ਟਾਟਾ ਗਰੁੱਪ ਨਹੀਂ ਹੈ Air India ਦਾ ਮਾਲਕ, ਸਰਕਾਰ ਨੇ ਮੀਡੀਆ ਰਿਪੋਰਟਾਂ ਨੂੰ ਕੀਤਾ ਖਾਰਜ

ਏਜੰਸੀ

ਖ਼ਬਰਾਂ, ਰਾਸ਼ਟਰੀ

ਸਰਕਾਰ ਦਾ ਕਹਿਣਾ ਹੈ ਕਿ ਇਸ ਸਬੰਧ ਵਿਚ ਅਜੇ ਕੋਈ ਫੈਸਲਾ ਨਹੀਂ ਲਿਆ ਗਿਆ ਹੈ।

Government dismisses media reports claiming Tata Group owns Air India

 

ਨਵੀਂ ਦਿੱਲੀ: ਭਾਰਤ ਸਰਕਾਰ ਨੇ ਉਨ੍ਹਾਂ ਮੀਡੀਆ ਰਿਪੋਰਟਾਂ (Media Reports dismissed) ਨੂੰ ਖਾਰਜ ਕਰ ਦਿੱਤਾ ਹੈ, ਜਿਨ੍ਹਾਂ ਵਿਚ ਇਹ ਕਿਹਾ ਗਿਆ ਹੈ ਕਿ ਟਾਟਾ ਗਰੁੱਪ (Tata Group) ਨੇ ਏਅਰ ਇੰਡੀਆ ਲਈ ਸਭ ਤੋਂ ਵੱਧ ਕੀਮਤ ਲਗਾ ਕੇ ਬੋਲੀ ਜਿੱਤ ਲਈ ਹੈ। ਇਸ ਤੋਂ ਪਹਿਲਾਂ ਇੱਕ ਮੀਡੀਆ ਰਿਪੋਰਟ ਵਿਚ ਇਹ ਦਾਅਵਾ ਕੀਤਾ ਗਿਆ ਸੀ ਕਿ, ਟਾਟਾ ਗਰੁੱਪ ਨੇ 68 ਸਾਲਾਂ ਬਾਅਦ ਇੱਕ ਵਾਰ ਫਿਰ ਏਅਰ ਇੰਡੀਆ (Air India) ਨੂੰ ਆਪਣੇ ਨਿਯੰਤਰਣ ਹੇਠ ਲੈ ਆਇਆ ਹੈ। ਇਸ ਦੇ ਨਾਲ ਹੀ ਸਰਕਾਰ ਦਾ ਕਹਿਣਾ ਹੈ ਕਿ ਇਸ ਸਬੰਧ ਵਿਚ ਅਜੇ ਕੋਈ ਫੈਸਲਾ ਨਹੀਂ ਲਿਆ ਗਿਆ ਹੈ।

ਹੋਰ ਪੜ੍ਹੋ: ਕੈਪਟਨ ਦੇ ਬਿਆਨ ’ਤੇ ਹਰੀਸ਼ ਰਾਵਤ ਦਾ ਜਵਾਬ, ‘ਉਹ ਦੋ ਵਾਰ CM ਬਣੇ ਤਾਂ ਅਪਮਾਨ ਕਿਵੇਂ ਹੋਇਆ’

