ਵੋਡਾਫੋਨ ਆਈਡੀਆ ਮੋਬਾਇਲ ਸੇਵਾਵਾਂ ਦੀਆਂ ਦਰਾਂ ਵਿਚ 3 ਦਸੰਬਰ ਤੋਂ ਕਰੇਗਾ ਵਾਧਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਪਹਿਲਾਂ 1 ਦਸੰਬਰ ਤੋਂ ਕੀਮਤਾਂ ਵਧਾਉਣ ਦਾ ਕੀਤਾ ਸੀ ਐਲਾਨ

File Photo

ਚੰਡੀਗੜ੍ਹ : ਵੋਡਾਫੋਨ ਆਈਡੀਆ ਮੋਬਾਇਲ ਸੇਵਾਵਾਂ ਦੀਆਂ ਦਰਾਂ ਵਿਚ 3 ਦਸੰਬਰ ਤੋਂ ਵਾਧਾ ਕਰੇਗਾ। ਏਅਰਟੈਲ ਨੇ ਵੋਡਾਫੋਨ-ਆਈਡੀਆ ਦੇ ਨਾਲ ਮਿਲ ਕੇ ਪਹਿਲਾਂ ਹੀ 1 ਦਸੰਬਰ ਤੋਂ ਰੇਟ ਵਧਾਉਣ ਦਾ ਐਲਾਨ ਕੀਤਾ ਸੀ ਪਰ ਐਤਵਾਰ ਨੂੰ ਦੱਸਿਆ ਗਿਆ ਕਿ ਇਹ ਕੀਮਤਾਂ 3 ਦਸੰਬਰ ਤੋਂ ਵਧਾ ਦਿੱਤੀਆਂ ਜਾਣਗੀਆਂ।

ਵੋਡਾਫੋਨ ਆਈਡੀਆ ਨੇ ਪ੍ਰੀਪੇਡ ਉਤਪਾਦਾਂ ਅਤੇ ਸੇਵਾਵਾਂ ਲਈ 2 ਦਿਨ, 28ਦਿਨ, 84ਦਿਨ, 365 ਦਿਨਾਂ ਦੀ ਵੈਧਤਾ ਨਾਲ ਨਵੀਂ ਯੋਜਨਾਵਾਂ ਦਾ ਐਲਾਨ ਕੀਤਾ ਹੈ। ਇਕ ਗਣਨਾ ਤੋਂ ਪਤਾ ਲੱਗਾ ਹੈ ਕਿ ਨਵੀਆਂ ਯੋਜਨਾਵਾ ਪਿਛਲੀਆਂ ਯੋਜਨਾਵਾਂ ਨਾਲੋਂ 42 ਫੀਸਦੀ ਮਹਿੰਗੀਆਂ ਹਨ। ਵੋਡਾਫੋਨ ਆਈਡੀਆ ਲਿਮਟਿਡ ਨੇ ਕਿਹਾ ਕਿ ਨਵੇਂ ਟੈਰਿਫ 12 ਦਸੰਬਰ ਨੂੰ 12 ਵਜੇ ਤੋਂ ਨਵੇਂ ਟੈਰਿਫ ਲਾਗੂ ਹੋ ਜਾਣਗੇ।

ਦੂਜੇ ਪਾਸੇ ਰਿਲਾਇੰਸ ਜਿਓ ਨੇ ਵੀ ਅਗਲਾ ਐਲਾਨ ਕੀਤਾ ਸੀ। ਜੀਓ ਨੇ ਕਿਹਾ ਸੀ ਕਿ ਉਹ ਦੂਰਸੰਚਾਰ ਰੈਗੂਲੇਟਰ ਟਰਾਈ ਦੇ ਫ਼ੈਸਲੇ ਦੇ ਅਧਾਰ ‘ਤੇ ਫ਼ੈਸਲਾ ਲੈਵੇਗੀ।

ਜੀਓ ਦਾ ਕਹਿਣਾ ਹੈ ਕਿ ਜੇ ਰੈਗੂਲੇਟਰੀ ਦਰਾਂ ਵਧਾਉਣ ਦਾ ਫ਼ੈਸਲਾ ਕਰਦੀ ਹੈ, ਤਾਂ ਇਹ ਇਸਨੂੰ ਲਾਗੂ ਕਰੇਗਾ। ਹਾਲਾਂਕਿ, ਜੀਓ ਨੇ ਕਿਹਾ ਹੈ ਕਿ ਰੇਟ ਵਧਾਉਣ ਨਾਲ ਡਾਟਾ ਖਪਤ ‘ਤੇ ਕੋਈ ਅਸਰ ਨਹੀਂ ਪਵੇਗਾ। ਇਕ ਦਿਨ ਪਹਿਲਾਂ ਵੋਡਾਫੋਨ ਨੇ ਵੀ ਆਪਣੇ ਬਿਆਨ ਵਿਚ ਕਿਹਾ ਸੀ ਕਿ ਉਹ 1 ਦਸੰਬਰ ਤੋਂ ਤੁਹਾਡੇ ਮੋਬਾਇਲ ਸੇਵਾਵਾਂ ਦੀਆਂ ਦਰਾਂ ਵਧਾਏਗੀ। ਕੰਪਨੀ ਨੇ ਵਿੱਤੀ ਸੰਕਟ ਨੂੰ ਇਸ ਦਾ ਕਾਰਨ ਦੱਸਿਆ। ਹਾਲਾਂਕਿ ਕੰਪਨੀ ਨੇ ਅਜੇ ਖੁਲਾਸਾ ਨਹੀਂ ਕੀਤਾ ਹੈ ਕਿ ਦਰਾਂ ਵਿਚ ਕਿੰਨਾ ਇਜਾਫਾ ਕੀਤਾ ਜਾਵੇਗਾ।