ਰਾਜਸਥਾਨ ਵਿਚ ਕਾਂਗਰਸ ਬਣਾ ਸਕਦੀ ਹੈ ਸਰਕਾਰ : ਪ੍ਰੀ-ਪੋਲ ਸਰਵੇਖਣ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਰਾਜਸਥਾਨ ਵਿਚ ਕੁੱਲ 200 ਵਿਧਾਨਸਭਾ ਸੀਟਾਂ ਹਨ। ਸਵਰੇਖਣ ਵਿਚ 67 ਸੀਟਾਂ ਨੂੰ ਸ਼ਾਮਲ ਕੀਤਾ ਗਿਆ ਹੈ। ਸਾਰੀ ਵਿਧਾਨਸਭਾਵਾਂ ਵਿਚੋਂ 120 ਸੈਂਪਲ ਲਏ ਗਏ ਹਨ।

Elections

ਰਾਜਸਥਾਨ, ( ਪੀਟੀਆਈ ) :  ਰਾਜਸਥਾਨ ਵਿਚ ਕਾਂਗਰਸ ਪਾਰਟੀ ਸਰਕਾਰ ਬਣਾ ਸਕਦੀ ਹੈ। ਪ੍ਰੀ ਪੋਲ ਸਰਵੇਖਣ ਵਿਚ ਇਹ ਗੱਲ ਸਾਹਮਣੇ ਆਈ ਹੈ। ਰਾਜਸਥਾਨ ਵਿਚ ਕੁੱਲ 200 ਵਿਧਾਨਸਭਾ ਸੀਟਾਂ ਹਨ। ਸਵਰੇਖਣ ਵਿਚ 67 ਸੀਟਾਂ ਨੂੰ ਸ਼ਾਮਲ ਕੀਤਾ ਗਿਆ ਹੈ। ਸਾਰੀ ਵਿਧਾਨਸਭਾਵਾਂ ਵਿਚੋਂ 120 ਸੈਂਪਲ ਲਏ ਗਏ ਹਨ। ਜਿਨ੍ਹਾਂ ਵਿਚ ਕੁਲ 8040 ( 4250 ਪੁਰਸ਼ ਅਤੇ 3790 ਔਰਤਾਂ ) ਲੋਕਾਂ ਦੀ ਪ੍ਰਤਿਕਿਰਿਆ ਨੂੰ ਸ਼ਾਮਲ ਕੀਤਾ ਗਿਆ ਹੈ। ਸਰਵੇਖਣ ਵਿਚ ਕਾਂਗਰਸ ਲਈ ਚੰਗੀ ਖਬਰ ਹੈ। ਅੰਦਾਜ਼ਾ ਹੈ ਕਿ ਕਾਂਗਰਸ ਨੂੰ 110-120 ਸੀਟਾਂ ਮਿਲ ਸਕਦੀਆਂ ਹਨ।

ਉਥੇ ਹੀ ਸੱਤਾਧਾਰੀ ਭਾਜਪਾ ਨੂੰ 70-80 ਸੀਟਾਂ ਮਿਲਣ ਦਾ ਅੰਦਾਜ਼ਾ ਹੈ। ਬੀਐਸਪੀ 1 ਤੋਂ 3 ਸੀਟਾਂ ਜਿੱਤ ਸਕਦੀ ਹੈ ਉਥੇ ਹੀ 7-9 ਸੀਟਾਂ ਤੇ ਹੋਰਨਾਂ ਨੂੰ ਜਿੱਤ ਮਿਲ ਸਕਦੀ ਹੈ। ਸਰਵੇਖਣ ਵਿਚ ਸ਼ਾਮਲ ਰਾਜਸਥਾਨ ਦੇ 69 ਫੀਸਦੀ ਲੋਕਾਂ ਨੇ ਕਿਹਾ ਕਿ ਉਹ ਮੋਦੀ ਨੂੰ ਫਿਰ ਤੋਂ ਪੀਐਮ ਬਣਦੇ ਦੇਖਣਾ ਚਾਹੁੰਦੇ ਹਨ। ਉਥੇ ਹੀ 23 ਫੀਸਦੀ ਲੋਕਾਂ ਨੇ ਕਿਹਾ ਕਿ ਰਾਹੁਲ ਗਾਂਧੀ ਨੂੰ ਪੀਐਮ ਬਣਨਾ ਚਾਹੀਦਾ ਹੈ। 2 ਫੀਸਦੀ ਲੋਕ ਅਜਿਹੇ ਵੀ ਸਨ ਜਿਨ੍ਹਾਂ ਨੇ ਦੋਨਾਂ ਨੂੰ ਬਰਾਬਰ ਦੱਸਿਆ। 3 ਫੀਸਦੀ ਲੋਕਾਂ ਨੂੰ ਇਨ੍ਹਾਂ ਵਿਚੋਂ ਕੋਈ ਵੀ ਪੰਸਦ ਨਹੀਂ

