ਪਾਕਿਸਤਾਨ ਦੀ ਗੋਲੀਬਾਰੀ ਦਾ ਜਵਾਬ ਦੇਣ ਲਈ ਭਾਰਤ ਕਰੇਗਾ ਇਹ ਵੱਡਾ ਕੰਮ...

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਜੰਮੂ-ਕਸ਼ਮੀਰ ‘ਚ ਕੇਂਦਰ ਸਰਕਾਰ ਨੇ ਸਰਹੱਦ ਪਾਰ ਤੋਂ ਹੋ ਰਹੀ ਗੋਲਾਬਾਰੀ ਦੇ ਮੱਦੇਨਜਰ ਸਰਹੱਦੀ ਖੇਤਰ ਪੁੰਛ ਅਤੇ ਰਾਜੌਰੀ ਜਿਲ੍ਹੇ ਵਿਚ 200-200 ਬੰਕਰ ਬਣਾਉਣ....

Indian Army

ਜੰਮੂ-ਕਸ਼ਮੀਰ : ਜੰਮੂ-ਕਸ਼ਮੀਰ ‘ਚ ਕੇਂਦਰ ਸਰਕਾਰ ਨੇ ਸਰਹੱਦ ਪਾਰ ਤੋਂ ਹੋ ਰਹੀ ਗੋਲਾਬਾਰੀ ਦੇ ਮੱਦੇਨਜਰ ਸਰਹੱਦੀ ਖੇਤਰ ਪੁੰਛ ਅਤੇ ਰਾਜੌਰੀ ਜਿਲ੍ਹੇ ਵਿਚ 200-200 ਬੰਕਰ ਬਣਾਉਣ ਨੂੰ ਮੰਨਜੂਰੀ ਦੇ ਦਿੱਤੀ ਹੈ। ਸਰਕਾਰ ਨੇ ਇਨ੍ਹਾਂ ਜ਼ਿਲ੍ਹਿਆਂ ਵਿਚ ਜਲਦ ਤੋਂ ਜਲਦ ਬੰਕਰ ਬਣਾਉਣ ਦੇ ਹੁਕਮ ਦਿੱਤੇ ਹਨ। ਇਨ੍ਹਾਂ ਬੰਕਰਾਂ ਲਈ ਪੈਸਾ ਪੇਂਡੂ ਵਿਕਾਸ ਵਿਭਾਗ ਦੇ ਡਿਪਟੀ ਕਮਿਸ਼ਨਰਾਂ ਦੇ ਮਾਧਿਅਮ ਤੋਂ ਉਪਲੱਬਧ ਕਰਾਇਆ ਜਾਵੇਗਾ। 

ਨਿਰਧਾਰਤ ਮਾਪਦੰਡਾਂ ਦੇ ਸਮਾਨ ਇਹ ਬੰਕਰ ਅਗਲੇ ਇਕ ਮਹੀਨੇ ਵਿਚ ਬਣਾ ਦਿੱਤੇ ਜਾਣਗੇ। ਸਥਾਨਕ ਲੋਕਾਂ ਅਨੁਸਾਰ ਸਰਹੱਦ ਪਾਰ ਤੋਂ ਹੋ ਰਹੀ ਗੋਲਾਬਾਰੀ ਦੌਰਾਨ ਬੰਕਰ ਪ੍ਰਭਾਵੀ ਬਚਾਅ ਦਾ ਸਾਧਨ ਹੁੰਦੇ ਹਨ।