ਪੁੰਛ LOC ‘ਤੇ ਨਹੀਂ ਸੁਧਰਿਆ ਪਾਕਿਸਤਾਨ, ਗੋਲੀਬਾਰੀ ‘ਚ ਇਕ ਹੀ ਪਰਵਾਰ ਦੇ 3 ਲੋਕ ਮਰੇ
ਜੰਮੂ-ਕਸ਼ਮੀਰ ਦੇ ਪੁੰਛ ਜਿਲ੍ਹੇ ਵਿਚ ਕੰਟਰੋਲ ਰੇਖਾ (ਐਲਓਸੀ) ‘ਤੇ ਪਾਕਿਸਤਾਨੀ ਫੌਜ ਵੱਲੋਂ ਕੀਤੀ ਗਈ ਗੋਲਾਬਾਰੀ ਵਿਚ ਤਿੰਨ ਨਾਗਰਿਕਾਂ ਦੀ ਮੌਤ ਹੋ ਗਈ...
ਜੰਮੂ-ਕਸ਼ਮੀਰ : ਜੰਮੂ-ਕਸ਼ਮੀਰ ਦੇ ਪੁੰਛ ਜਿਲ੍ਹੇ ਵਿਚ ਕੰਟਰੋਲ ਰੇਖਾ (ਐਲਓਸੀ) ‘ਤੇ ਪਾਕਿਸਤਾਨੀ ਫੌਜ ਵੱਲੋਂ ਕੀਤੀ ਗਈ ਗੋਲਾਬਾਰੀ ਵਿਚ ਤਿੰਨ ਨਾਗਰਿਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਿਸ ਨੇ ਕਿਹਾ ਕਿ ਐਲਓਸੀ ਕੋਲ ਕ੍ਰਿਸ਼ਣਾਘਾਟੀ ਸੈਕਟਰ ਵਿਚ ਝਲਾਸ ਇਲਾਕੇ ਦੇ ਸਲੋਤਰੀ ਪਿੰਡ ਵਿਚ ਪਾਕਿਸਤਾਨੀ ਫੌਜ ਵੱਲੋਂ ਦਾਗਿਆ ਗਿਆ ਗੋਲਾ ਸ਼ੁੱਕਰਵਾਰ ਰਾਤ ਇਕ ਘਰ ਅੰਦਰ ਫਟ ਗਿਆ ਜਿਸ ਵਿਚ ਇਕ ਔਰਤ ਤੇ ਉਸਦੇ ਦੋ ਬੱਚਿਆਂ ਦੀ ਮੌਤ ਹੋ ਗਈ।
ਇਕ ਪੁਲਿਸ ਅਧਿਕਾਰੀ ਨੇ ਕਿਹਾ ਕਿ ਪਾਕਿਸਤਾਨੀ ਗੋਲਾਬਾਰੀ ਵਿਚ ਦੋ ਨਾਗਰਿਕਾਂ ਅਤੇ ਫੌਜ ਦੇ ਦੋ ਫ਼ੌਜੀਆਂ ਸਮੇਤ ਚਾਰ ਜਖ਼ਮੀ ਹੋ ਗਏ ਹਨ। ਭਾਰਤੀ ਅਤੇ ਪਾਕਿਸਤਾਨੀ ਫੌਜੀ ਪਿਛਲੇ ਅੱਠ ਦਿਨਾਂ ਤੋਂ ਪੁੰਛ ਅਤੇ ਰਾਜੌਰੀ ਜਿਲਿਆਂ ਵਿਚ ਕੰਟਰੋਲ ਰੇਖਾ ‘ਤੇ ਭਾਰੀ ਗੋਲਾਬਾਰੀ ਕਰ ਰਹੇ ਹਨ। ਇਲਾਕਾ ਨਿਵਾਸੀਆਂ ਨੇ ਕੰਟਰੋਲ ਰੇਖਾ ਉੱਤੇ ਲੜਾਈ ਵਰਗੀ ਹਾਲਤ’ ਦੱਸਿਆ ਹੈ।
ਪ੍ਰਸ਼ਾਸਨ ਨੇ ਇਨ੍ਹਾਂ ਦੋਨਾਂ ਜਿਲਿਆਂ ਵਿੱਚ ਕੰਟਰੋਲ ਰੇਖਾ ਤੋਂ 5 ਕਿਲੋਮੀਟਰ ਦੇ ਅੰਦਰ ਦੇ ਸਾਰੇ ਸਿੱਖਿਅਕ ਸੰਸਥਾਵਾਂ ਨੂੰ ਬੰਦ ਕਰ ਦਿੱਤਾ ਹੈ ਅਤੇ ਲੋਕਾਂ ਨੂੰ ਘਰ ਅੰਦਰ ਰਹਿਣ ਲਈ ਕਿਹਾ ਹੈ।