ਬੁਲੇਟ ਵਾਲੇ ਮੁੰਡੇ ਦੇ ਪੁਲਿਸ ਨੇ ਪਾਏ ਪਟਾਕੇ, ਹੱਥ ‘ਚ ਫੜਾਇਆ ਭਾਰੀ ਚਲਾਨ

ਏਜੰਸੀ

ਖ਼ਬਰਾਂ, ਰਾਸ਼ਟਰੀ

ਚਾਲਾਨ ਕੱਟ ਕੇ ਬੁਲੇਟ ਮੋਟਰਸਾਈਕਲ ਕੀਤਾ ਜ਼ਬਤ 

File

ਜੀਂਦ- ਦੇਸ਼ 'ਚ ਸੋਧੇ ਮੋਟਰ ਵਾਹਨ ਐਕਟ ਦੇ ਤਹਿਤ ਚਾਲਾਨ ਕੱਟਣੇ ਕਰੀਬ ਹਰ ਸ਼ਹਿਰ ਵਿਚ ਸ਼ੁਰੂ ਹੋ ਚੁੱਕੇ ਹਨ। ਇਸੇ ਤਹਿਤ ਨਰਵਾਨਾ ਸ਼ਹਿਰ ਦੀਆਂ ਸੜਕਾਂ 'ਤੇ ਬੁਲੇਟ ਮੋਟਰਾਸਾਈਕਲ ਰਾਹੀਂ ਪਟਾਕੇ ਵਜਾ ਕੇ ਨਗਰਵਾਸੀਆਂ 'ਚ ਦਹਿਸ਼ਤ ਦਾ ਮਾਹੌਲ ਪੈਦਾ ਕਰਨ 'ਤੇ ਇਕ ਬੁਲੇਟ ਮੋਟਰਸਾਈਕਲ ਦਾ 32 ਹਜ਼ਾਰ ਰੁਪਏ ਦਾ ਚਾਲਾਨ ਕੱਟ ਕੇ ਉਸ ਨੂੰ ਜ਼ਬਤ ਕਰ ਲਿਆ ਗਿਆ।

ਆਵਾਜਾਈ ਪੁਲਸ ਦੇ ਇੰਚਾਰਜ ਏ.ਐੱਸ.ਆਈ. ਸੁਸ਼ੀਲ ਕੁਮਾਰ ਨੇ ਦੱਸਿਆ ਕਿ ਬੁਲੇਟ ਮੋਟਰਸਾਈਕਲ ਸਵਾਰ 2 ਨੌਜਵਾਨ ਸ਼ਹਿਰ ਦੇ ਅੰਦਰ ਕਾਫੀ ਸਮੇਂ ਤੋਂ ਬੁਲੇਟ ਮੋਟਰਸਾਈਕਲ ਤੋਂ ਪਟਾਕੇ ਵਜਾ ਰਹੇ ਸੀ। ਆਵਾਜਾਈ ਪੁਲਸ ਤੋਂ ਲੋਕਾਂ ਨੇ ਇਸ ਦੀ ਸ਼ਿਕਾਇਤ ਕੀਤੀ।

ਉਨ੍ਹਾਂ ਦੱਸਿਆ ਕਿ ਬੁਲੇਟ ਮੋਟਰਸਾਈਕਲ ਚਾਲਕ ਤੇਜੀ ਨਾਲ ਬਾਇਲ ਭਜਾਉਂਦੇ ਹੋਏ ਪੁਰਾਣੇ ਬਸ ਸਟੈਂਡ ਵੱਲੋਂ ਗਏ, ਜਿਸ ਤੋਂ ਬਾਅਦ ਉਨ੍ਹਾਂ ਨੇ ਸਿਪਾਹੀ ਸੰਜੇ ਕੁਮਾਰ ਨਾਲ ਪਿੱਛਾ ਕਰ ਉਨ੍ਹਾਂ ਨੂੰ ਫੱੜ੍ਹਿਆ। ਉਨ੍ਹਾਂ ਦੱਸਿਆ ਕਿ ਬੁਲੇਟ ਮੋਟਰਸਾਈਕਲ ਦਾ 32 ਹਜ਼ਾਰ ਰੁਪਏ ਦਾ ਚਾਲਾਨ ਕੱਟਿਆ ਗਿਆ ਹੈ।

ਦੱਸ ਦਈਏ ਮੁਹਾਲੀ-ਪੰਜਾਬ ਟ੍ਰਾਂਸਪੋਰਟ ਵਿਭਾਗ ਨੇ ਮੋਟਰ ਵਹੀਕਲਜ਼ ਐਕਟ, 2019 ਲਾਗੂ ਕਰਨ ਦੇ ਇੱਕ ਦਿਨ ਬਾਅਦ ਟ੍ਰੈਫਿਕ ਪੁਲਿਸ ਨੇ ਵੱਖ-ਵੱਖ ਉਲੰਘਣਾ ਕਰਨ 'ਤੇ 115 ਚਲਾਨ ਕੱਟੇ। ਜ਼ਿਆਦਾਤਰ ਚਲਾਨ ਜ਼ੇਬਰਾ ਕਰਾਸਿੰਗ, ਗਲਤ ਪਾਰਕਿੰਗ ਅਤੇ ਰੈਡ ਲਾਈਟ ਜੰਪਿੰਗ ਲਈ ਜਾਰੀ ਕੀਤੇ ਗਏ। 

ਖੇਤਰੀ ਟ੍ਰਾਂਸਪੋਰਟ ਅਥਾਰਟੀ (ਆਰਟੀਏ), ਮੁਹਾਲੀ ਨੇ ਕਿਹਾ, “ਨੋਟੀਫਿਕੇਸ਼ਨ ਦੇ ਨਾਲ ਉਲੰਘਣਾ ਕਰਨ ਵਾਲਿਆਂ ਨੂੰ ਵੱਧ ਜੁਰਮਾਨਾ ਦੇਣਾ ਪਏਗਾ।"ਸੂਬੇ 'ਚ ਜਾਰੀ ਨੋਟੀਫਿਕੇਸ਼ਨ 'ਚ 36 ਵੱਖ-ਵੱਖ ਧਾਰਾਵਾਂ ਅਧੀਨ ਜ਼ੁਰਮਾਨਾ ਰਾਸ਼ੀ 'ਚ ਵਾਧਾ ਕੀਤਾ ਗਿਆ ਹੈ।