚ ਜਦੋਂ ਤਤਕਾਲੀ ਰਾਜਪਾਲ ਗੋਪਾਲ ਕ੍ਰਿਸ਼ਨ ਗਾਂਦੀ ਇਸ ਇਮਾਰਤ ‘ਚ ਆਏ ਤਾਂ ਉਹਨਾਂ ਕਮੇਟੀ ਗਾਂਧੀ ਨਾਲ ਜੁੜੀਆਂ ਸਾਰੀਆਂ ਚੀਜ਼ਾ ਦੀ ਇੱਥੇ ਪਰਦਰਸ਼ਨੀ ਲਗਾਉਣ ਨੂੰ ਕਿਹਾ। ਉਸ ਸਮੇਂ ਤੋਂ ਹੀ ਕਮੇਟੀ ਇਸ ਨੂੰ ਛੋਟੇ ਅਜਾਇਬ ਘਰ ਵਜੋਂ ਚਲਾ ਰਹੀ ਹੈ।

ਦੱਸ ਦੇਈਏ ਕਿ ਇੱਥੇ ਗਾਂਧੀ ਦੁਆਰਾ ਵਰਤੇ ਗਿਆ ਚਰਖਾ, ਕੈਪ, ਸਿਰਹਾਣਾ, ਚਾਦਰ, ਇੱਕ ਕਮਰੇ ਵਿਚ ਰੱਖੇ ਗਏ ਹਨ ਪਰ ਇਸ ਅਜਾਇਬ ਘਰ ਬਾਰੇ ਬਹੁਤ ਸਾਰੇ ਲੋਕਾਂ ਨੂੰ ਕੁੱਝ ਵੀ ਪਤਾ ਨਹੀਂ ਹੈ। 2018 ‘ਚ ਰਾਜ ਸਰਕਾਰ ਵੱਲੋਂ ਇਸ ਇਮਾਰਤ ਦੀ ਵੱਡੇ ਪੱਧਰ ‘ਤੇ ਮੁਰੰਮਤ ਕਰਵਾਈ ਜਿਸ ਨੂੰ ਮਹਾਤਮਾ ਗਾਂਧੀ ਦੇ 150ਵੇਂ ਜਨਮਦਿਨ ‘ਤੇ ਇੱਕ ਅਜਾਇਬ ਘਰ ਦੇ ਰੂਪ ਵਿੱਚ ਲੋਕਾਂ ਨੂੰ ਦੇਖਣ ਲਈ ਖੋਲ੍ਹਿਆ ਜਾਵੇਗਾ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।