ਚੰਡੀਗੜ੍ਹ ਵਿਚ CFSL ਬਿਲਡਿੰਗ ਹੇਠਾਂ ਮਿਲਿਆ ਸ਼ੱਕੀ ਬੰਕਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸਿਟੀ ਬਿਊਟੀਫੁਲ ਦੇ ਨਾਂਅ ਨਾਲ ਮਸ਼ਹੂਰ ਚੰਡੀਗੜ੍ਹ ਵਿਚ ਸੀਐਫਐਸਐਲ (Central Forensic Science Laboratory) ਦੀ ਬਿਲਡਿੰਗ ਹੇਠਾਂ ਬੰਕਰ ਮਿਲਣ ਨਾਲ ਹੜਕੰਪ ਮਚ ਗਿਆ ਹੈ।

Bunker found in Chandigarh CFSL park

ਚੰਡੀਗੜ੍ਹ: ਸਿਟੀ ਬਿਊਟੀਫੁਲ ਦੇ ਨਾਂਅ ਨਾਲ ਮਸ਼ਹੂਰ ਚੰਡੀਗੜ੍ਹ ਵਿਚ ਸੀਐਫਐਸਐਲ (Central Forensic Science Laboratory) ਦੀ ਬਿਲਡਿੰਗ ਹੇਠਾਂ ਬੰਕਰ ਮਿਲਣ ਨਾਲ ਹੜਕੰਪ ਮਚ ਗਿਆ ਹੈ। ਇਸ ਬੰਕਰ ਦੀ ਲੰਬਾਈ ਅਤੇ ਚੌੜਾਈ ਕਰੀਬ ਇਕ ਕਨਾਲ ਦੇ ਮਕਾਨ ਜਿੰਨੀ ਹੈ। ਵੀਰਵਾਰ ਦੇਰ ਰਾਤ ਇਸ ਦਾ ਖੁਲਾਸਾ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਕਾਫ਼ੀ ਸਮੇਂ ਤੋਂ ਇੱਥੇ ਕੋਈ ਅਣਜਾਣ ਰਹਿ ਰਿਹਾ ਸੀ। ਫਿਲਹਾਲ ਮਾਮਲੇ ਦੀ ਜਾਂਚ ਜਾਰੀ ਹੈ।


ਦੱਸਿਆ ਜਾ ਰਿਹਾ ਹੈ ਕਿ ਕੁਝ ਲੋਕ ਕਈ ਸਾਲਾਂ ਤੋਂ ਇੱਥੇ ਰਹਿ ਰਹੇ ਸਨ। ਸ਼ੱਕੀਆਂ ਨੇ ਗਟਰ ਦੀ ਪਾਈਪਲਾਈਨ ਕੱਟ ਕੇ ਅੰਦਰ ਖੁਦਾਈ ਕਰ ਕੇ ਜ਼ਮੀਨ ਤੋਂ ਕਰੀਬ 32 ਫੁੱਟ ਹੇਠਾਂ ਕਈ ਗਟਰਾਂ ਨੂੰ ਆਪਸ ਵਿਚ ਮਿਲਾਇਆ ਹੋਇਆ ਹੈ। ਇੱਥੇ ਮਿੱਟੀ ਅਤੇ ਇੱਟਾਂ ਦੇ ਪੱਕੇ ਕਮਰੇ ਬਣੇ ਹਨ। ਮਾਮਲੇ ਦਾ ਖੁਲਾਸਾ ਉਸ ਸਮੇਂ ਹੋਇਆ ਜਦੋਂ ਪਬਲਿਕ ਹੈਲਥ ਵਿਭਾਗ ਦੇ ਕਰਮਚਾਰੀਆਂ ਨੇ ਜੇਸੀਬੀ ਤੋਂ ਜ਼ਮੀਨ ਦੀ ਖੁਦਾਈ ਸ਼ੁਰੂ ਕੀਤੀ। ਇੱਥੇ ਰਹਿਣ ਵਾਲੇ ਲੋਕ ਤਾਂ ਨਹੀਂ ਮਿਲੇ ਪਰ ਅੰਦਰੋਂ ਕਾਫ਼ੀ ਸਮਾਨ ਬਰਾਮਦ ਹੋਇਆ ਹੈ।

ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਮੌਕੇ ‘ਤੇ ਪੁਲਿਸ ਨੂੰ ਬੁਲਾਇਆ ਗਿਆ। ਪੁਲਿਸ ਨੇ ਡੀਡੀਆਰ ਦਰਜ ਕਰ ਸਾਰਾ ਸਮਾਨ ਜ਼ਬਤ ਕਰ ਲਿਆ ਹੈ। ਹੁਣ ਇਸ ਗੱਲ ਦੀ ਜਾਂਚ ਹੋਵੇਗੀ ਕਿ ਜ਼ਮੀਨ ਦੇ ਹੇਠਾਂ ਕਿਹੜੇ ਲੋਕ ਰਹਿ ਰਹੇ ਸੀ ਅਤੇ ਉਹਨਾਂ ਦਾ ਮਕਸਦ ਕੀ ਸੀ। ਵੀਰਵਾਰ ਸਵੇਰੇ ਜਦੋਂ ਸੀਐਚਐਸਐਲ ਦੇ ਪਾਰਕ ਵਿਚ ਖੁਦਾਈ ਹੋ ਰਹੀ ਸੀ ਤਾਂ ਖੁਦਾਈ ਕਰਨ ਵਾਲਿਆਂ ਨੂੰ ਇੱਥੇ ਜ਼ਮੀਨ ਦੇ ਅੰਦਰੋਂ ਕਈ ਲੋਕਾਂ ਦੀਆਂ ਅਵਾਜ਼ਾਂ ਸੁਣਾਈ ਦਿੱਤੀਆਂ।


ਅਵਾਜ਼ਾਂ ਸੁਣਨ ਤੋਂ ਬਾਅਦ ਕਰਮਚਾਰੀਆਂ ਨੇ ਅਪਣਾ ਕੰਮ ਰੋਕ ਲਿਆ ਅਤੇ ਪੁਲਿਸ ਨੂੰ ਬੁਲਾਇਆ ਗਿਆ ਪਰ ਸ਼ੱਕੀ ਅਰੋਪੀ ਉੱਥੋਂ ਫਰਾਰ ਹੋ ਗਏ। ਬੰਕਰ ਦੇ ਅੰਦਰੋਂ ਬੰਦੂਕ, ਨਵੇਂ ਕੱਪੜੇ, ਖਾਣੇ ਦਾ ਸਮਾਨ, ਆਟਾ, ਘਿਓ, ਸਰੋਂ ਦਾ ਤੇਲ, ਬਦਾਮ. ਕੰਬਲ, ਰਜਾਈ, ਫੋਲਡਿੰਗ ਬੈੱਡ, ਸੱਪ ਆਦਿ ਨੂੰ ਭਜਾਉਣ ਵਾਲੀ ਦਵਾਈ ਮਿਲੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।