ਪੁਲਾੜ ‘ਤੇ ਜਾਣਗੇ ਭਾਰਤੀ ਫੌਜ ਦੇ 4 ਜਵਾਨ

ਏਜੰਸੀ

ਖ਼ਬਰਾਂ, ਰਾਸ਼ਟਰੀ

ਇਸਰੋ ਮੁਖੀ ਕੇ ਸਿਵਨ ਨੇ ਸਾਲ 2020 ਦੇ ਪਹਿਲੇ ਦਿਨ ਬੁੱਧਵਾਰ ਨੂੰ ਅਹਿਮ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਚੰਦਰਯਾਨ 3 ਪ੍ਰਾਜੈਕਟ ਨੂੰ ਮਨਜ਼ੂਰੀ ਮਿਲ ਗਈ ਹੈ।

Photo

ਨਵੀਂ ਦਿੱਲੀ: ਭਾਰਤੀ ਪੁਲਾੜ ਏਜੰਸੀ ਇਸਰੋ ਮੁਖੀ ਕੇ ਸਿਵਨ ਨੇ ਸਾਲ 2020 ਦੇ ਪਹਿਲੇ ਦਿਨ ਬੁੱਧਵਾਰ ਨੂੰ ਅਹਿਮ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਚੰਦਰਯਾਨ 3 ਪ੍ਰਾਜੈਕਟ ਨੂੰ ਮਨਜ਼ੂਰੀ ਮਿਲ ਗਈ ਹੈ। ਇਸੇ ਸਾਲ 2021 ਵਿਚ ਇਸ ਨੂੰ ਲਾਂਚ ਕਰਨ ਦਾ ਵੀ ਐਲਾਨ ਕੀਤਾ ਗਿਆ ਹੈ। ਜਦਕਿ ਕੇਂਦਰੀ ਮੰਤਰੀ ਜਿਤੇਂਦਰ ਸਿੰਘ ਨੇ 2020 ਵਿਚ ਹੀ ਇਸ ਨੂੰ ਲਾਂਚ ਕਰਨ ਦੀ ਇਜਾਜ਼ਤ ਦਿੱਤੀ ਹੈ।

ਇਸਰੋ ਦੇ ਅਗਲੇ ਟੀਚੇ ਵਿਚ ਚੰਦਰਯਾਨ 3 ਦੇ ਨਾਲ ਗਗਨਯਾਨ ਅਤੇ ਤੂਤੀਕੋਰਿਨ ਵਿਚ ਲਾਂਚ ਪੈਡ ਸ਼ੁਰੂ ਕਰਨ ਦੀ ਯੋਜਨਾ ਹੈ। ਗਗਨਯਾਨ ਦੇ ਜ਼ਰੀਏ ਮਨੁੱਖ ਨੂੰ ਪੁਲਾੜ ਵਿਚ ਪਹੁੰਚਾਉਣ ਦੀ ਭਾਰਤ ਦੀ ਪਹਿਲੀ ਮੁਹਿੰਮ ਹੈ। ਇਸ ਤੋਂ ਇਲਾਵਾ ਪ੍ਰੈੱਸ ਕਾਨਫਰੰਸ ਵਿਚ ਇਸਰੋ ਮੁਖੀ ਕੇ ਸਿਵਨ ਨੇ ਦੱਸਿਆ ਕਿ ਇਸ ਸਾਲ ਉਹਨਾਂ ਕੋਲ 25 ਯੋਜਨਾਵਾਂ ਹਨ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਲ 2019 ਵਿਚ ਸੁਤੰਤਰਤਾ ਦਿਵਸ ‘ਤੇ ਗਗਨਯਾਨ ਮਿਸ਼ਨ ਦਾ ਐਲਾਨ ਕੀਤਾ ਸੀ, ਉਸ ਸਮੇਂ ਉਹਨਾਂ ਨੇ ਕਿਹਾ ਸੀ ਕਿ ਤਿੰਨ ਪੁਲਾੜ ਯਾਤਰੀ ਜਾਣਗੇ, ਜਿਨ੍ਹਾਂ ਵਿਚ ਇਕ ਔਰਤ ਹੋਵੇਗੀ। ਮਿਸ਼ਨ ਗਗਨਯਾਨ ਲਈ ਰੂਸ ਅਤੇ ਫਰਾਂਸ ਦੇ ਨਾਲ ਸਮਝੌਤਾ ਕੀਤਾ ਗਿਆ ਹੈ। ਇਸਰੋ ਵੱਲੋਂ ਇਹ ਵੀ ਦੱਸਿਆ ਗਿਆ ਹੈ ਕਿ ਦੇਸ਼ ਦੇ ਪਹਿਲੇ ਮਨੁੱਖੀ ਪੁਲਾੜ ਮਿਸ਼ਨ ਦੇ ਤਹਿਤ ‘ਗਗਨਯਾਨ’ ਸਾਲ 2022 ਤੱਕ ਧਰਤੀ ਦੇ ਚੱਕਰ ਲਗਾਉਣ ਲੱਗੇਗਾ।