ਤੁਹਾਨੂੰ ਦੱਸ ਦੇਈਏ ਕਿ ਇੱਕ ਮੀਡੀਆ ਰਿਪੋਰਟ ਵਿਚ ਦੱਸਿਆ ਗਿਆ ਸੀ ਕਿ, “ਪੈਨਲ ਨੇ ਏਅਰ ਇੰਡੀਆ ਲਈ ਟਾਟਾ ਗਰੁੱਪ ਦੀ ਚੋਣ ਕੀਤੀ ਹੈ। ਟਾਟਾ ਗਰੁੱਪ ਅਤੇ ਸਪਾਈਸਜੈੱਟ ਦੇ ਅਜੈ ਸਿੰਘ ਨੇ ਏਅਰ ਇੰਡੀਆ ਲਈ ਬੋਲੀ ਲਗਾਈ ਸੀ। ਮੀਡੀਆ ਰਿਪੋਰਟ ਵਿਚ ਦਾਅਵਾ ਕੀਤਾ ਗਿਆ ਸੀ ਕਿ, 68 ਸਾਲਾਂ ਬਾਅਦ, ਟਾਟਾ ਗਰੁੱਪ ਇੱਕ ਵਾਰ ਫਿਰ ਏਅਰ ਇੰਡੀਆ ਦਾ ਮਾਲਕ ਬਣ ਗਿਆ ਹੈ। ਹਾਲਾਂਕਿ, ਹੁਣ ਭਾਰਤ ਸਰਕਾਰ (Indian Govrnment) ਨੇ ਇੱਕ ਬਿਆਨ ਜਾਰੀ ਕਰਕੇ ਇਸ ਦਾਅਵੇ ਦਾ ਖੰਡਨ ਕੀਤਾ ਹੈ ਅਤੇ ਕਿਹਾ ਹੈ ਕਿ ਇਸ ਸਬੰਧ ਵਿਚ ਅਜੇ ਕੋਈ ਅੰਤਮ ਫੈਸਲਾ ਨਹੀਂ ਲਿਆ ਗਿਆ ਹੈ।

ਹੋਰ ਪੜ੍ਹੋ: ਕਿਸਾਨ ਅੰਦੋਲਨ ’ਤੇ ਸੁਪਰੀਮ ਕੋਰਟ ਦਾ ਬਿਆਨ, ' ਕਿਸਾਨਾਂ ਨੇ ਪੂਰੇ ਸ਼ਹਿਰ ਦਾ ਗਲਾ ਘੁੱਟ ਰੱਖਿਆ’

ਇਸ ਦੇ ਨਾਲ ਹੀ ਦੱਸ ਦੇਈਏ ਕਿ ਜੇਆਰਡੀ ਟਾਟਾ (JRD Tata) ਨੇ ਹੀ ਟਾਟਾ ਏਅਰਲਾਈਨਜ਼ (Tata Airlines) ਦੀ ਸਥਾਪਨਾ 1932 ਵਿਚ ਕੀਤੀ ਸੀ ਅਤੇ ਉਹ ਖੁਦ ਵੀ ਇੱਕ ਬਹੁਤ ਹੁਨਰਮੰਦ ਪਾਇਲਟ ਸਨ।

ਹੋਰ ਪੜ੍ਹੋ: ਅਗਲੇ ਮਹੀਨੇ ਅੰਤਰਰਾਸ਼ਟਰੀ ਯਾਤਰਾ ਤੋਂ ਪਾਬੰਦੀ ਹਟਾਏਗਾ ਆਸਟ੍ਰੇਲੀਆ

1947 ਵਿਚ, ਏਅਰ ਇੰਡੀਆ ਦੀ 49 ਫੀਸਦੀ ਹਿੱਸੇਦਾਰੀ ਸਰਕਾਰ ਨੇ ਆਪਣੇ ਕਬਜ਼ੇ ਵਿਚ ਲੈ ਲਈ ਸੀ। ਸਰਕਾਰ ਨੇ ਏਅਰ ਕਾਰਪੋਰੇਸ਼ਨ ਐਕਟ (Air Corporation Act) ਪਾਸ ਕੀਤਾ ਅਤੇ ਕੰਪਨੀ ਦੇ ਸੰਸਥਾਪਕ ਜੇਆਰਡੀ ਟਾਟਾ ਤੋਂ ਮਾਲਕੀ ਹੱਕ ਖਰੀਦੇ। ਇਸ ਤੋਂ ਬਾਅਦ ਇਸ ਦਾ ਨਾਂ ਬਦਲ ਕੇ ਏਅਰ ਇੰਡੀਆ ਇੰਟਰਨੈਸ਼ਨਲ ਲਿਮਟਿਡ ਕਰ ਦਿੱਤਾ ਗਿਆ।