ਹੈਰਾਨੀ ਦੀ ਗੱਲ: 20 ਕਰੋੜ ਰੁਪਏ ਆਇਆ ਇਕ ਮਹੀਨੇ ਬਿਜਲੀ ਦਾ ਬਿੱਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਜੇਕਰ ਵੀਹ ਕਰੋੜ ਰੁਪਏ ਬਿਜਲੀ ਦਾ ਬਿੱਲ ਆ ਜਾਵੇ ਤਾਂ ਦੇਖ ਕੇ ਕਿਸੇ ਦੇ ਵੀ ਹੋਸ਼....

Electricity Bill

ਨਵੀਂ ਦਿੱਲੀ (ਭਾਸ਼ਾ): ਜੇਕਰ ਵੀਹ ਕਰੋੜ ਰੁਪਏ ਬਿਜਲੀ ਦਾ ਬਿੱਲ ਆ ਜਾਵੇ ਤਾਂ ਦੇਖ ਕੇ ਕਿਸੇ ਦੇ ਵੀ ਹੋਸ਼ ਉਡ ਜਾਣਗੇ। ਜੀ ਹਾਂ, ਇਥੇ ਅਜਿਹਾ ਸੱਚ ਵਿਚ ਹੋਇਆ ਹੈ। ਇਕ ਦੁਕਾਨ ਦਾ ਬਿਜਲੀ ਬਿਲ ਕਰੀਬ 20 ਕਰੋੜ ਆਇਆ ਹੈ। ਇਹ ਕੋਈ ਸਾਲਾਂ ਪੁਰਾਣੀ ਬਕਾਏਦਾਰੀ ਨਹੀਂ ਸਗੋਂ ਇਕ ਮਹੀਨੇ ਦਾ ਬਿਲ ਹੈ। ਜਾਣਕਾਰੀ ਦੇ ਅਨੁਸਾਰ ਇਹ ਹੈਰਤਅੰਗੇਜ ਘਟਨਾ ਰਿਸ਼ੀਕੇਸ਼ ਦੇ ਆਈਡੀਪੀਐਲ ਨਿਵਾਸੀ ਰਾਕੇਸ਼ ਕੁਮਾਰ   ਦੇ ਨਾਲ ਹੋਈ ਹੈ। ਰਾਕੇਸ਼ ਤਪੋਵਨ ਵਿਚ ਇਕ ਛੋਟੀ ਜਿਹੀ ਦੁਕਾਨ ਉਤੇ ਫੋਟੋ ਸਟੇਟ ਅਤੇ ਸਾਇਬਰ ਕੈਫੇ ਦਾ ਸੰਚਾਲਨ ਕਰਦੇ ਹਨ।

ਇਸ ਦੁਕਾਨ ਉਤੇ ਲੱਗਿਆ ਬਿਜਲੀ ਦਾ ਕਨੈਕਸ਼ਨ ਉਨ੍ਹਾਂ ਦੇ ਭਾਈ ਦੇਵ ਪ੍ਰਕਾਸ਼ ਦੇ ਨਾਮ ਉਤੇ ਆਉਂਦਾ ਹੈ। ਸ਼ੁੱਕਰਵਾਰ ਦੀ ਸਵੇਰੇ ਰਾਕੇਸ਼ ਕੁਮਾਰ  ਦੇ ਮੋਬਾਇਲ ਉਤੇ ਬਿਜਲੀ ਨਿਗਮ ਤੋਂ ਇਕ ਮੈਸੇਜ ਆਇਆ, ਜਿਸ ਵਿਚ ਉਨ੍ਹਾਂ ਦੇ ਦੁਕਾਨ ਦਾ ਇਕ ਮਹੀਨਾ ਦਾ ਬਿਜਲੀ ਦਾ ਬਿਲ 19 ਕਰੋੜ 84 ਲੱਖ 59 ਹਜਾਰ 959 ਰੁਪਏ ਦੱਸਿਆ ਗਿਆ। ਇਸ ਹੈਰਾਨ ਕਰ ਦੇਣ ਵਾਲੀ ਸੂਚਨਾ ਦੀ ਪੁਸ਼ਟੀ ਲਈ ਉਨ੍ਹਾਂ ਨੇ ਇੰਟਰਨੈਟ ਤੋਂ ਬਿਲ ਦੀ ਕਾਪੀ ਕੱਢੀ। ਉਥੇ ਵੀ 19 ਕਰੋੜ ਤੋਂ ਜ਼ਿਆਦਾ ਦਾ ਬਿਲ ਦਿਖਿਆ। ਇਸ ਤੋਂ ਬਾਅਦ ਉਨ੍ਹਾਂ ਨੇ ਬਿਜਲੀ ਵਿਭਾਗ ਦੇ ਅਧਿਕਾਰੀਆਂ ਨਾਲ ਗੱਲ ਕਰਕੇ ਉਨ੍ਹਾਂ ਨੂੰ ਪੂਰਾ ਮਾਮਲਾ ਦੱਸਿਆ।

ਇਸ ਸਰਕਾਰੀ ਲਾਪਰਵਾਹੀ ਉਤੇ ਐਸ.ਡੀ.ਓ ਸੌਰਭ ਚਮੋਲੀ ਦਾ ਕਹਿਣਾ ਹੈ ਕਿ ਤਕਨੀਕੀ ਖਰਾਬੀ ਦੇ ਚਲਦੇ ਇਹ ਹੋਇਆ ਹੈ। ਇਸ ਨੂੰ ਸੁਧਾਰ ਲਿਆ ਜਾਵੇਗਾ। ਰਾਕੇਸ਼ ਨੇ ਦੱਸਿਆ ਕਿ ਉਹ ਕਈ ਸਾਲਾਂ ਤੋਂ ਇਸ ਦੁਕਾਨ ਦਾ ਬਿਜਲੀ ਦਾ ਬਿਲ ਇਕ ਹਜਾਰ ਤੋਂ ਪੰਦਰਾਂ ਸੌ ਰੁਪਏ ਚੁਕਾਉਦਾ ਆ ਰਿਹਾ ਹੈ। ਇਸ ਤੋਂ ਬਾਅਦ ਰਾਕੇਸ਼ ਨੇ ਦੁਕਾਨ ਉਤੇ ਪਹੁੰਚਕੇ ਮੀਟਰ ਚੈੱਕ ਕੀਤਾ ਤਾਂ ਬਿਲ ਵਿਚ ਦਰਜ ਰੀਡਿੰਗ ਵੀ ਠੀਕ ਸੀ। ਕੁਝ ਦੇਰ ਬਾਅਦ ਫਿਰ ਤੋਂ ਰਾਕੇਸ਼ ਕੁਮਾਰ ਦੇ ਮੋਬਾਇਲ ਉਤੇ 1690 ਰੁਪਏ ਦਾ ਬਿਜਲੀ  ਦੇ ਬਿਲ ਦਾ ਸੁਨੇਹਾ ਆਇਆ। ਜਿਸ ਤੋਂ ਬਾਅਦ ਉਨ੍ਹਾਂ ਨੇ ਰਾਹਤ ਦਾ ਸਾਂਹ ਲਿਆ।