Lahore: ਪੰਜਾਬ ਵਿਚ ਪਰਾਲੀ ਸਾੜਨ ਦਾ ਮੁੱਦਾ ਭਾਰਤ ਕੋਲ ਕੂਟਨੀਤਕ ਪੱਧਰ 'ਤੇ ਚੁਕੇਗਾ ਪਾਕਿਸਤਾਨ
ਲਾਹੌਰ ਦੁਨੀਆਂ ਦੇ ਸਬ ਤੋਂ ਪ੍ਰਦੂਸ਼ਤ ਸ਼ਹਿਰਾਂ ਵਿਚੋ ਇਕ ਹੈ
Lahor News: ਪਾਕਿਸਤਾਨ ਭਾਰਤੀ ਸੂਬੇ ਪੰਜਾਬ ਵਿਚ ਪਰਾਲੀ ਸਾੜਨ ਦਾ ਮੁੱਦਾ ਭਾਰਤ ਕੋਲ ਕੂਟਨੀਤਕ ਪੱਧਰ ਤੇ ਚੁਕੇਗਾ। ਪਾਕਿਸਤਾਨ ਦੇ ਅਨੁਸਾਰ, ਦੁਨੀਆ ਭਰ ਦੇ ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ ਵਿਚੋ ਇੱਕ ਲਾਹੌਰ ਵਿਚ ਹਵਾ ਦੀ ਗੁਣਵੱਤਾ ਵੀ ਪਰਾਲੀ ਸਾੜਨ ਕਾਰਨ ਪ੍ਰਭਾਵਿਤ ਹੁੰਦੀ ਹੈ।
ਦੱਸ ਦਈਏ ਕਿ ਖ਼ਤਰਨਾਕ ਹਵਾ ਦੀ ਗੁਣਵੱਤਾ ਕਾਰਨ ਲਾਹੌਰ ਦੁਨੀਆਂ ਦੇ ਸਭ ਤੋਂ ਪ੍ਰਦੂਸ਼ਤ ਸ਼ਹਿਰਾਂ ਵਿਚੋ ਇਕ ਹੈ ਗਲੋਬਲ ਏਅਰ ਕੁਆਲਿਟੀ ਮੋਨੀਟਰਿੰਗ ਪਲੇਟਫਾਰਮ ਦੇ ਅਨੁਸਾਰ ਲਾਹੌਰ ਵਿਚ ਏਅਰ ਕੁਆਲਿਟੀ ਇੰਡੈਕਸ ਏਕਿਊਆਈ (AQI) ਸੋਮਵਾਰ ਨੂੰ 447 ਤੱਕ ਪਹੁੰਚ ਗਿਆ। ਏਕਿਊਆਈ 50 ਤੋਂ ਘੱਟ ਹੋਣ ਤੇ ਹਵਾ ਨੂੰ ਸਾਹ ਲੈਣ ਲਈ ਸੁਰਖਿਅਤ ਮੰਨਿਆ ਜਾਂਦਾ ਹੈ।
ਕਾਰਜਕਾਰੀ ਪ੍ਰਧਾਨਮੰਤਰੀ ਅਨਵਾਰੁਲ ਹੱਕ ਕਾਕੜ ਨਾਲ ਇਕ ਬੈਠਕ ਦੌਰਾਨ ਪੰਜਾਬ ਦੇ ਕਾਰਜਕਾਰੀ ਮੁੱਖ ਮੰਤਰੀ ਮੋਹਸਿਨ ਨਕਵੀ ਨੇ ਕਿਹਾ ਕਿ ਲਾਹੌਰ ਵਿਚ ਧੂੰਏ ਦਾ ਮੁੱਖ ਕਾਰਨ ਭਾਰਤ ਸੂਬੇ ਪੰਜਾਬ ਵਿਚ ਪਰਾਲੀ ਸਾੜਨਾ ਹੈ। ਉਨ੍ਹਾਂ ਨੇ ਪ੍ਰਧਾਨਮੰਤਰੀ ਨੂੰ ਇਹ ਮਾਮਲਾ ਭਾਰਤ ਕੋਲ ਉਠਾਉਣ ਦੀ ਬੇਨਤੀ ਕੀਤੀ ਅਤੇ ਕਾਕੜ ਨੇ ਇਹ ਮੁੱਦਾ ਭਾਰਤ ਕੋਲ ਉਠਾਉਣ ਦਾ ਭਰੋਸਾ ਦਿੱਤਾ।
ਲਾਹੌਰ ਭਾਰਤੀ ਸਰਹੰਦ ਤੋਂ ਤ੍ਰਕਰੀਬਨ 20 ਕਿਲੋਮੀਟਰ ਦੂਰ ਹੈ। ਭਾਰਤ ਵਾਂਗ ਪਾਕਿਸਤਾਨ ਵਿਚ ਵੀ ਕਿਸਾਨ ਅਗਲੀ ਖੇਤੀ ਬੀਜਣ ਲਈ ਪਰਾਲੀ ਨੂੰ ਸਾੜਦੇ ਹਨ।
