ਜੰਮੂ ਦੇ ਇਤਿਹਾਸਕ 'ਸਿਟੀ ਚੌਂਕ' ਦਾ ਨਾਂਅ ਬਦਲ ਕੇ 'ਭਾਰਤ ਮਾਤਾ ਚੌਂਕ' ਰੱਖਿਆ

ਏਜੰਸੀ

ਖ਼ਬਰਾਂ, ਰਾਸ਼ਟਰੀ

ਪੁਰਾਣੇ ਜੰਮੂ 'ਚ ਵਪਾਰਕ ਕੇਂਦਰ ਰਹੇ ਇਤਿਹਾਸਕ ਸਿਟੀ ਚੌਕ ਦਾ ਨਾਂਅ ਬਦਲਿਆ

File

ਜੰਮੂ- ਪੁਰਾਣੇ ਜੰਮੂ 'ਚ ਵਪਾਰਕ ਕੇਂਦਰ ਰਹੇ ਇਤਿਹਾਸਕ ਸਿਟੀ ਚੌਕ ਦਾ ਨਾਂਅ ਬਦਲ ਕੇ 'ਭਾਰਤ ਮਾਤਾ ਚੌਕ' ਰੱਖ ਦਿੱਤਾ ਗਿਆ ਹੈ। ਭਾਜਪਾ ਦੀ ਅਗਵਾਈ ਵਾਲੀ ਜੰਮੂ ਨਗਰ ਨਿਗਮ (ਜੇਐਮਸੀ) ਦੀ ਆਮ ਸਭਾ ਨੇ ਇਸ ਸਬੰਧੀ ਮਤਾ ਪਾਸ ਕੀਤਾ, ਜਿਸ ਤੋਂ ਬਾਅਦ ਨਾਂਅ ਬਦਲ ਦਿੱਤਾ ਗਿਆ। ਅਧਿਕਾਰੀਆਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਚੌਕ ਦਾ ਨਾਂਅ ਬਦਲਣ ਦੇ ਫ਼ੈਸਲੇ 'ਤੇ ਮਿਲੀ-ਜੁਲੀ ਪ੍ਰਤੀਕਿਰਿਆ ਸੀ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਨੇ ਇਸ ਫ਼ੈਸਲੇ ਦਾ ਸਵਾਗਤ ਕੀਤਾ।

ਪਰ ਜੇਐਮਸੀ ਨੇ ਨਾਂਅ ਬਦਲਣ ਦੀ ਬਜਾਏ ਵਿਕਾਸ ਅਤੇ ਸਵੱਛਤਾ ਵੱਲ ਜ਼ਿਆਦਾ ਧਿਆਨ ਦੇਣ ਲਈ ਕਿਹਾ। ਸੀਨੀਅਰ ਭਾਜਪਾ ਆਗੂ ਅਤੇ ਜੇਐਮਸੀ ਦੇ ਡਿਪਟੀ ਮੇਅਰ ਪੂਰਨੀਮਾ ਸ਼ਰਮਾ ਨੇ ਕਿਹਾ, "ਮੈਂ ਲਗਭਗ 4 ਮਹੀਨੇ ਪਹਿਲਾਂ ਮਹਾਸਭਾ 'ਚ ਇੱਕ ਮਤਾ ਰੱਖਿਆ ਸੀ, ਜਿਸ ਵਿੱਚ ਲੋਕਾਂ ਦੀ ਮੰਗ ’ਤੇ ‘ਸਿਟੀ ਚੌਕ’ ਦਾ ਨਾਂਅ ਬਦਲ ਕੇ ‘ਭਾਰਤ ਮਾਤਾ ਚੌਕ’ ਕਰ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਮਤਾ ਪਾਸ ਹੋ ਗਿਆ ਹੈ ਅਤੇ ਸਿਟੀ ਚੌਕ ਦਾ ਨਾਂਅ ਬਦਲ ਕੇ ਭਾਰਤ ਮਾਤਾ ਚੌਕ ਕਰ ਦਿੱਤਾ ਗਿਆ ਹੈ। 

