Google ਬੰਦ ਕਰ ਰਿਹਾ ਆਪਣੀ ਖਾਸ ਸਰਵਿਸ

ਏਜੰਸੀ

ਖ਼ਬਰਾਂ, ਰਾਸ਼ਟਰੀ

 ਗੂਗਲ ਨੇ ਆਪਣੇ ਕਰੋਮ ਐਪਸ ਬੰਦ ਕਰਨ ਦਾ ਐਲਾਨ ਕੀਤਾ ਹੈ। ਗੂਗਲ ਨੇ ਇਸ ਸੰਬੰਧੀ ਟਾਈਮਲਾਈਨ ਸਾਂਝੀ ਕੀਤੀ ਹੈ

File Photo

ਚੰਡੀਗੜ੍ਹ- ਗੂਗਲ ਨੇ ਆਪਣੇ ਕਰੋਮ ਐਪਸ ਬੰਦ ਕਰਨ ਦਾ ਐਲਾਨ ਕੀਤਾ ਹੈ। ਗੂਗਲ ਨੇ ਇਸ ਸੰਬੰਧੀ ਟਾਈਮਲਾਈਨ ਸਾਂਝੀ ਕੀਤੀ ਹੈ ਅਤੇ ਕਿਹਾ ਹੈ ਕਿ ਇਸ ਨੂੰ ਜੂਨ 2022 ਵਿਚ ਸਾਰੇ ਪਲੇਟਫਾਰਮਾਂ ਤੋਂ ਹਟਾ ਦਿੱਤਾ ਜਾਵੇਗਾ। 9 ਤੋਂ 5 ਗੂਗਲ ਦੇ ਅਨੁਸਾਰ, ਗੂਗਲ ਕਰੋਮ ਵਿੱਚ ਵੈੱਬ ਸਟੋਰ 'ਤੇ ਨਵੀਂਆਂ ਸਬਮਿਸ਼ਨਾਂ ਜਲਦੀ ਨਹੀਂ ਲਾਈਆਂ ਜਾਣਗੀਆਂ, ਕਿਉਂਕਿ ਗੂਗਲ ਕਰੋਮ ਐਪਲੀਕੇਸ਼ਨ ਨੂੰ ਬੰਦ ਕੀਤਾ ਜਾ ਰਿਹਾ ਹੈ।

ਕੀ ਹਨ Google Chrome Apps
ਗੂਗਲ ਕਰੋਮ ਐਪਲੀਕੇਸ਼ਨ ਇੱਕ ਵੈਬ-ਬੇਸਡ ਐਪਲੀਕੇਸ਼ਨ ਹੈ ਜੋ ਕ੍ਰੋਮ ਵਿੱਚ ਇੰਸਟੌਲ ਕੀਤੀ ਗਈ ਹੈ, ਅਤੇ ਇਹ ਇਕ ਫੋਨ ਐਪ ਦੀ ਤਰ੍ਹਾਂ ਕੰਮ ਕਰਦਾ ਹੈ। ਗੂਗਲ ਦਾ ਕਹਿਣਾ ਹੈ ਕਿ ਇਹ ਸਮਰਥਨ ਜੂਨ 2020 ਤੋਂ ਵਿੰਡੋਜ਼, ਮੈਕ ਅਤੇ ਲੀਨਕਸ ਵਰਗੇ ਸਾਰੇ ਸਥਾਨਾਂ ਤੋਂ ਬੰਦ ਕਰ ਦਿੱਤਾ ਜਾਵੇਗਾ। ਹਾਲਾਂਕਿ, ਸਿੱਖਿਆ ਅਤੇ ਐਂਟਰਪ੍ਰਾਈਜ਼ ਗਾਹਕਾਂ ਲਈ, ਇਹ ਦਸੰਬਰ 2020 ਤੱਕ ਸਹਿਯੋਗੀ ਹੋਵੇਗਾ।

ਆਮ ਤੌਰ 'ਤੇ ਗੂਗਲ ਕਰੋਮ ਐਪ ਲੋਕਾਂ ਵਿੱਚ ਇੰਨੀ ਮਸ਼ਹੂਰ ਨਹੀਂ ਹੈ। ਗੂਗਲ ਕਰੋਮ ਦਾ ਆਪਣਾ ਸਟੋਰ ਹੈ ਜਿਥੇ ਇਹ ਐਪਸ ਉਪਲਬਧ ਹਨ ਗੂਗਲ ਕਰੋਮ  ਵਿੱਚ ਐਕਸਟੈਂਸ਼ਨ ਵੀ ਹਨ ਜੋ ਗੂਗਲ ਕਰੋਮ ਐਪਸ ਵਾਂਗ ਕੰਮ ਕਰਦੇ ਹਨ।