ਅੱਜ ਤੋਂ ਹੋਣਗੇ ਇਹ ਵੱਡੇ ਬਦਲਾਅ, ਬੈਂਕ ਟਾਈਮਿੰਗ ਤੋਂ ਲੈ ਕੇ ਬਦਲ ਜਾਵੇਗਾ ਇਹ ਸਭ...
1 ਨਵੰਬਰ ਯਾਨੀ ਸ਼ੁੱਕਰਵਾਰ ਤੋਂ ਤੁਹਾਡੇ ਲਈ ਕਈ ਨਿਯਮਾਂ ਵਿਚ ਬਦਲਾਅ ਹੋ ਜਾਵੇਗਾ।
ਨਵੀਂ ਦਿੱਲੀ: 1 ਨਵੰਬਰ ਯਾਨੀ ਸ਼ੁੱਕਰਵਾਰ ਤੋਂ ਤੁਹਾਡੇ ਲਈ ਕਈ ਨਿਯਮਾਂ ਵਿਚ ਬਦਲਾਅ ਹੋ ਜਾਵੇਗਾ। ਤੁਹਾਡੀ ਜੇਬ ਨਾਲ ਜੁੜੇ ਕਈ ਨਿਯਮ ਬਦਲ ਜਾਣਗੇ। ਬੈਕਾਂ ਦੀ ਟਾਈਮਿੰਗ ਤੋਂ ਲੈ ਕੇ ਟੋਲ ਕਿਰਾਏ ਤੱਕ ਬਦਲਾਅ ਦੇਖਣ ਨੂੰ ਮਿਲੇਗਾ। ਉੱਥੇ ਹੀ ਦੇਸ਼ ਦੇ ਸਭ ਤੋਂ ਵੱਡੇ ਬੈਂਕ ਦੇ ਲੋਨ ਗ੍ਰਾਹਕਾਂ ਲਈ ਚੰਗੀ ਖ਼ਬਰ ਮਿਲਣ ਵਾਲੀ ਹੈ। ਆਓ ਜਾਣਦੇ ਹਾਂ ਕਿ ਅੱਜ ਤੋਂ ਤੁਹਾਡੇ ਲਈ ਕਿਹੜੇ ਵੱਡੇ ਬਦਲਾਅ ਹੋਣ ਜਾ ਰਹੇ ਹਨ।
ਬਦਲ ਜਾਵੇਗਾ ਬੈਂਕਾਂ ਦਾ ਸਮਾਂ
ਮਹਾਰਾਸ਼ਟਰ ਵਿਚ ਬੈਕਾਂ ਦਾ ਨਵਾਂ ਟਾਇਮ ਟੇਬਲ ਲਾਗੂ ਹੋਵੇਗਾ। ਹੁਣ ਇੱਥੇ ਸਾਰੇ ਬੈਂਕ ਇਕ ਹੀ ਸਮੇਂ ‘ਤੇ ਖੁੱਲਣਗੇ ਅਤੇ ਬੰਦ ਹੋਣਗੇ। ਨਵੇਂ ਟਾਇਮ ਟੇਬਲ ਮੁਤਾਬਕ ਬੈਂਕ ਸਵੇਰੇ 9 ਵਜੇ ਖੁੱਲਣਗੇ ਅਤੇ ਸ਼ਾਮ 4 ਵਜੇ ਤੱਕ ਬੰਦ ਹੋਣਗੇ। ਹਾਲਾਂਕਿ ਕੁਝ ਬੈਂਕ ਸਵੇਰੇ 9 ਵਜੇ ਤੋਂ ਦੁਪਹਿਰ 3 ਵਜੇ ਤੱਕ ਖੁੱਲਣਗੇ। ਮਹਾਰਾਸ਼ਟਰ ਵਿਚ ਬੈਕਾਂ ਦਾ ਨਵਾਂ ਟਾਇਮ ਟੇਬਲ ਬੈਂਕਰਸ ਕਮੇਟੀ ਨੇ ਤੈਅ ਕੀਤਾ ਹੈ। ਵਿੱਤ ਮੰਤਰਾਲੇ ਨੇ ਬੈਂਕਾਂ ਦੇ ਕੰਮ ਕਾਜ ਦਾ ਸਮਾਂ ਇਕ ਸਾਰ ਕਰਨ ਦਾ ਨਿਰਦੇਸ਼ ਦਿੱਤਾ ਸੀ।
