ਦਵਿੰਦਰ ਬੰਬੀਹਾ ਗੈਂਗ ਦੇ ਦੋ ਸਰਗਰਮ ਮੈਂਬਰ ਗਗਨਦੀਪ ਸਿੰਘ ਅਤੇ ਬਲਜੀਤ ਸਿੰਘ ਅਸਲੇ ਸਣੇ ਗ੍ਰਿਫ਼ਤਾਰ
ਪੁਲਿਸ ਨੇ ਦੋਵਾਂ ਕੋਲੋਂ 4 ਜਿੰਦਾ ਕਾਰਤੂਸ ਸਮੇਤ .32 ਕੈਲੀਬਰ ਦਾ 5 ਸੈਂਟੀਮੀਟਰ ਦਾ ਆਟੋਮੈਟਿਕ ਪਿਸਤੌਲ ਵੀ ਬਰਾਮਦ ਕੀਤਾ ਹੈ।
ਨਵੀਂ ਦਿੱਲੀ: ਸਪੈਸ਼ਲ ਸੈੱਲ ਨੇ ਵੱਡੀ ਕਾਰਵਾਈ ਕਰਦਿਆਂ ਦਵਿੰਦਰ ਬੰਬੀਹਾ ਗੈਂਗ ਦੇ ਦੋ ਸਰਗਰਮ ਮੈਂਬਰਾਂ ਗਗਨਦੀਪ ਸਿੰਘ ਅਤੇ ਬਲਜੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਦੋਵਾਂ ਕੋਲੋਂ 4 ਜਿੰਦਾ ਕਾਰਤੂਸ ਸਮੇਤ .32 ਕੈਲੀਬਰ ਦਾ 5 ਸੈਂਟੀਮੀਟਰ ਦਾ ਆਟੋਮੈਟਿਕ ਪਿਸਤੌਲ ਵੀ ਬਰਾਮਦ ਕੀਤਾ ਹੈ। ਬਰਾਮਦ ਕੀਤੇ ਗਏ ਪਿਸਤੌਲ ਦਵਿੰਦਰ ਬੰਬੀਹਾ ਗੈਂਗ ਦੇ ਮੈਂਬਰਾਂ ਨੂੰ ਸਪਲਾਈ ਕਰਨ ਲਈ ਪੰਜਾਬ ਲਿਆਂਦੇ ਗਏ ਸਨ।
ਇਹ ਵੀ ਪੜ੍ਹੋ: ਨਵਾਜ਼ੂਦੀਨ ਸਿੱਦੀਕੀ ਦੀ ਪਤਨੀ ਆਲੀਆ ਨੇ ਅਦਾਕਾਰ ਦੇ ਪਰਿਵਾਰ ਖ਼ਿਲਾਫ਼ ਦਰਜ ਕਰਵਾਇਆ ਮਾਮਲਾ
ਗਗਨਦੀਪ ਸਿੰਘ ਨੇ ਇਹ ਬੰਦੂਕ ਮੱਧ ਪ੍ਰਦੇਸ਼ ਦੇ ਖਰਗੋਨ ਵਿਚ ਇਕ ਨਿਰਮਾਤਾ-ਕਮ-ਸਪਲਾਇਰ ਤੋਂ ਖਰੀਦੀ ਸੀ। ਇਸ ਦੇ ਲਈ ਉਸ ਨੂੰ ਕੈਨੇਡਾ ਅਤੇ ਸੰਯੁਕਤ ਅਰਬ ਅਮੀਰਾਤ ਤੋਂ ਬੰਬੀਹਾ ਗੈਂਗ ਦੇ ਸੰਚਾਲਕਾਂ ਵੱਲੋਂ ਨਿਰਦੇਸ਼ ਦਿੱਤੇ ਗਏ ਸਨ। ਏਸੀਪੀ ਅਤਰ ਸਿੰਘ ਦੀ ਦੇਖ-ਰੇਖ ਹੇਠ ਇੰਸਪੈਕਟਰ ਸ਼ਿਵ ਕੁਮਾਰ ਅਤੇ ਇੰਸਪੈਕਟਰ ਪਵਨ ਕੁਮਾਰ ਦੀ ਅਗਵਾਈ ਵਾਲੇ ਸਪੈਸ਼ਲ ਸੈੱਲ/ਐਸਆਰ ਟੀਮ ਨੇ ਸਿੰਡੀਕੇਟ ਦੇ ਦੋ ਮੁੱਖ ਮੈਂਬਰਾਂ ਨੂੰ ਗ੍ਰਿਫਤਾਰ ਕਰਕੇ ਅੰਤਰਰਾਜੀ ਗੈਰ-ਕਾਨੂੰਨੀ ਹਥਿਆਰਾਂ ਦੇ ਕਾਰੋਬਾਰ ਦਾ ਪਰਦਾਫਾਸ਼ ਕੀਤਾ ਹੈ।
ਇਹ ਵੀ ਪੜ੍ਹੋ: ਬੀਮਾਰ ਪਿਓ ਨੂੰ ਮੋਢੇ 'ਤੇ ਚੁੱਕਣ ਲਈ ਮਜਬੂਰ ਧੀ, ਇਲਾਜ ਲਈ ਦਰ-ਦਰ ਦੀਆਂ ਖਾ ਰਹੀ ਠੋਕਰਾਂ
