ਹਨੀਪ੍ਰੀਤ ਡੇਰਾ ਮੁਖੀ ਨਾਲ ਮੁਲਾਕਾਤ ਲਈ ਉਤਾਵਲੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਾਨੂੰਨੀ ਅੜਚਣਾਂ ਕਾਰਨ ਮੁਲਾਕਾਤ ਵਿਚ ਦੇਰੀ

Honeypreet

ਸਿਰਸਾ (ਸੁਰਿੰਦਰ ਪਾਲ ਸਿੰਘ) : ਡੇਰਾ ਹਿੰਸਾ ਮਾਮਲੇ ਵਿਚ ਜੇਲ ਤੋਂ ਜ਼ਮਾਨਤ 'ਤੇ ਰਿਹਾਅ ਹੋਣ ਤੋਂ ਬਾਅਦ ਡੇਰਾ ਮੁਖੀ ਦੀ ਮੂੰਹ ਬੋਲੀ ਧੀ ਹਨੀਪ੍ਰੀਤ ਰੋਹਤਕ ਦੀ ਸੁਨਾਰੀਆ ਜੇਲ ਵਿਚ 20 ਸਾਲ ਦੀ ਸਜ਼ਾ ਕੱਟ ਰਹੇ ਡੇਰਾ ਮੁਖੀ ਨੂੰ ਮਿਲਣ ਦੇ ਯਤਨਾਂ ਵਿਚ ਲੱਗੀ ਹੋਈ ਹੈ। ਜਾਣਕਾਰ ਸੂਤਰ ਦਸਦੇ ਹਨ ਕਿ ਡੇਰਾ ਮੁਖੀ ਅਤੇ ਮਨੀ ਹਨੀਪ੍ਰੀਤ ਦੀ ਮੁਲਾਕਾਤ ਵਿਚ ਕੁੱਝ ਕਾਨੂੰਨੀ ਪੇਚ ਫਸੇ ਹੋਏ ਹਨ।

ਇਸੇ ਹਿੱਤ ਹਨੀਪ੍ਰੀਤ ਦੇ ਵਕੀਲ ਨੇ ਉਸ ਦੀ ਮੁਲਾਕਾਤ ਡੇਰਾ ਮੁਖੀ ਨਾਲ ਕਰਵਾਉਣ ਲਈ ਆ ਰਹੀਆਂ ਅੜਚਣਾਂ ਨੂੰ ਦੂਰ ਕਰਨ ਲਈ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿੱਜ ਕੋਲ ਬੇਨਤੀ ਕੀਤੀ ਹੈ। ਸੂਤਰ ਦਸਦੇ ਹਨ ਕਿ ਗ੍ਰਹਿ ਮੰਤਰੀ ਅਨਿਲ ਬਿਜ ਨੇ ਹਾਲੇ ਤਕ ਕਿਸੇ ਨੂੰ ਕੋਈ ਪੱਲਾ ਨਹੀਂ ਫੜਾਇਆ। ਪਿਛਲੇ ਦਿਨੀ ਹਨੀਪ੍ਰੀਤ ਦੇ ਵਕੀਲ ਐਮ.ਪੀ ਸਿੰਘ ਅਪਣੇ ਕੁੱਝ ਹੋਰ ਸਾਥੀਆਂ ਨਾਲ ਅੰਬਾਲਾ ਛਾਉਣੀ ਵਿਚ ਗ੍ਰਹਿ ਮੰਤਰੀ ਅਨਿਲ ਬਿਜ ਕੋਲ ਮੁਲਾਕਾਤ ਕਰਨ ਲਈ ਪਹੁੰਚੇ।  

ਹਨੀਪ੍ਰੀਤ ਦੇ ਵਕੀਲ ਐਮ.ਪੀ ਸਿੰਘ ਨੇ ਗ੍ਰਹਿ ਮੰਤਰੀ ਅਨਿਲ ਬਿਜ ਨੂੰ ਬੇਨਤੀ ਕੀਤੀ ਕਿ ਜੇਲ ਵਿਚ ਡੱਕਿਆ ਗਿਆ ਡੇਰਾ ਮੁਖੀ ਹਨੀਪ੍ਰੀਤ ਨਾਲ ਮੁਲਾਕਾਤ ਕਰਨ ਦਾ ਚਾਹਵਾਨ ਹੈ। ਹਨੀਪ੍ਰੀਤ ਦੇ ਵਕੀਲਾਂ ਨੇ ਦੋਸ਼ ਲਾਇਆ ਕਿ ਕੁੱਝ ਲੋਕ ਡੇਰਾ ਮੁਖੀ ਅਤੇ ਹਨੀਪ੍ਰੀਤ ਦੀ ਮੁਲਾਕਾਤ ਦਾ ਬੇਲੋੜਾ ਵਿਰੋਧ ਕਰ ਰਹੇ ਹਨ।

ਗ੍ਰਹਿ ਮੰਤਰੀ ਅਨਿਲ ਵਿੱਜ ਨੇ ਕਿਹਾ ਕਿ ਸੁਰੱਖਿਆ ਦੇ ਲਿਹਾਜ਼ ਨਾਲ ਉਹੋ ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਗੱਲਬਾਤ ਕਰ ਕੇ ਹੀ ਕੁੱਝ ਦੱਸ ਸਕਦੇ ਹਨ। ਡੇਰਾ ਮੁਖੀ ਦੀ ਮੂੰਹ ਬੋਲੀ ਧੀ ਮੁਲਾਕਾਤ ਲਈ ਕਿਉਂ ਉਤਾਬਲੀ ਹੈ ਇਸ ਦਾ ਰਾਜ ਹਨੀਪ੍ਰੀਤ ਕੋਲ ਹੈ ਜਾਂ ਡੇਰਾ ਮੁਖੀ ਕੋਲ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।