ਕਿਸਾਨਾਂ ਦੇ ਹੱਕ 'ਚ 'ਆਪ' ਦੇ ਵਿਦਿਆਰਥੀ ਤੇ ਯੂਥ ਆਗੂਆਂ ਨੇ ਦਿੱਤੀਆਂ ਗ੍ਰਿਫਤਾਰੀਆਂ
.ਪੰਜਾਬ ਦੇ ਇੰਚਾਰਜ ਜਰਨੈਲ ਸਿੰਘ ਨੂੰ ਘੰਟਿਆਂ ਬੱਧੀ ਹਿਰਾਸਤ 'ਚ ਰੱਖਿਆ
Jarnial singh
ਨਵੀਂ ਦਿੱਲੀ :ਆਪਣੀ ਹੋਂਦ ਨੂੰ ਬਚਾਉਣ ਲਈ ਦਿੱਲੀ-ਹਰਿਆਣਾ ਦੀ ਸਰਹੱਦ ਉਤੇ ਡੱਟੇ ਦੇਸ਼ ਦੇ ਕਿਸਾਨਾਂ ਦੇ ਹੱਕ ਵਿਚ ਅੱਜ ਆਮ ਆਦਮੀ ਪਾਰਟੀ ਦੇ ਵਿਦਿਆਰਥੀ ਅਤੇ ਯੂਥ ਵਿੰਗ ਵੱਲੋਂ ਦਿੱਲੀ ਦੇ ਕੈਨਾਟ ਪੈਲੇਸ ਆਵਾਜ਼ ਬੁਲੰਦ ਕੀਤੀ ਗਈ। ਆਮ ਆਦਮੀ ਪਾਰਟੀ ਦੇ ਵਿਦਿਆਰਥੀ ਅਤੇ ਯੂਥ ਵਿੰਗ ਦੇ ਆਗੂਆਂ ਮਨੁੱਖੀ ਚੈਨ ਬਣਾਕੇ ਕਿਸਾਨਾਂ ਦੇ ਹੱਕ ਵਿਚ ਰੋਸ ਪ੍ਰਗਟ ਕਰਨ ਲਈ ਕਨਾਟ ਪੈਲੇਸ 'ਚ ਇਕੱਠੇ ਹੋਏ।