ਫੜੇ ਗਏ ਦੋਵੇਂ ਮੁਲਜ਼ਮਾਂ ਦੀ ਪਛਾਣ 25 ਸਾਲਾ ਗਗਨਦੀਪ ਸਿੰਘ, ਵਾਸੀ ਤਹਿਸੀਲ ਰਾਏਕੋਟ, ਜ਼ਿਲ੍ਹਾ ਲੁਧਿਆਣਾ ਅਤੇ 22 ਸਾਲਾ ਬਲਜੀਤ ਸਿੰਘ, ਵਾਸੀ ਨਵਾਂਸ਼ਹਿਰ, ਪੰਜਾਬ ਵਜੋਂ ਹੋਈ ਹੈ। ਸਪੈਸ਼ਲ ਸੈੱਲ ਦੇ ਏਸੀਪੀ ਅਤਰ ਸਿੰਘ ਨੇ ਦੱਸਿਆ, "ਸਪੈਸ਼ਲ ਸੈੱਲ ਐਸਆਰ ਨੂੰ ਸੂਚਨਾ ਮਿਲੀ ਸੀ ਕਿ ਪੰਜਾਬ ਦੇ ਗੈਂਗਸਟਰ ਮੱਧ ਪ੍ਰਦੇਸ਼ ਦੇ ਅਸਲਾ ਸਪਲਾਇਰਾਂ ਤੋਂ ਅਤਿ-ਆਧੁਨਿਕ ਹਥਿਆਰ ਖਰੀਦ ਰਹੇ ਹਨ। ਇਸ ਸੂਚਨਾ ਦੇ ਆਧਾਰ 'ਤੇ ਹਥਿਆਰਾਂ ਨਾਲ ਜੁੜੇ ਵਿਅਕਤੀਆਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ।"
ਇਹ ਵੀ ਪੜ੍ਹੋ: ਬੀਮਾਰ ਪਿਓ ਨੂੰ ਮੋਢੇ 'ਤੇ ਚੁੱਕਣ ਲਈ ਮਜਬੂਰ ਧੀ, ਇਲਾਜ ਲਈ ਦਰ-ਦਰ ਦੀਆਂ ਖਾ ਰਹੀ ਠੋਕਰਾਂ
ਪੁਲਿਸ ਨੂੰ 30 ਜਨਵਰੀ ਨੂੰ ਸੂਚਨਾ ਮਿਲੀ ਸੀ ਕਿ ਬੰਬੀਹਾ ਗਿਰੋਹ ਦਾ ਮੈਂਬਰ ਗਗਨਦੀਪ ਸਿੰਘ ਮੱਧ ਪ੍ਰਦੇਸ਼ ਤੋਂ ਅਸਲਾ ਖਰੀਦ ਕੇ ਪੰਜਾਬ ਜਾ ਰਿਹਾ ਹੈ। ਇਸ ਤੋਂ ਬਾਅਦ ਸ਼ਿਵ ਕੁਮਾਰ ਦੀ ਅਗਵਾਈ ਹੇਠ ਛਾਪੇਮਾਰੀ ਪਾਰਟੀ ਬਣਾ ਕੇ ਬੱਸ ਸਟੈਂਡ ਪਾਲਮ ਰੋਡ ਨੇੜੇ ਜਾਲ ਵਿਛਾਇਆ ਗਿਆ। 30 ਜਨਵਰੀ ਨੂੰ ਸਵੇਰੇ 11 ਵਜੇ ਦੇ ਕਰੀਬ ਗਗਨਦੀਪ ਸਿੰਘ ਨੂੰ ਦਵਾਰਕਾ-ਪਾਲਮ ਰੋਡ 'ਤੇ ਬੱਸ ਸਟੈਂਡ ਨੇੜਿਓਂ ਇਕ ਬੈਗ ਸਣੇ ਕਾਬੂ ਕੀਤਾ ਗਿਆ। ਉਸ ਦੇ ਬੈਗ ਵਿਚੋਂ .32 ਬੋਰ ਦੇ 04 ਅਰਧ-ਆਟੋਮੈਟਿਕ ਪਿਸਤੌਲ ਬਰਾਮਦ ਹੋਏ। ਇਸ ਸਬੰਧੀ ਸਪੈਸ਼ਲ ਸੈੱਲ ਵਿਚ ਅਸਲਾ ਐਕਟ ਦੀਆਂ ਢੁਕਵੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ।
ਇਸ ਤੋਂ ਬਾਅਦ ਗੈਂਗ ਦੇ ਹੋਰ ਮੈਂਬਰਾਂ ਦੀ ਪਛਾਣ ਕਰਨ ਲਈ ਮੁਲਜ਼ਮ ਗਗਨਦੀਪ ਸਿੰਘ ਦੇ ਨਾਲ ਇਕ ਟੀਮ ਪੰਜਾਬ ਭੇਜੀ ਗਈ। ਬਲਜੀਤ ਸਿੰਘ ਨੂੰ 31 ਜਨਵਰੀ 2023 ਦੀ ਸਵੇਰ ਨੂੰ ਗਗਨਦੀਪ ਸਿੰਘ ਦੀ ਨਿਸ਼ਾਨਦੇਹੀ 'ਤੇ ਬੱਸ ਸਟੈਂਡ ਫਗਵਾੜਾ ਨੇੜਿਓਂ ਗ੍ਰਿਫਤਾਰ ਕੀਤਾ ਗਿਆ ਸੀ। ਉਸ ਦੇ ਕਬਜ਼ੇ 'ਚੋਂ .32 ਕੈਲੀਬਰ ਦਾ ਇਕ ਅਰਧ-ਆਟੋਮੈਟਿਕ ਪਿਸਤੌਲ 04 ਜਿੰਦਾ ਕਾਰਤੂਸ ਬਰਾਮਦ ਹੋਏ।