ਜੰਮੂ ਕਸ਼ਮੀਰ 'ਚ 2 ਅਤਿਵਾਦੀ ਢੇਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਜੰਮੂ ਕਸ਼ਮੀਰ ਦੇ ਬਡਗਾਮ ਵਿਚ ਸੁਰੱਖਿਆਬਲਾਂ ਨੇ ਵੀਰਵਾਰ ਸਵੇਰੇ ਐਨਕਾਉਂਟਰ ਵਿਚ ਦੋ ਅਤਿਵਾਦੀਆਂ ਨੂੰ ਮਾਰ ਗਿਰਾਇਆ ।ਦੱਸ ਦਈਏ ਕਿ ਐਨਕਾਉਂਟਰ  ..

Jammu and Kashmir

ਜੰਮੂ ਕਸ਼ਮੀਰ (ਭਾਸ਼ਾ): ਜੰਮੂ ਕਸ਼ਮੀਰ ਦੇ ਬਡਗਾਮ ਵਿਚ ਸੁਰੱਖਿਆਬਲਾਂ ਨੇ ਵੀਰਵਾਰ ਸਵੇਰੇ ਐਨਕਾਉਂਟਰ ਵਿਚ ਦੋ ਅਤਿਵਾਦੀਆਂ ਨੂੰ ਮਾਰ ਗਿਰਾਇਆ ।ਦੱਸ ਦਈਏ ਕਿ ਐਨਕਾਉਂਟਰ  ਦੇ ਬਾਅਦ ਸਰਗਰਮ ਹੋਏ ਪੱਥਰਬਾਜ਼ਾ ਨੇ ਨਾਰੇਬਾਜੀ ਕਰਦੇ ਹੋਏ ਸੁਰੱਖਿਆਬਲਾਂ ਅਤੇ ਮੀਡੀਆਕਰਮੀਆਂ 'ਤੇ ਪੱਥਰ ਬਰਸਾਉਣੇ ਸ਼ੁਰੂ ਕਰ ਦਿੱਤੇ। ਹੈਰਾਨੀ ਦੀ ਗੱਲ ਇਹ ਸਾਹਮਣੇ ਆਈ ਕਿ ਇਸ ਪੱਥਰਬਾਜ਼ਾ ਵਿਚ ਕਈ ਲੜਕੀਆਂ ਅਤੇ ਔਰਤਾਂ ਵੀ ਸ਼ਾਮਿਲ ਨਜ਼ਰ  ਆਈਆਂ। ਜ਼ਿਕਰਯੋਗ ਹੈ ਕਿ ਹਰ ਵਾਰ ਦੀ ਤਰ੍ਹਾਂ ਇਸ ਵਾਰ ਪੱਥਰਬਾਜ਼ਾ ਦੇ ਨਿਸ਼ਾਨੇ 'ਤੇ ਸੁਰਖਿਆਕਰਮੀ ਨਹੀਂ ਸਗੋਂ ਮੀਡੀਆਕਰਮੀ ਸਨ।

ਦੱਸ ਦਈਏ ਕਿ ਪਿਛਲੇ ਕੁੱਝ ਮਹੀਨਿਆਂ 'ਚ ਘਾਟੀ ਵਿਚ ਅਜਿਹਾ ਇਕ ਟ੍ਰੇਂਡ ਦੇਖਣ ਨੂੰ ਮਿਲਿਆ ਹੈ ਜਿਸ ਵਿਚ ਪੱਥਰਬਾਜ਼ ਅਤਿਵਾਦੀਆਂ ਤੋਂ ਐਨਕਾਉਂਟਰ ਦੇ ਸਮੇਂ ਸੁਰੱਖਿਆਬਲਾਂ ਉੱਤੇ ਪੱਥਰ ਬਰਸਾਉਂਦੇ ਹਨ। ਦੱਸ ਦਈਏ ਕਿ ਇਨ੍ਹਾਂ ਦਾ ਮਕਸਦ ਐਨਕਾਉਂਟਰ ਦੇ ਸਮੇਂ ਸੁਰੱਖਿਆਬਲਾਂ ਦਾ ਧਿਆਨ ਭਟਕਾਉਣਾ ਹੈ ਤਾਂ ਜੋ ਅਤਿਵਾਦੀ ਮੌਕੇ ਤੋਂ ਫਰਾਰ ਹੋਣ ਵਿਚ ਸਫਲ ਹੋ ਸਕਣ।   ਦੱਸ ਦਈਏ ਕਿ ਸੁਰੱਖਿਆਬਲਾਂ ਨੂੰ ਇਸ ਇਲਾਕੇ ਵਿਚ ਕੁੱਝ ਅਤਿਵਾਦੀਆਂ ਦੇ ਆਉਣ ਦੀ ਜਾਣਕਾਰੀ ਮਿਲੀ ਸੀ।ਜਿਸ ਤੋਂ ਬਾਅਦ ਉੱਥੋਂ ਦੀ ਸਥਾਨਕ ਪੁਲਿਸ ਦੇ ਸਹਿਯੋਗ ਨਾਲ ਸਰਚ ਆਪਰੇਸ਼ਨ ਚਲਾਇਆ ਗਿਆ।

ਸੁਰੱਖਿਆਬਲਾਂ ਦੀ ਇਸ ਕਾਰਵਾਈ ਨੂੰ ਵੇਖ ਅਤਿਵਾਦੀਆਂ ਨੇ ਉਨ੍ਹਾਂ 'ਤੇ ਫਾਇਰਿੰਗ ਕੀਤੀ ਜਿਸ ਤੋਂ ਬਾਅਦ ਸੁਰੱਖਿਆਬਲਾਂ ਨੇ ਵੀ ਇਸਦਾ ਮੁੰਹਤੋੜ ਜਵਾਬ ਦਿਤਾ ਜਿਸ 'ਚ ਇਸ ਕਾਰਵਾਈ ਵਿਚ ਦੋ ਅਤਵਾਦੀ ਮਾਰੇ ਗਏ । ਅਧਿਕਾਰੀਆਂ ਮੁਤਾਬਕ, ਉੱਥੇ ਮੁੱਠਭੇੜ ਥਾਂ ਤੇ ਐਮ-4 ਕਾਰਬਾਇਨ ਵੀ ਬਰਾਮਦ ਕੀਤੀ ਗਈ ਜਿਨ੍ਹਾਂ ਦਾ ਸੁਰੱਖਿਆਬਲਾਂ 'ਤੇ ਹੋਣ ਵਾਲੇ ਸਨਾਇਪਰ ਹਮਲੀਆਂ ਵਿਚ ਇਸਤੇਮਾਲ ਕੀਤੇ ਜਾਣ ਦੀ ਸੱਕ ਹੈ ।