ਇਸ ਦੇ ਲਈ ਹਵਾਈ ਫੌਜ ਦੇ ਚਾਰ ਪਾਇਲਟਾਂ ਦੀ ਚੋਣ ਹੋਈ ਹੈ ਅਤੇ ਇਹਨਾਂ ਨੂੰ ਇਸੇ ਹਫਤੇ ਟ੍ਰੇਨਿੰਗ ਲਈ ਰੂਸ ਭੇਜਿਆ ਜਾਵੇਗਾ। ਇਸ ਮਿਸ਼ਨ ਲਈ ਕੁੱਲ਼ ਲਾਗਤ 600 ਕਰੋੜ ਰੁਪਏ ਰੱਖੀ ਗਈ ਹੈ। ਇਸਰੋ ਮੁਖੀ ਸਿਵਨ ਨੇ ਦੱਸਿਆ, ‘ਹਵਾਈ ਫੌਜ ਦੇ ਚਾਰ ਪਾਇਲਟ ਇਸ ਪ੍ਰਾਜੈਕਟ ‘ਤੇ ਕੰਮ ਕਰ ਰਹੇ ਹਨ। ਇਹਨਾਂ ਚਾਰੇ ਪਾਇਲਟਾਂ ਨੂੰ ਟ੍ਰੇਨਿੰਗ ਲਈ ਰੂਸ ਭੇਜਣ ਦੀ ਯੋਜਨਾ ਹੈ’।

ਉਹਨਾਂ ਨੇ ਦੱਸਿਆ, ਅਸੀਂ ਚੰਦਰਯਾਨ-2 ‘ਤੇ ਚੰਗੀ ਤਰੱਕੀ ਕੀਤੀ ਹੈ ਹਾਲਾਂਕਿ ਅਸੀਂ ਲੈਂਡਿੰਗ ਵਿਚ ਸਫਲ ਨਹੀਂ ਹੋ ਸਕੇ। ਹਾਲੇ ਵੀ ਆਰਬਿਟਰ ਕੰਮ ਕਰ ਰਿਹਾ ਹੈ। ਇਹ ਅਗਲੇ ਸੱਤ ਸਾਲਾਂ ਤੱਕ ਕੰਮ ਕਰੇਗਾ ਅਤੇ ਸਾਨੂੰ ਅੰਕੜੇ ਉਪਲਬਧ ਕਰਵਾਏਗਾ’। ਬੰਗਲੁਰੂ ਵਿਚ ਸਥਿਤ ਹਵਾਈ ਫੌਜ ਦੇ ਇੰਡੀਅਨ ਏਵੀਏਸ਼ਨ ਮੈਡੀਸਿਨ ਵਿਚ ਚਾਰੇ ਪਾਇਲਟਾਂ ਦੀ ਮੈਡੀਕਲ ਜਾਂਚ ਹੋ ਚੁੱਕੀ ਹੈ। ਇਹਨਾਂ ਵਿਚੋਂ ਤਿੰਨ ਇਕ ਹਫਤੇ ਲਈ ਪੁਲਾੜ ਵਿਚ ਧਰਤੀ ਦੀ ਧੂਰੀ ‘ਤੇ ਚੱਕਰ ਲਗਾਉਣਗੇ।

ਇਸ ਦੌਰਾਨ ਉਹ ਪ੍ਰਿਥਵੀ ਦੀ ਮਾਈਕ੍ਰੋਗ੍ਰੈਵਿਟੀ ਅਤੇ ਬਾਇਓ-ਸਾਇੰਸ ‘ਤੇ ਅਧਿਐਨ ਕਰਨਗੇ। ਫਿਲਹਾਲ ਹਵਾਈ ਫੌਜ ਦੇ ਚੁਣੇ ਗਏ ਪਾਇਲਟਾਂ ਦੀ ਪਛਾਣ ਜ਼ਾਹਿਰ ਨਹੀਂ ਕੀਤੀ ਗਈ ਹੈ। ਹਵਾਈ ਫੌਜ ਨੇ ਇਹਨਾਂ ਅਫਸਰਾਂ ਦਾ ਬਤੌਰ ਪੁਲਾੜ ਯਾਤਰੀ ਪਰੀਖਣ ਇਸੇ ਮਹੀਨੇ ਦੇ ਤੀਜੇ ਹਫਤੇ ਵਿਚ ਰੂਸ ‘ਚ ਸ਼ੁਰੂ ਹੋਵੇਗਾ। ਸਿਵਨ ਨੇ ਦੱਸਿਆ ਕਿ ਚਾਰੇ ਪੁਲਾੜ ਯਾਤਰੀ ਪੁਰਸ਼ ਹੋਣਗੇ।