ਚੋਣ ਕਮਿਸ਼ਨ ਨੇ ਝਾਰਖੰਡ ਵਿਚ ਚੋਣਾਂ ਦਾ ਕੀਤਾ ਐਲਾਨ

ਏਜੰਸੀ

ਖ਼ਬਰਾਂ, ਰਾਸ਼ਟਰੀ

ਚੋਣ ਕਮਿਸ਼ਨ ਨੇ ਝਾਰਖੰਡ ਵਿਚ ਚੋਣਾਂ ਦਾ ਕੀਤਾ ਐਲਾਨ

Election Commission Announces Elections in Jharkhand

ਨਵੀਂ ਦਿੱਲੀ: ਝਾਰਖੰਡ ਵਿਚ ਵਿਧਾਨ ਸਭਾ ਚੋਣਾਂ ਦਾ ਵਿਗੁਲ ਵੱਜ ਚੁਕਿਆ ਹੈ। ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਨੇ ਚੋਣਾਂ ਦਾ ਐਲਾਨ ਕਰ ਦਿੱਤਾ ਹੈ। ਝਾਰਖੰਡ ਵਿਚ 30 ਨਵੰਬਰ ਨੂੰ ਵੋਟਾਂ ਪੈਣਗੀਆਂ। ਜੋ ਕਿ  5 ਪੜਾਵਾਂ ਵਿੱਚ ਪਾਈਆਂ ਜਾਣਗੀਆਂ। ਚੋਣਾਂ ਦੇ ਨਤੀਜੇ 23 ਦਸੰਬਰ ਨੂੰ ਆਉਣਗੇ।

 ਪਹਿਲੇ ਪੜਾਅ ਦੀਆਂ ਵੋਟਾਂ 30 ਨਵੰਬਰ, ਦੂਜੇ ਪੜਾਅ ਦੀਆਂ ਵੋਟਾਂ 7 ਦਸੰਬਰ,ਤੀਜੇ ਪੜਾਅ ਦੀਆਂ ਵੋਟਾਂ 12 ਦਸੰਬਰ, ਚੋਥੇ ਪੜਾਅ ਦੀਆਂ ਵੋਟਾਂ 16 ਦਸੰਬਰ ਅਤੇ ਪੰਜਵੇਂ ਪੜਾਅ ਦੀਆਂ ਵੋਟਾਂ 20 ਦਸੰਬਰ ਨੂੰ ਪੈਣਗੀਆਂ। ਚੋਣਾਂ ਦੇ ਨਤੀਜੇ  23 ਦਸੰਬਰ ਨੂੰ ਆਉਣਗੇ। ਚੋਣ ਕਮਿਸ਼ਨ ਨੇ ਕਿਹਾ ਹੈ ਕਿ ਉਨ੍ਹਾਂ ਵੱਲੋਂ ਪੂਰੀ ਤਿਆਰੀ ਕਰ ਲਈ ਗਈ ਹੈ ਅਤੇ ਝਾਰਖੰਡ ਵਿਚ ਅੱਜ ਤੋਂ ਚੋਣ ਜਾਬਤਾ ਵੀ ਲਾਗੂ ਕਰ ਦਿੱਤਾ ਗਿਆ ਹੈ।

ਝਾਰਖੰਡ ਵਿਧਾਨ ਸਭਾ ਦਾ ਕਾਰਜਕਾਲ 5 ਜਨਵਰੀ 2020 ਨੂੰ ਪੂਰਾ ਹੋ ਰਿਹਾ ਹੈ। ਉਸ ਤੋਂ ਪਹਿਲਾਂ ਨਵੀਂ ਸਰਕਾਰ ਦਾ ਗਠਨ ਕੀਤਾ ਜਾਵੇਗਾ। ਪਿਛਲੀ ਵਾਰ ਵੀ ਝਾਰਖੰਡ ਵਿੱਚ 5 ਪੜਾਵਾਂ 'ਚ ਵੋਟਾਂ ਪਈਆਂ ਸਨ। 81 ਸੀਟਾਂ ਵਾਲੀ ਵਿਧਾਨ ਸਭਾ ਵਿੱਚ ਬੀਜੇਪੀ-ਆਜਸੂ ਗਠਜੋੜ ਨੇ 42 ਸੀਟਾਂ ਜਿੱਤੀਆਂ ਸਨ। ਭਾਜਪਾ ਨੇ 72 ਸੀਟਾਂ 'ਚੋਂ 37 ਸੀਟਾਂ 'ਤੇ ਜਿੱਤ ਹਾਸਲ ਕੀਤੀ ਸੀ। ਝਾਰਖੰਡ ਦੇ 19 ਜਿਲ੍ਹੇ ਨਕਸਲ ਨਾਲ ਪ੍ਰਭਾਵਿਤ ਹਨ।

ਦੱਸ ਦਈਏ ਕਿ ਮੁੱਖ ਮੰਤਰੀ ਰਘੁਵਰ ਦਾਸ ਦੀ ਅਗਵਾਈ ਵਿਚ ਭਾਜਪਾ ਨੇ ਇਨ੍ਹਾਂ ਚੋਣਾਂ ਵਿਚ 65 ਤੋਂ ਵੱਧ ਸੀਟਾਂ ਜਿੱਤਣ ਦਾ ਟਾਰਗੇਟ ਰੱਖਿਆ ਹੈ। ਭਾਜਪਾ ਅਤੇ ਏਜੇਐਸਯੂ ਮਿਲ ਕੇ ਇਹ ਚੋਣਾਂ ਲੜ ਰਹੇ ਹਨ।