ਹਿਮਾਚਲ ਪ੍ਰਦੇਸ਼: ਤੁਸੀਂ ਸੜਕ ‘ਤੇ ਟੋਲ ਟੈਕਸ ਲੈਣ ਵਾਲੇ ਟੋਲ ਪਲਾਜ਼ੇ ਤਾਂ ਬਹੁਤ ਦੇਖੇ ਹੋਣੇ ਪਰ ਅੱਜ ਅਸੀਂ ਤੁਹਾਨੂੰ ਇਕ ਅਜਿਹਾ ਟੋਲ ਪਲਾਜ਼ਾ ਦਿਖਾਉਣ ਜਾ ਰਹੇ ਆ ਜਿਸ ਨੂੰ ਦੇਖ ਕੇ ਟੋਲ ਦੇਣ ਵਾਲੇ ਵੀ ਚੱਕਰਾਂ ਵਿਚ ਪੈ ਜਾਂਦੇ ਹਨ ਤੇ ਕੁੱਝ ਸਮਾਂ ਤਾਂ ਉਹ ਵੀ ਇਹੀ ਸੋਚਦੇ ਰਹਿੰਦੇ ਨੇ ਕਿ ਇਹ ਕਿਹੋ ਜਿਹਾ ਟੋਲ ਪਲਾਜ਼ਾ ਜਿਸ ਦੀ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ।
ਮਾਮਲਾ ਹਿਮਾਚਲ ਪ੍ਰਦੇਸ਼ ਦੇ ਜਵਾਲਾਮੁਖੀ ਵਿਧਾਨ ਸਭਾ ਖੇਤਰ ਦਾ ਦੱਸਿਆ ਜਾ ਰਿਹਾ ਹੈ। ਜਿਥੇ ਇੱਕ ਬਜ਼ੁਰਗ ਸੜਕ ਉੱਤੇ ਕੁਰਸੀ ਲਗਾ ਕੇ ਬੈਠ ਗਿਆ ਹੈ ਤੇ ਆਉਣ ਜਾਣ ਵਾਲੇ ਵਾਹਨਾਂ ਤੇਂ ਟੋਲ ਟੈਕਸ ਵਸੂਲ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਬਜ਼ੁਰਗ ਨੇ ਸਥਾਨਕ ਵਿਧਾਇਕ ਰਮੇਸ਼ ਦਵਾਲਾ ਤੋਂ ਸੜਕ ਕਿਨਾਰੇ ਇੱਕ ਡੰਗਾ ਲਗਾਉਣ ਦੀ ਮੰਗ ਕੀਤੀ ਸੀ
ਪਰ ਜਦੋਂ ਵਿਧਾਇਕ ਵੱਲੋਂ ਤੱਸਲੀਬਖਸ਼ ਜਵਾਬ ਨਾ ਮਿਲਿਆ ਤਾਂ ਬਜੁਰਗ ਨੇ ਇਹ ਅਨੋਖਾ ਤਰੀਕਾ ਅਪਣਾਇਆ। ਬਜ਼ੁਰਗ ਨੇ ਸੜਕ ਉੱਤੇ ਕੁਰਸੀ ਲਗਾ ਕੇ ਇਸ ਰਸਤੇ ਤੋਂ ਗੁਜਰਨ ਵਾਲੀ ਗੱਡੀਆਂ ਤੋਂ ਟੋਲ ਟੈਕਸ ਵਸੂਲਣਾ ਸ਼ੁਰੂ ਕਰ ਦਿੱਤਾ।
ਹਲਾਂਕਿ ਵਿਧਾਇਕ ਰਮੇਸ਼ ਧਵਾਲਾ ਮੁਤਾਬਿਕ ਉਨ੍ਹਾਂ ਨੇ ਇਸਦੀ ਕੋਈ ਜਾਣਕਾਰੀ ਨਹੀਂ ਹੈ ਪਰ ਹੁਣ ਟੋਲ ਟੈਕਸ ਵਸੂਲਣ ਵਾਲੇ ਇਸ ਬਜ਼ੁਰਗ ਦੇ ਚਾਰੇ ਪਾਸੇ ਚਰਚੇ ਹੋ ਰਹੇ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।