ODD-EVEN ਸਕੀਮ 'ਤੇ ਰੋਕ ਲਾਉਣ ਵਾਲੀ ਪਟੀਸ਼ਨਾਂ ਸੁਣਨ ਤੋਂ ਹਾਈਕੋਰਟ ਦਾ ਇਨਕਾਰ ਕਿਹਾ.....
ਦਿੱਲੀ ਸਰਕਾਰ ਨੂੰ ਇਨ੍ਹਾਂ ਪਟੀਸ਼ਨਾਂ 'ਤੇ ਗੌਰ ਕਰਨ ਲਈ ਕਿਹਾ
ਨਵੀਂ ਦਿੱਲੀ:ਦਿੱਲੀ ਵਿਚ ਵਧ ਰਹੇ ਪ੍ਰਦੂਸ਼ਣ ਨੂੰ ਰੋਕਣ ਲਈ 4 ਨਵੰਬਰ ਤੋਂ 15 ਨਵੰਬਰ ਤਕ ਆਡ-ਈਵਨ ਸਕੀਮ ਲਾਗੂ ਕੀਤੀ ਜਾਵੇਗੀ। ਜਿਸ ਨੂੰ ਰੋਕਣ ਲਈ ਦਿੱਲੀ ਹਾਈਕੋਰਟ ਵਿਚ ਕਈ ਪਟੀਸ਼ਨਾਂ ਲਗਾਈਆਂ ਗਈਆਂ ਸਨ। ਸ਼ੁੱਕਰਵਾਰ ਨੂੰ ਇਨ੍ਹਾਂ ਪਟੀਸ਼ਨਾਂ 'ਤੇ ਹਾਈਕੋਰਟ ਨੇ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ। ਅਦਾਲਤ ਨੇ ਕਿਹਾ ਕਿ ਪਟੀਸ਼ਨ ਕਰਤਾ ਆਪਣੀ ਗੱਲ ਦਿੱਲੀ ਸਰਕਾਰ ਕੋਲ ਲੈ ਕੇ ਜਾਵੇ।
ਕੋਰਟ ਨੇ ਕਿਹਾ ਉਨ੍ਹਾਂ ਨੂੰ ਜੋ ਉਚਿਤ ਲੱਗੇਗਾ ਉਹ ਕਦਮ ਚੁੱਕਣਗੇ। ਜੇਕਰ ਉਹ ਤੁਹਾਡੀ ਗਲ ਨਹੀਂ ਸੁਣਦੇ ਜਾ ਕੋਈ ਕਾਰਵਾਈ ਨਹੀਂ ਕਰਦੇ ਤਾਂ ਅਸੀਂ ਫਿਰ ਦੁਬਾਰਾ ਸੁਣਵਾਈ ਕਰਾਂਗੇ। ਇਸਦੇ ਨਾਲ ਹੀ ਅਦਾਲਤ ਨੇ ਦਿੱਲੀ ਸਰਕਾਰ ਨੂੰ ਇਨ੍ਹਾਂ ਪਟੀਸ਼ਨਾਂ ਉੱਤੇ 5 ਨਵੰਬਰ ਤੱਕ ਗੌਰ ਕਰਨ ਲਈ ਕਿਹਾ ਹੈ।
ਇਨ੍ਹਾਂ ਪਟੀਸ਼ਨਾਂ ਵਿਚ ਕੁੱਝ ਪਟੀਸ਼ਨਾਂ ਆਡ-ਈਵਨ ਲਾਗੂ ਕਰਨ ਲਈ ਪਾਈਆਂ ਗਈਆਂ ਸਨ। ਉੱਥੇ ਹੀ ਕਈ ਹੋਰ ਪਟੀਸ਼ਨਾਂ ਸੀਐਨਜੀ ਕਾਰਾਂ ਨੂੰ ਇਸ ਨਿਯਮ ਤੋਂ ਛੋਟ ਨਾ ਦਿੱਤੇ ਜਾਣ ਦੇ ਖਿਲਾਫ਼ ਸੀ। ਦੱਸ ਦਈਏ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਰਾਜਧਾਨੀ ਵਿਚ ਵੱਧ ਰਹੇ ਪ੍ਰਦੂਸ਼ਣ 'ਤੇ ਕਾਬੂ ਪਾਉਣ ਲਈ ਆਡ-ਈਵਨ ਸਕੀਮ ਲਾਗੂ ਕਰਨ ਦਾ ਐਲਾਨ ਕੀਤਾ ਹੈ। ਜਿਸਦੇ ਖਿਲਾਫ਼ ਕੋਰਟ ਵਿਚ ਇਹ ਪਟੀਸ਼ਨਾਂ ਭੇਜੀਆਂ ਗਈਆਂ ਸਨ।