ਜੇਲ੍ਹ 'ਚੋਂ ਬਾਹਰ ਆਉਣ ਮਗਰੋਂ ਹਨੀਪ੍ਰੀਤ ਨੇ ਆਪਣੇ ਹੀ ਵਕੀਲ ਖਿਲਾਫ਼ ਖੋਲ੍ਹਿਆ ਮੋਰਚਾ !

ਏਜੰਸੀ

ਖ਼ਬਰਾਂ, ਰਾਸ਼ਟਰੀ

ਪੰਚਕੂਲਾ ਵਿਚ ਹੋਏ ਦੰਗਿਆਂ ‘ਚ ਮੈਨੂੰ ਗਲਤ ਤਰੀਕੇ ਨਾਲ ਬਣਾਇਆ ਗਿਆ ਆਰੋਪੀ- ਹਨੀਪ੍ਰੀਤ

honeypreet

ਚੰਡੀਗੜ੍ਹ : ਪੰਚਕੂਲਾ ਹਿੰਸਾ ਮਾਮਲੇ ਦੀ ਮੁਲਜ਼ਮ ਪ੍ਰਿਅੰਕਾ ਤਨੇਜਾ ਉਰਫ਼ ਹਨੀਪ੍ਰੀਤ ਨੇ ਕਿਹਾ ਹੈ ਕਿ 2017 ਵਿਚ ਹੋਏ ਦੰਗਿਆਂ 'ਚ ਉਸਨੂੰ ਗਲਤ ਤਰੀਕੇ ਨਾਲ ਆਰੋਪੀ ਬਣਾਇਆ ਗਿਆ ਹੈ। ਹਨੀਪ੍ਰੀਤ ਨੇ ਆਪਣੇ ਵੱਲੋਂ ਇਸ ਦਾ ਸਪਸ਼ਟੀਕਰਨ ਦਿੱਤਾ ਹੈ। ਹਨੀਪ੍ਰੀਤ ਨੇ ਕਿਹਾ ਹੈ ਕਿ ਡੇਰਾ ਸੱਚਾ ਸੌਦਾ ਦੇ ਸੰਤ ਡਾਕਟਰ ਗੁਰਮੀਤ ਸਿੰਘ ਇੰਸਾ ਨੇ ਮੈਨੂੰ ਧਰਮੀ  ਬੇਟੀ ਬਣਾਇਆ ਹੋਇਆ ਹੈ।

ਉਨ੍ਹਾਂ ਕਿਹਾ ਕਿ ਮੈਨੂੰ ਪੰਚਕੂਲਾ ਵਿਚ 2017 'ਚ ਹੋਏ ਦੰਗਿਆਂ ਵਿਚ ਐਫ਼ਆਈਆਰ ਨੰਬਰ 345 ਵਿਚ ਮੈਨੂੰ ਗਲਤ ਤਰੀਕੇ ਨਾਲ ਮੁਲਜ਼ਮ ਬਣਾਇਆ ਗਿਆ ਹੈ। ਮੈਨੂੰ 6 ਨਵੰਬਰ 2019 ਨੂੰ ਰਿਹਾ ਕੀਤਾ ਗਿਆ ਹੈ।


ਹਨੀਪ੍ਰੀਤ ਨੇ ਇਸ ਦੇ ਨਾਲ ਹੀ ਸਾਫ਼ ਕੀਤਾ ਹੈ ਕਿ ਉਸ ਨੇ ਕਦੇ ਵੀ ਵਕੀਲ ਡੀਪੀ ਸਿੰਘ ਨੂੰ ਆਪਣੇ ਵੱਲੋਂ ਬਿਆਨ ਦੇਣ ਦਾ ਅਧਿਕਾਰ ਨਹੀਂ ਦਿੱਤਾ ਸੀ। ਹਨੀਪ੍ਰੀਤ ਨੇ ਕਿਹਾ ਹੈ ਕਿ ਮੈ ਕਦੇ ਵੀ ਵਕੀਲ ਏਪੀ ਸਿੰਘ ਨੂੰ ਆਪਣੇ ਵੱਲੋਂ ਬਿਆਨ ਦੇਣ ਦਾ ਅਧਿਕਾਰ ਨਹੀਂ ਦਿੱਤਾ। ਜੇਕਰ ਕਿਸੇ ਮੀਡੀਆ ਜਾਂ ਅਦਾਲਤ ਜਾਂ ਫਿਰ ਫੋਰਮ ਵਿਚ ਉਨ੍ਹਾਂ ਦੁਆਰਾ ਮੇਰਾ ਕੋਈ ਵੀ ਬਿਆਨ ਦਿੱਤਾ ਜਾਂਦਾ ਹੈ ਤਾਂ ਉਹ ਮੇਰੇ ਨਿਰਦੇਸ਼ਾ ਅਤੇ ਸਲਾਹ ਤੋਂ ਬਿਨਾਂ ਹੈ। ਜੋ ਮੇਰੇ ਕੇਸ ਨੂੰ ਗੰਭੀਰ ਰੂਪ ਨਾਲ ਪ੍ਰਭਾਵਿਤ ਕਰਨ ਦੇ ਲਈ ਕੀਤਾ ਜਾ ਰਿਹਾ ਹੈ।


ਹਨੀਪ੍ਰੀਤ ਨੇ ਕਿਹਾ ਕਿ ਮੈ ਉਨ੍ਹਾਂ ਦੇ ਇਸ ਵਿਵਹਾਰ ਦੇ ਵਿਰੁੱਧ ਬਾਰ ਕਾਉਸਿਂਲ ਨੂੰ ਵੀ ਲਿਖੇ ਕੇ ਬੇਨਤੀ ਕਰ ਚੁੱਕੀ ਹਾਂ ਅਤੇ ਇਸ ਜਨਤਕ ਨੋਟਿਸ ਦੇ ਮਾਧਿਅਮ ਰਾਹੀਂ ਮੈ ਆਮ ਲੋਕਾਂ ਦੇ ਨਾਲ-ਨਾਲ ਸਾਰੇ ਪ੍ਰਸ਼ਾਸਨਿਕ ਅਤੇ  ਨਿਆਂਇਕ ਅਧਿਕਾਰੀਆਂ ਨੂੰ ਸੂਚਿਤ ਕਰਨਾ ਚਾਹੁੰਦੀ ਹਾਂ ਕਿ ਵਕੀਲ ਏਪੀ ਸਿੰਘ ਨੂੰ ਮੇਰੇ ਵੱਲੋਂ ਕੋਈ ਬਿਆਨ ਜਾ ਕੋਈ ਕਾਰਵਾਈ ਕਰਨ ਦਾ ਅਧਿਕਾਰ ਨਹੀਂ ਹੈ। ਪਿਛਲੇ ਸਮੇਂ ਵਿਚ ਉਨ੍ਹਾਂ ਵੱਲੋਂ  ਕੀਤੇ ਗਏ ਕਿਸੇ ਵੀ ਦਾਅਵੇ ਜਾਂ ਬਿਆਨ ਨੂੰ ਮੈ ਨਕਾਰਦੀ ਹਾਂ।