ਪਾਕਿਸਤਾਨ ਦੇ ਅਨੁਸਾਰ, ਦੁਨੀਆ ਭਰ ਦੇ ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ ਵਿੱਚੋਂ ਇੱਕ ਲਾਹੌਰ ਵਿੱਚ ਹਵਾ ਦੀ ਗੁਣਵੱਤਾ ਵੀ ਪਰਾਲੀ ਸਾੜਨ ਕਾਰਨ ਪ੍ਰਭਾਵਿਤ ਹੁੰਦੀ ਹੈ। ਅੰਤਰਿਮ ਪ੍ਰਧਾਨ ਮੰਤਰੀ ਅਨਵਾਰੁਲ ਹੱਕ ਕੱਕੜ ਨਾਲ ਮੁਲਾਕਾਤ ਦੌਰਾਨ, ਪੰਜਾਬ ਦੇ ਕਾਰਜਕਾਰੀ ਮੁੱਖ ਮੰਤਰੀ ਮੋਹਸਿਨ ਨਕਵੀ ਨੇ ਕਿਹਾ ਕਿ ਲਾਹੌਰ ਵਿੱਚ ਧੂੰਏਂ ਦਾ ਮੁੱਖ ਕਾਰਨ 'ਭਾਰਤੀ ਰਾਜ ਪੰਜਾਬ ਵਿੱਚ ਪਰਾਲੀ ਸਾੜਨਾ' ਸੀ। ਉਨ੍ਹਾਂ ਪ੍ਰਧਾਨ ਮੰਤਰੀ ਨੂੰ ਇਹ ਮਾਮਲਾ ਭਾਰਤ ਕੋਲ ਉਠਾਉਣ ਦੀ ਬੇਨਤੀ ਕੀਤੀ। ਇਸ ਤੋਂ ਬਾਅਦ ਕੱਕੜ ਨੇ ਉਨ੍ਹਾਂ ਨੂੰ ਇਹ ਮੁੱਦਾ ਭਾਰਤ ਕੋਲ ਉਠਾਉਣ ਦਾ ਭਰੋਸਾ ਦਿੱਤਾ ਅਤੇ ਕਿਹਾ, 'ਅਸੀਂ ਇਹ ਮਾਮਲਾ ਭਾਰਤ ਕੋਲ ਕੂਟਨੀਤਕ ਪੱਧਰ 'ਤੇ ਉਠਾਵਾਂਗੇ।'
ਉਨ੍ਹਾਂ ਆਸ ਪ੍ਰਗਟਾਈ ਕਿ ਇਹ ਮਾਮਲਾ ਹੱਲ ਹੋ ਜਾਵੇਗਾ। ਖ਼ਤਰਨਾਕ ਹਵਾ ਦੀ ਗੁਣਵੱਤਾ ਕਾਰਨ ਲਾਹੌਰ ਦੁਨੀਆ ਦੇ ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ ਵਿੱਚੋਂ ਇੱਕ ਹੈ। ਗਲੋਬਲ ਏਅਰ ਕੁਆਲਿਟੀ ਮਾਨੀਟਰਿੰਗ ਪਲੇਟਫਾਰਮ ਦੇ ਅਨੁਸਾਰ, ਲਾਹੌਰ ਵਿੱਚ ਏਅਰ ਕੁਆਲਿਟੀ ਇੰਡੈਕਸ (ਏਕਿਊਆਈ) ਸੋਮਵਾਰ ਨੂੰ 447 ਤੱਕ ਪਹੁੰਚ ਗਿਆ। AQI 50 ਤੋਂ ਘੱਟ ਹੋਣ 'ਤੇ ਹਵਾ ਵਿੱਚ ਸਾਹ ਲੈਣਾ ਸੁਰੱਖਿਅਤ ਮੰਨਿਆ ਜਾਂਦਾ ਹੈ।
ਲਾਹੌਰ ਭਾਰਤੀ ਸਰਹੱਦ ਤੋਂ ਕਰੀਬ 20 ਕਿਲੋਮੀਟਰ ਦੂਰ ਹੈ। ਭਾਰਤ ਵਾਂਗ, ਪਾਕਿਸਤਾਨ ਵਿੱਚ ਵੀ ਕਿਸਾਨ ਅਗਲੀ ਫ਼ਸਲ ਦੀ ਤਿਆਰੀ ਵਿੱਚ ਮੌਨਸੂਨ ਦੀ ਵਾਢੀ ਦੇ ਅੰਤ ਵਿੱਚ ਪਰਾਲੀ ਸਾੜਦੇ ਹਨ।