ਅਤੇ 3 ਫੀਸਦੀ ਨੇ ਇਸ ਤੇ ਕੋਈ ਰਾਇ ਪ੍ਰਗਟ ਨਹੀਂ ਕੀਤੀ। ਸਵਰੇਖਣ ਵਿਚ ਕੇਂਦਰ ਅਤੇ ਰਾਜ ਸਰਕਾਰ ਤੇ ਕੰਮ ਕਾਜ ਤੇ ਸਵਾਲ ਤੇ 63 ਫੀਸਦੀ ਲੋਕਾਂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਚੰਗਾ ਕੰਮ ਕੀਤਾ। ਉਥੇ ਹੀ 25 ਫੀਸਦੀ ਲੋਕਾਂ ਨੇ ਵਸੁੰਧਰਾ ਸਰਕਾਰ ਦੇ ਕੰਮ ਨੂੰ ਵਧੀਆ ਕਿਹਾ। 53.4 ਲੋਕ ਕੇਂਦਰ ਸਰਕਾਰ ਤੋਂ ਬਹੁਤ ਖੁਸ਼ ਹਨ ਅਤੇ 12 ਫੀਸਦੀ ਲੋਕਾਂ ਨੇ ਇਸ ਤੇ ਕੋਈ ਟਿੱਪਣੀ ਨਹੀਂ ਕੀਤੀ।

ਲੋਕਾਂ ਤੋਂ ਅਪਣੇ ਖੇਤਰ ਵਿਚ ਵਿਧਾਇਕਾਂ ਵੱਲੋਂ ਕੀਤੇ ਗਏ ਕੰਮਾਂ ਤੇ ਪ੍ਰਤਿਕਿਰਿਆ ਮੰਗੀ ਗਈ ਤਾਂ 40.7 ਫੀਸਦੀ ਲੋਕਾਂ ਨੇ ਕਿਹਾ ਕਿ ਉਹ ਇਸ ਤੋਂ ਸੰਤੁਸ਼ਟ ਹਨ। ਉਥੇ ਹੀ 43.27 ਫੀਸਦੀ ਲੋਕ ਇਸ ਤੋਂ ਅਸੰਤੁਸ਼ਟ ਨਜ਼ਰ ਆਏ। ਚੋਣਾਂ ਵਿਚ ਸੱਭ ਤੋਂ ਵੱਡੇ ਮੁੱਦੇ ਦੇ ਸਵਾਲ ਤੇ 27 ਫੀਸਦੀ ਲੋਕਾਂ ਨੇ ਕਿਹਾ ਕਿ ਵਿਕਾਸ ਸੱਭ ਤੋਂ ਵੱਡਾ ਮੁੱਦਾ ਹੋਵੇਗਾ, 35 ਨੇ ਬੇਰੁਜ਼ਗਾਰੀ ਨੂੰ ਅਤੇ 15 ਫੀਸਦੀ ਨੇ ਮਹਿੰਗਾਈ ਨੂੰ, 10 ਫੀਸਦੀ ਨੇ ਲਿਚਿੰਗ ਨੂੰ, 6 ਫੀਸਦੀ ਨੇ ਐਸਸੀ ਐਸਟੀ ਐਕਟ ਨੂੰ ਅਤੇ 10 ਫੀਸਦੀ ਨੇ ਰਾਫੇਲ ਨੂੰ ਰਾਜਸਥਾਨ ਚੋਣਾਂ ਵਿਚ ਸੱਭ ਤੋਂ ਵੱਡਾ ਮੁੱਦਾ ਦੱਸਿਆ।