ਅੰਗ੍ਰੇਜ਼ੀ ਦੀ ਇਕ ਲਾਈਨ ਵੀ ਨਹੀਂ ਪੜ ਸਕੀ ਸਰਕਾਰੀ ਸਕੂਲਦੀ ਅੰਗ੍ਰੇਜ਼ੀ ਵਾਲੀ ਮੈਡਮ

ਏਜੰਸੀ

ਖ਼ਬਰਾਂ, ਰਾਸ਼ਟਰੀ

ਡੀਐਮ ਨੇ ਕਾਰਵਾਈ ਕਰਨ ਦੇ ਦਿੱਤੇ ਹੁਕਮ

Uttar pradesh english teacher fails read lines language

ਲਖਨਉ: ਉੱਤਰ ਪ੍ਰਦੇਸ਼ ਦੇ ਇਕ ਸਰਕਾਰੀ ਸਕੂਲ ਦਾ ਇਕ ਵੀਡੀਉ ਵਾਇਰਲ ਹੋਇਆ ਹੈ ਜਿਸ ਵਿਚ ਦੋ ਮਹਿਲਾ ਅਧਿਆਪਕ ਅੰਗ੍ਰੇਜ਼ੀ ਦੀ ਕਿਤਾਬ ਚੋਂ ਇਕ ਲਾਈਨ ਵੀ ਢੰਗ ਨਾਲ ਨਹੀਂ ਪੜ ਸਕੀਆਂ। ਇਹ ਘਟਨਾ ਖੁਦ ਜਿਲ੍ਹਾ ਅਧਿਕਾਰੀ ਦੀ ਮੌਜੂਦਗੀ ਵਿਚ ਵਾਪਰੀ। ਇਸ ਤੋਂ ਬਾਅਦ ਡੀਐਮ ਭੜਕ ਗਏ ਅਤੇ ਉਨ੍ਹਾਂ ਨੇ ਤੁਰੰਤ ਹੀ ਬੀਐਸ ਨੂੰ ਕਾਰਵਾਈ ਦੇ ਨਿਰਦੇਸ਼ ਦੇ ਦਿੱਤੇ। ਦੱਸ ਦਈਏ ਡੀਐਮ ਦੇ ਸਾਹਮਣੇ ਇਕ ਅਧਿਆਪਕ ਨੇ ਤਾਂ ਇਹ ਕਹਿ ਦਿੱਤਾ ਕਿ ਮੈਨੂੰ ਅੰਗ੍ਰੇਜ਼ੀ ਥੋੜੀ ਘੱਟ ਆਉਂਦੀ ਹੈ।

ਦਰਅਸਲ ਉਨਾਵ ਦੇ ਜਿਲ੍ਹਾ ਅਧਿਕਾਰੀ ਦੇਵੰਦਰ ਕੁਮਾਰ ਪਾਂਡੇ ਜਿਲ੍ਹੇ ਦੇ ਸਿਕੰਦਰਪੁਰ ਸਰੋਸੀ ਦੇ ਇਕ ਸਰਕਾਰੀ ਸਕੂਲ ਵਿਚ ਅਚਾਨਕ ਆ ਗਏ। ਇੱਥੇ ਉਨ੍ਹਾਂ ਨੇ ਅੱਠਵੀ ਜਮਾਤ ਦੇ ਕੁੱਝ ਬੱਚਿਆਂ ਨੂੰ ਅੰਗ੍ਰੇਜ਼ੀ ਦੀ ਕੁੱਝ ਲਾਈਨਾ ਪੜਨ ਨੂੰ ਕਿਹਾ ਪਰ ਉਹ ਪੜ ਨਾ ਸਕੇ। ਇਸ ਤੋਂ ਬਾਅਦ ਡੀਐਮ ਨੇ ਉੱਥੇ ਮੌਜੂਦ ਮਹਿਲਾ ਅਧਿਆਪਕ ਨੂੰ ਪੜਨ ਲਈ ਕਿਹਾ ਪਰ ਉਹ ਉਸ ਵੇਲੇ ਹੈਰਾਨ ਹੋ ਗਏ ਜਦੋਂ ਅਧਿਆਪਕ ਕਿਤਾਬ ਦੀ ਲਾਈਨ ਪੜਨ ਵਿਚ ਅਸਫ਼ਲ ਰਹੀ। ਇਸ ਘਟਨਾ ਦਾ ਇਕ ਵੀਡੀਉ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋ ਰਿਹਾ ਹੈ।

ਉਨਾਵ ਦੇ ਡੀਐਮ ਨੇ ਜਦੋਂ ਮਹਿਲਾ ਅਧਿਆਪਕ ਨੂੰ ਕਿਹਾ ਕਿ ਤੁਹਾਨੂੰ ਅੰਗ੍ਰੇਜ਼ੀ ਪੜਨਾ ਨਹੀਂ ਆਉਂਦਾ ਤਾਂ ਤੁਸੀ ਵਿਦਿਆਰਥੀਆਂ ਨੂੰ ਕਿਵੇਂ ਪੜਾਉਗੇ। ਇਸ ਤੇ ਅਧਿਆਪਕ ਨੇ ਕਿਹਾ ਕਿ ਮੈਨੂੰ ਅੰਗ੍ਰੇਜ਼ੀ ਥੋੜੀ ਘੱਟ ਆਉਂਦੀ ਹੈ। ਉਦੋ ਡੀਐਮ ਨੇ ਕਿਹਾ ਕਿ ਮੈ ਅੰਗ੍ਰੇਜ਼ੀ ਵਿਚ ਅਨੁਵਾਦ ਕਰਨ ਲਈ ਨਹੀਂ ਕਿਹਾ ਬਲਕਿ ਸਿਰਫ਼ ਪੜਨ ਲਈ ਕਿਹਾ ਸੀ। ਜਦੋਂ ਤੁਸੀ ਅੰਗ੍ਰੇਜ਼ੀ ਨਹੀਂ ਪੜ ਪਾ ਰਹੇ ਤਾਂ ਬੱਚਿਆ ਨੂੰ ਕਿਵੇਂ ਪੜਾਉਗੇ।

ਦੋਵੇਂ ਮਹਿਲਾ ਅਧਿਆਪਕਾਂ ਵੱਲੋਂ ਅੰਗ੍ਰੇਜ਼ੀ ਦੀ ਇਕ ਲਾਈਨ ਵੀ ਠੀਕ ਨਾ ਪੜਨ ਤੋਂ ਬਾਅਦ ਡੀਐਮ ਨੇ ਉਨ੍ਹਾਂ ਨੂੰ ਫਟਕਾਰ ਲਗਾਈ ਅਤੇ ਨੇੜੇ ਖੜੇ ਬੀਐਸ ਨੂੰ ਕਾਰਵਾਈ ਕਰਨ ਦਾ ਨਿਰਦੇਸ਼ ਦਿੰਦੇ ਹੋਏ ਅਧਿਆਪਕਾਂ ਨੂੰ ਤੁਰੰਤ ਮੁਅੱਤਲ ਕਰਨ ਦਾ ਹੁਕਮ ਦਿੱਤਾ।