ਮਹਿੰਗਾ ਹੋਵੇਗਾ ਐਕਸਪ੍ਰੈਸ ਵੇ ‘ਤੇ ਸਫ਼ਰ
ਦਿੱਲੀ-ਮੇਰਠ ਐਕਰਪ੍ਰੈਸ ਵੇ ‘ਤੇ 1 ਨਵੰਬਰ ਤੋਂ ਸਫਰ ਮਹਿੰਗਾ ਹੋ ਜਾਵੇਗਾ। NHAI ਨੇ ਉਦਘਾਟਨ ਦੇ ਇਕ ਮਹੀਨੇ ਦੇ ਅੰਦਰ ਹੀ ਟੋਲ ਟੈਕਸ ਦੁੱਗਣਾ ਕਰਨ ਦਾ ਫੈਸਲਾ ਲਿਆ ਹੈ। ਟੋਲ ਟੈਕਸ ਤੋਂ ਇਲਾਵਾ ਮਾਸਿਕ ਪਾਸ ਵੀ ਮਹਿੰਗੇ ਕਰ ਦਿੱਤੇ ਗਏ ਹਨ।
ਨਹੀਂ ਵਸੂਲਿਆ ਜਾਵੇਗਾ MDR
ਪਿਛਲੇ ਦਿਨੀਂ ਸੈਂਟਰਲ ਬੋਰਡ ਆਫ ਡਾਇਰੈਕਟ ਟੈਕਸ (CBDT) ਨੇ ਨਿਰਦੇਸ਼ ਜਾਰੀ ਕੀਤਾ ਕਿ ਇਕ ਨਵੰਬਰ ਤੋਂ ਕਾਰੋਬਾਰੀ ਡਿਜ਼ੀਟਲ ਪੇਮੈਂਟ ਲੈਣ ਤੋਂ ਇਨਕਾਰ ਨਹੀਂ ਕਰ ਸਕਦੇ ਹਨ। ਨਵੇਂ ਨਿਯਮਾਂ ਮੁਤਾਬਕ ਇਕ ਨਵੰਬਰ ਤੋਂ ਕਾਰੋਬਾਰੀਆਂ ਅਤੇ ਗ੍ਰਾਹਕਾਂ ਤੋਂ ਮਰਚੈਂਟ ਡਿਸਕਾਊਂਟ ਰੇਟ (MDR) ਨਹੀਂ ਵਸੂਲਿਆ ਜਾਵੇਗਾ।
ਅਪਣੇ ਬਜਟ ਭਾਸ਼ਣ ਵਿਚ ਵਿੱਤ ਮੰਤਰੀ ਨੇ ਕਿਹਾ ਸੀ ਕਿ 50 ਕਰੋੜ ਰੁਪਏ ਤੋਂ ਜ਼ਿਆਦਾ ਸਲਾਨਾ ਟਰਨਓਵਰ ਵਾਲੀਆਂ ਕਾਰੋਬਾਰੀ ਸੰਸਥਾਵਾਂ ਨੂੰ ਅਪਣੇ ਗ੍ਰਾਹਕਾਂ ਨੂੰ ਘੱਟ ਲਾਗਤ ਵਾਲੇ ਭੁਗਤਾਨ ਦੇ ਡਿਜ਼ੀਟਲ ਮੋਡ ਦੀ ਪੇਸ਼ਕਸ਼ ਕਰਨੀ ਚਾਹੀਦੀ ਹੈ ਅਤੇ ਟ੍ਰਾਂਜੈਕਸ਼ਨਾਂ ਦਾ ਖਰਚਾ ਆਰਬੀਆਈ ਅਤੇ ਬੈਂਕਾਂ ਨੂੰ ਭਰਨਾ ਚਾਹੀਦਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।