ਮੌਸਮ ਵਿਭਾਗ ਦੀ ਤਾਜ਼ਾ ਜਾਣਕਾਰੀ, ਉਤਰਾਖੰਡ ’ਚ ਠੰਡ ਨੇ ਕਰਾਈ ਧੰਨ-ਧੰਨ! ਹੋਰ ਵਧ ਸਕਦੀ ਹੈ ਠੰਡ!
ਅਧਿਕਾਰੀਆਂ ਨੂੰ 24 ਘੰਟੇ ਆਪਣੇ ਮੋਬਾਇਲ ਫੋਨ ਆਨ ਰੱਖਣ ਨੂੰ ਕਿਹਾ ਗਿਆ ਹੈ।
Uttarakhand snowfall rain in today
ਦੇਹਰਾਦੂਨ: ਉੱਤਰਾਖੰਡ ਵਿਚ ਅਗਲੇ ਦੋ ਦਿਨਾਂ ਤਕ ਠੰਡ ਵਧ ਸਕਦੀ ਹੈ। ਅੱਜ ਯਾਨੀ ਵੀਰਵਾਰ ਨੂੰ ਸੂਬੇ ਵਿਚ ਬਾਰਿਸ਼ ਅਤੇ ਬਰਫ਼ਬਾਰੀ ਦੀ ਸੰਭਾਵਨਾ ਜਤਾਈ ਗਈ ਹੈ। 3 ਜਨਵਰੀ ਨੂੰ ਵੀ ਅਜਿਹੀ ਹੀ ਸਥਿਤੀ ਬਣੇ ਰਹਿਣ ਦੇ ਆਸਾਰ ਹਨ। ਦਸ ਦਈਏ ਕਿ ਮਸੂਰੀ ਵਿਚ ਬਾਰਿਸ਼ ਅਤੇ ਗੜ੍ਹੇ ਪੈਣ ਨਾਲ ਤਾਪਮਾਨ ਵਿਚ ਗਿਰਾਵਟ ਦਰਜ ਕੀਤੀ ਗਈ ਹੈ। ਪਿਥੌਰਗੜ੍ਹ ਦੇ ਮੁਨਸਿਯਾਰੀ 'ਚ ਬੁੱਧਵਾਰ ਦੇਰ ਰਾਤ ਇਸ ਸਾਲ ਦੀ ਪਹਿਲੀ ਬਰਫਬਾਰੀ ਹੋਈ, ਜਿਸ ਕਾਰਨ ਇੱਥੇ ਵੀ ਤਾਪਮਾਨ 'ਚ ਕਾਫੀ ਗਿਰਾਵਟ ਆਈ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।