ਹਰਿਆਣਾ ‘ਚ ਕਾਂਗਰਸੀ ਵਿਧਾਇਕ ਦੇ ਦਲ ਦੀ ਡੋਰ ਸੋਨੀਆਂ ਗਾਂਧੀ ਦੇ ਹੱਥ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਹਰਿਆਣਾ ਕਾਂਗਰਸ ਦੇ ਵਿਧਾਇਕ ਦਲ ਦਾ ਨੇਤਾ ਕੌਣ ਹੋਵੇਗਾ, ਇਹ ਕਾਂਗਰਸ ਦੀ ਪ੍ਰਧਾਨ...

Sonia Gandhi

ਚੰਡੀਗੜ੍ਹ: ਹਰਿਆਣਾ ਕਾਂਗਰਸ ਦੇ ਵਿਧਾਇਕ ਦਲ ਦਾ ਨੇਤਾ ਕੌਣ ਹੋਵੇਗਾ, ਇਹ ਕਾਂਗਰਸ ਦੀ ਪ੍ਰਧਾਨ ਸੋਨੀਆ ਗਾਂਧੀ ਤੈਅ ਕਰੇਗੀ। ਸ਼ੁੱਕਰਵਾਰ ਨੂੰ ਚੰਡੀਗੜ੍ਹ ਵਿਚ ਕਰਵਾਈ ਗਈ ਕਾਂਗਰਸ ਦੀ ਸਮੀਖਿਆ ਮੀਟਿੰਗ ਦੌਰਾਨ ਸਾਰੇ ਵਿਧਾਇਕਾਂ ਨੇ ਸੋਨੀਆ ਗਾਂਧੀ ਨੂੰ ਇਸਦਾ ਅਧਿਕਾਰ ਦਿੱਤਾ ਹੈ। ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਦੇ ਨਾਲ ਵਿਧਾਇਕ ਦਲ ਦੇ ਨੇਤਾ ਦੇ ਤੌਰ 'ਤੇ ਲਗਪਗ ਤੈਅ ਮੰਨਿਆ ਜਾ ਰਿਹਾ ਹੈ।

ਹਾਲਾਂਕਿ ਕਿਰਨ ਚੌਧਰੀ ਨੇ ਫਿਰ ਤੋਂ ਵਿਧਾਇਕ ਦਲ ਦਾ ਨੇਤਾ ਬਣਨ ਦੀ ਇੱਛਾ ਪ੍ਰਗਟਾਈ ਹੈ ਪਰ 31 ਵਿਚੋ 25 ਵਿਧਾਇਕ ਹੁੱਡਾ ਦੇ ਨਾਲ ਹਨ। ਕਾਂਗਰਸ ਪਾਰਟੀ ਪ੍ਰਧਾਨ ਨੇ ਮੌਕਾ ਸੰਭਾਲਦੇ ਹੀ ਗੇਂਦ ਸੋਨੀਆ ਦੇ ਪਾਲ਼ੇ ਵਿਚ ਪਾ ਦਿੱਤੀ। ਬੈਠਕ ਵਿਚ ਹਰਿਆਣਾ ਪ੍ਰਦੇਸ਼ ਮੁਖੀ ਗੁਲਾਮ ਨਬੀ ਆਜ਼ਾਦ, ਸੀਨੀਅਰ ਨੇਤਾ ਮਧੂਸੂਦਨ ਮਿਸਤਰੀ, ਪ੍ਰਦੇਸ਼ ਪ੍ਰਧਾਨ ਕੁਮਾਰੀ ਸ਼ੈਲਜਾ ਅਤੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਪਹੁੰਚੇ। ਇਸ ਵਿਚ ਹਰਿਆਣਾ ਵਿਧਾਨ ਸਭਾ ਚੋਣ ਵਿਚ ਮਿਲੀ ਹਾਰ 'ਤੇ ਵਿਚਾਰ ਕਰਦੇ ਹੋਏ ਇਕ ਇਕ ਵਿਧਾਇਕ ਨਾਲ ਗੱਲਬਾਤ ਕੀਤੀ ਜਾ ਰਹੀ ਹੈ।

ਬੈਠਕ ਵਿਚ ਮਿਲੇ ਫੀਡਬੈਕ ਦੀ ਰਿਪੋਰਟ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨੂੰ ਦਿੱਤੀ ਜਾਵੇਗੀ। ਹਰਿਆਣਾ ਕਾਂਗਰਸ ਵਿਚ ਮੌਜੂਦਾ ਸਮੇਂ ਕੋਈ ਵੀ ਸੰਗਠਨ ਨਹੀਂ ਹੈ। ਪਾਰਟੀ ਵਿਚ ਆਪਸੀ ਖਿਚੋਤਾਣ ਕਾਰਨ ਸਾਬਕਾ ਪ੍ਰਧਾਨ ਅਸ਼ੋਕ ਤੰਵਰ ਸੂਬੇ ਵਿਚ ਸੰਗਠਨ ਖੜਾ ਨਹੀਂ ਕਰ ਸਕੇ। ਕੁਮਾਰੀ ਸ਼ੈਲਜਾ ਨੇ ਅਜੇ ਤਕ ਅੱਧੀ ਦਰਜਨ ਨਿਯੁਕਤੀਆਂ ਕੀਤੀਆਂ ਹਨ। ਇਨ੍ਹਾਂ ਵਿਚ ਮੁੱਖ ਰੂਪ ਵਿਚ ਬੁਲਾਰੇ, ਸੰਯੋਜਕ ਆਦਿ ਸ਼ਾਮਲ ਹਨ।