ਸ਼ਹਿਰ 'ਚ ਪੰਜਤੀਰਥੀ ਨੇੜੇ ਸ਼ੁਰੂ ਸਰਕੂਲਰ ਰੋਡ ਨੂੰ ਜੇਐਮਸੀ ਨੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਯਾਦ ਵਿੱਚ ‘ਅਟਲ ਚੌਕ’ ਨਾਂਅ ਦਿੱਤਾ ਹੈ। ਜੇਐਮਸੀ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਨੇ 75 ਵਿੱਚੋਂ 43 ਵਾਰਡਾਂ  'ਚ ਜਿੱਤ ਪ੍ਰਾਪਤ ਕੀਤੀ ਸੀ। ਸ਼ਹਿਰੀ ਸਥਾਨਕ ਸੰਸਥਾਵਾਂ ਦੀਆਂ ਚੋਣਾਂ 13 ਸਾਲਾਂ ਦੇ ਅੰਤਰਾਲ ਤੋਂ ਬਾਅਦ 2018 ਵਿੱਚ 8 ਤੋਂ 16 ਅਕਤੂਬਰ ਤੱਕ ਚਾਰ ਗੇੜਾਂ ਵਿੱਚ ਹੋਈਆਂ ਸਨ। ਚੌਕ 'ਚ ਜੇਐਮਸੀ ਦਾ ‘ਭਾਰਤ ਮਾਤਾ ਚੌਕ’ ਨਾਂਅ ਦਾ ਇੱਕ ਬੋਰਡ ਵੇਖਿਆ, ਜੋ ਚਾਰ ਬਾਜ਼ਾਰਾਂ ਨੂੰ ਜੋੜਦਾ ਹੈ।

ਜਿਨ੍ਹਾਂ ਵਿੱਚ ਪ੍ਰਸਿੱਧ ਰਘੁਨਾਥ ਮੰਦਿਰ, ਸੁਪਰ ਮਾਰਕੀਟ, ਸ਼ਾਲੀਮਾਰ ਅਤੇ ਕਨਕ ਮੰਡੀ ਸ਼ਾਮਲ ਹਨ। ਡਿਪਟੀ ਮੇਅਰ ਪੂਰਨੀਮਾ ਸ਼ਰਮਾ ਨੇ ਕਿਹਾ, "ਇਹ ਸਥਾਨ ਇਤਿਹਾਸਕ ਹੈ ਅਤੇ ਪਿਛਲੇ ਸਮੇਂ ਵਿੱਚ ਵੱਡੇ ਫੈਸਲਿਆਂ ਤੇ ਪ੍ਰਦਰਸ਼ਨਾਂ ਦਾ ਗਵਾਹ ਰਿਹਾ ਹੈ। ਹਰ ਸਾਲ ਲੋਕ ਗਣਤੰਤਰ ਦਿਵਸ ਅਤੇ ਸੁਤੰਤਰਤਾ ਦਿਵਸ 'ਤੇ ਇਸ ਚੌਕ 'ਚ ਤਿਰੰਗਾ ਲਹਿਰਾਉਂਦੇ ਹਨ। ਲੋਕਾਂ ਦੀ ਮੰਗ ਸੀ ਕਿ ਇਸ ਚੌਕ ਦਾ ਨਾਂਅ ਬਦਲ ਕੇ ਭਾਰਤ ਮਾਤਾ ਚੌਕ ਰੱਖਿਆ ਜਾਵੇ।

ਇਕ ਸਥਾਨਕ ਵਸਨੀਕ ਨੇ ਕਿਹਾ, "ਅਸੀਂ ਇਸ ਕਦਮ ਦਾ ਸਵਾਗਤ ਕਰਦੇ ਹਾਂ ਅਤੇ ਮੰਨਦੇ ਹਾਂ ਕਿ ਮਾਤਰਭੂਮੀ ਲਈ ਹਰ ਕਿਸੇ ਦੇ ਦਿਲ ਵਿੱਚ ਸਤਿਕਾਰ ਹੋਣਾ ਚਾਹੀਦਾ ਹੈ। ਪ੍ਰਸ਼ਾਸਨ ਨੂੰ ਬਜ਼ਾਰ ਵਿੱਚ ਪਾਰਕਿੰਗ ਦੀ ਵਧੇਰੇ ਥਾਂ ਪੈਦਾ ਕਰਨ ਅਤੇ ਸੈਲਾਨੀਆਂ ਨੂੰ ਜੰਮੂ ਵੱਲ ਆਕਰਸ਼ਿਤ ਕਰਨ 'ਤੇ ਧਿਆਨ ਕੇਂਦਰਤ ਕਰਨਾ ਚਾਹੀਦਾ ਹੈ, ਕਟੜਾ ਤੱਕ ਮਾਤਾ ਵੈਸ਼ਣੋ ਦੇਵੀ ਸ਼ਰਾਈਨ ਬੋਰਡ ਲਈ ਸਿੱਧੀ ਰੇਲ ਲਿੰਕ ਸੇਵਾ ਸ਼ੁਰੂ ਹੋਣ ਤੋਂ ਬਾਅਦ ਇੱਥੇ ਦੇ ਬਾਜ਼ਾਰਾਂ ਵਿੱਚ ਸੈਲਾਨੀਆਂ ਦੀ ਗਿਣਤੀ ਘੱਟੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।