''ਰਾਮ ਮੰਦਰ 'ਤੇ ਅਦਾਲਤੀ ਫ਼ੈਸਲੇ ਦਾ ਇੰਤਜ਼ਾਰ ਨਹੀਂ ਕਰ ਸਕਦੇ'' : ਵੀਐਚਪੀ ਨੇਤਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਰਾਮ ਮੰਦਰ ਨੂੰ ਲੈ ਕੇ ਭਾਵੇਂ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੀਤੇ ਦਿਨ ਬਿਆਨ ਜਾਰੀ ਕਰਕੇ ਸਪੱਸ਼ਟ ਕਰ ਦਿਤਾ ਹੈ ਕਿ ਉਹ ਇਸ ਦੇ ਲਈ ਅਦਾਲਤ...

VHP Leader

ਨਵੀਂ ਦਿੱਲੀ (ਸ.ਸ.ਸ): ਰਾਮ ਮੰਦਰ ਨੂੰ ਲੈ ਕੇ ਭਾਵੇਂ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੀਤੇ ਦਿਨ ਬਿਆਨ ਜਾਰੀ ਕਰਕੇ ਸਪੱਸ਼ਟ ਕਰ ਦਿਤਾ ਹੈ ਕਿ ਉਹ ਇਸ ਦੇ ਲਈ ਅਦਾਲਤ ਦੇ ਫੈਸਲੇ ਦਾ ਇੰਤਜ਼ਾਰ ਕਰੇਗੀ ਪਰ ਵਿਸ਼ਵ ਹਿੰਦੂ ਪ੍ਰੀਸ਼ਦ ਦਾ ਕਹਿਣਾ ਹੈ ਕਿ ਹਿੰਦੂ ਸਮਾਜ ਰਾਮ ਮੰਦਰ 'ਤੇ ਅਦਾਲਤ ਦੇ ਫ਼ੈਸਲੇ ਦਾ ਇੰਤਜ਼ਾਰ ਨਹੀਂ ਕਰ ਸਕਦੀ ਬਲਕਿ ਸਹੀ ਰਸਤਾ ਇਹ ਹੈ ਕਿ ਸੰਸਦ ਵਲੋਂ ਕਾਨੂੰਨ ਬਣਾ ਕੇ ਰਾਮ ਮੰਦਰ ਦਾ ਰਸਤਾ ਸਾਫ਼ ਕਰਨਾ ਚਾਹੀਦਾ ਹੈ। ਅਲੋਕ ਕੁਮਾਰ ਨੇ ਇਹ ਵੀ ਆਖਿਆ ਕਿ ਅਸੀਂ ਰਾਮ ਮੰਦਰ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਬਿਆਨ ਸੁਣਿਆ ਹੈ

ਪਰ ਹੁਣ 69 ਸਾਲ ਤੋਂ ਲੰਬਾ ਇੰਤਜ਼ਾਰ ਹੋ ਗਿਆ ਹੈ। ਉਨ੍ਹਾਂ ਆਖਿਆ ਕਿ ਸਾਨੂੰ ਲਗਦਾ ਹੈ ਕਿ ਇਸ ਮਾਮਲੇ 'ਤੇ ਸੁਣਵਾਈ ਅਜੇ ਵੀ ਕੋਹਾਂ ਦੂਰ ਹੈ, ਜੋ ਹਿੰਦੂ ਸਮਾਜ ਦੀਆਂ ਭਾਵਨਾਵਾਂ ਨਾਲ ਖਿਲਵਾੜ ਹੈ। ਹਿੰਦੂ ਸਮਾਜ ਅਨੰਤ ਕਾਲ ਤਕ ਅਦਾਲਤ ਦੇ ਫ਼ੈਸਲੇ ਦਾ ਇੰਤਜ਼ਾਰ ਨਹੀਂ ਕਰ ਸਕਦਾ। ਉਨ੍ਹਾਂ ਆਖਿਆ ਕਿ ਜਨਵਰੀ ਦੇ ਆਖ਼ਰ ਵਿਚ ਪ੍ਰਯਾਗਰਾਜ ਵਿਚ ਧਰਮ ਸੰਸਦ ਵਿਚ ਰਾਮ ਮੰਦਰ 'ਤੇ ਅਗਲੀ ਰਣਨੀਤੀ ਤੈਅ ਕੀਤੀ ਜਾਵੇਗੀ, ਜੋ ਹਿੰਦੂ ਸੰਤ ਤੈਅ ਕਰਨਗੇ, ਅਸੀਂ ਉਹੀ ਕਰਾਂਗੇ। 

ਦਸ ਦਈਏ ਕਿ ਕੇਸ ਅਦਾਲਤ ਵਿਚ ਹੋਣ ਦੇ ਬਾਵਜੂਦ ਭਾਜਪਾ, ਆਰਐਸਐਸ ਅਤੇ ਹੋਰ ਹਿੰਦੂ ਨੇਤਾਵਾਂ ਵਲੋਂ ਕਈ ਵਾਰ ਰਾਮ ਮੰਦਰ ਨੂੰ ਲੈ ਕੇ ਵਿਵਾਦਤ ਬਿਆਨ ਦਿਤੇ ਜਾ ਚੁੱਕੇ ਹਨ ਪਰ ਅਜੇ ਤਕ ਕਿਸੇ 'ਤੇ ਕੋਈ ਕਾਰਵਾਈ ਨਹੀਂ ਹੋਈ, ਹੁਣ ਜਦੋਂ 2019 ਦੀਆਂ ਚੋਣਾਂ ਨੇੜੇ ਆ ਰਹੀਆਂ ਹਨ ਤਾਂ ਫਿਰ ਤੋਂ ਰਾਮ ਮੰਦਰ ਦਾ ਮੁੱਦਾ ਜ਼ੋਰ ਸ਼ੋਰ ਨਾਲ ਉਭਾਰਿਆ ਜਾ ਰਿਹਾ ਹੈ।