ਸੌਦਾ ਸਾਧ ਨਾਲ ਹਨੀਪ੍ਰੀਤ ਦੀ ਮੁਲਾਕਾਤ ਬਾਰੇ ਹਰਿਆਣਾ ਦੇ ਜੇਲ੍ਹ ਮੰਤਰੀ ਦਾ ਵੱਡਾ ਬਿਆਨ, ਕਿਹਾ...

ਏਜੰਸੀ

ਖ਼ਬਰਾਂ, ਰਾਸ਼ਟਰੀ

ਸੌਦਾ ਸਾਧ ਨਾਲ ਮਿਲਣ ਨੂੰ ਤਰਸ ਰਹੀ ਹੈ ਹਨੀਪ੍ਰੀਤ

File Photo

ਚੰਡੀਗੜ੍ਹ : ਸੌਦਾ ਸਾਧ ਰਾਮ ਰਹੀਮ ਨਾਲ ਹਨੀਪ੍ਰੀਤ  ਦੀ ਮੁਲਾਕਾਤ ‘ਤੇ ਜੇਲ੍ਹ ਮੰਤਰੀ ਰੰਜੀਤ ਸਿੰਘ ਚੌਟਾਲਾ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਕਿਹਾ ਕਿ ‘’ਰਾਮ ਰਹੀਮ ਅਤੇ ਹਨੀਪ੍ਰੀਤ ਦੀ ਮੁਲਾਕਾਤ ‘ਤੇ ਫ਼ੈਸਲਾ ਕਾਨੂੰਨ ਅਨੁਸਾਰ ਲਿਆ ਜਾਵੇਗਾ। ਮਾਮਲਾ ਸੂਬੇ ਦੇ ਗ੍ਰਹਿ ਮੰਤਰੀ ਅਨਿਲ ਵਿੱਜ ਕੋਲ ਹੈ ਅਤੇ ਅਨਿਲ ਵਿੱਜ ਇਸ ਮਾਮਲੇ ਨੂੰ ਲੈ ਕੇ ਚਰਚਾ ਕਰਨਗੇ। ਜੇਲ੍ਹ ਮੰਤਰੀ ਹੋਣ ਦੇ ਨਾਤੇ ਮੇਰੇ ਤੋਂ ਜੋ ਰਿਪੋਰਟ ਮੰਗੀ ਜਾਵੇਗੀ ਉਹ ਭੇਜ ਦਿੱਤੀ ਜਾਵੇਗੀ। ਹਲਾਤਾਂ ਦੇ ਅਨੁਸਾਰ ਗ੍ਰਹਿ ਮੰਤਰੀ ਨਾਲ ਮਿਲ ਕੇ ਫ਼ੈਸਲਾ ਲੈਵਾਂਗੇ। ਬਿਨਾ ਕਿਸੇ ਪੱਖਪਾਤ ਅਤੇ ਭੇਦਭਾਵ ਤੋਂ ਕਾਨੂੰਨ ਅਨੁਸਾਰ ਫ਼ੈਸਲਾ ਲਿਆ ਜਾਵੇਗਾ’’।

ਦੱਸ ਦਈਏ ਕਿ ਦੋ ਸਾਲ ਬਾਅਦ ਜੇਲ੍ਹ ਦੀ ਸਲਾਖਾਂ ਤੋਂ ਬਾਹਰ ਆਈ ਹਨੀਪ੍ਰੀਤ ਰਾਮ ਰਹੀਮ ਨੂੰ ਮਿਲਣ ਦੇ ਲਈ ਹੁਣ ਤਰਸ ਰਹੀ ਹੈ ਅਤੇ ਇਸੇ ਲਈ ਹਨੀਪ੍ਰੀਤ ਨੇ ਹੁਣ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿੱਜ ਦੇ ਸਾਹਮਣੇ ਗੁਹਾਰ ਲਗਾਈ ਹੈ। ਹਨੀਪ੍ਰੀਤ ਦੇ ਵਕੀਲ ਅੰਬਾਲਾ ਪਹੁੰਚੇ ਅਤੇ ਗ੍ਰਹਿ ਮੰਤਰੀ ਨੂੰ ਬੇਨਤੀ ਕੀਤੀ ਕਿ ਹਨੀਪ੍ਰੀਤ ਨੂੰ ਸੁਨਾਰੀਆ ਜੇਲ੍ਹ ਵਿਚ ਬੰਦ ਸੌਦਾ ਸਾਧ ਗੁਰਮੀਤ ਰਾਮ ਰਹੀਮ ਨਾਲ ਮੁਲਾਕਾਤ ਕਰਨ ਦੀ ਆਗਿਆ ਦਿੱਤੀ ਜਾਵੇ।

ਅਨਿਲ ਵਿੱਜ ਨੂੰ ਮਿਲਣ ਗਏ ਹਨੀਪ੍ਰੀਤ ਦੇ ਵਕੀਲ ਨੇ ਕਿਹਾ ਕਿ ਇਕ ਧੀ ਨੂੰ ਬਾਪ ਨਾਲ ਮਿਲਣ ਦੀ ਆਗਿਆ  ਦੇ ਲਈ ਉਹ ਅਨੀਲ ਵਿੱਜ ਕੋਲ ਪਹੁੰਚੇ ਹਨ। ਹਨੀਪ੍ਰੀਤ ਦੇ ਵਕੀਲ ਨੇ ਦੱਸਿਆ ਕਿ ਹਨੀਪ੍ਰੀਤ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਹੀ ਡੇਰਾ ਮੁੱਖੀ ਨਾਲ ਮੁਲਾਕਾਤ ਕਰਨ ਦੀ ਕੌਸ਼ਿਸ਼ਾਂ ਵਿਚ ਲੱਗੀ ਹੈ।

ਸੌਦਾ ਸਾਧ ਨਾਲ ਜੇਲ੍ਹ ਵਿਚ ਉਸਦਾ ਪਰਿਵਾਰ ਲਗਾਤਾਰ ਮੁਲਾਕਾਤ ਕਰ ਰਿਹਾ ਹੈ। ਇਸ ਤੋਂ ਬਾਅਦ ਵੀ ਹਨੀਪ੍ਰੀਤ ਦੇ ਵਕੀਲ ਇਹ ਦਾਅਵਾ ਕਰ ਰਹੇ ਹਨ ਕਿ ਗੁਰਮੀਤ ਰਾਮ ਰਹੀਮ ਨੂੰ ਜੋ ਨਿਰਦੇਸ਼ ਹਨੀਪ੍ਰੀਤ ਨੂੰ ਦੇਣੇ ਹਨ ਉਸਦੇ ਲਈ ਇਨ੍ਹਾਂ ਦੋਣਾਂ ਦੀ ਜੇਲ੍ਹ ਵਿਚ ਮੁਲਾਕਾਤ ਬਹੁਤ ਜ਼ਰੂਰੀ ਹੈ।