ਜੰਮੂ-ਕਸ਼ਮੀਰ ਨੂੰ ਧਾਰਾ 370 ਕਾਰਨ ਯੋਜਨਾਵਾਂ ਦਾ ਲਾਭ ਨਹੀਂ ਮਿਲਿਆ: ਨਾਇਡੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਉਪ ਰਾਸ਼ਟਰਪਤੀ ਅਤੇ ਰਾਜ ਸਭਾ ਦੇ ਸਭਾਪਤੀ ਐਮ. ਵੇਂਕਿਆ ਨਾਇਡੂ ਨੇ ਵੀਰਵਾਰ...

Naidu

ਨਵੀਂ ਦਿੱਲੀ: ਉਪ ਰਾਸ਼ਟਰਪਤੀ ਅਤੇ ਰਾਜ ਸਭਾ ਦੇ ਸਭਾਪਤੀ ਐਮ. ਵੇਂਕਿਆ ਨਾਇਡੂ ਨੇ ਵੀਰਵਾਰ ਨੂੰ ਕਿਹਾ ਕਿ ਧਾਰਾ 370 ਦੇ ਕਾਰਨ ਜੰਮੂ-ਕਸ਼ਮੀਰ ਦੇ ਲੋਕਾਂ ਨੂੰ ਕਲਿਆਣਕਾਰੀ ਪ੍ਰੋਗਰਾਮਾਂ ਅਤੇ ਯੋਜਨਾਵਾਂ ਦਾ ਲਾਭ ਨਹੀਂ ਮਿਲਿਆ ਅਤੇ ਰਾਜ ਵਿੱਚ ਅਲਗਾਵਵਾਦ ਦੀ ਭਾਵਨਾ ਨੂੰ ਹੌਂਸਲਾ ਮਿਲਿਆ।

ਸ਼੍ਰੀ ਨਾਇਡੂ ਨੇ ਇੱਥੇ ਕਨੇਡਾ ਦੀ ਸੰਸਦ-ਸੀਨੇਟ ਦੇ ਪ੍ਰਧਾਨ ਜਾਰਜ ਜੇ. ਫਿਊਰੇ ਦੇ ਨਾਲ ਇੱਕ ਬੈਠਕ ‘ਚ ਕਿਹਾ ਕਿ ਜੰਮੂ-ਕਸ਼ਮੀਰ ਦਾ ਭਾਰਤ ਵਿੱਚ ਵਿਧੀਵਤ ਸ਼ਮੂਲੀਅਤ ਹੋਇਆ ਹੈ ਅਤੇ ਧਾਰਾ 370 ਵਿਡਾਰਨ ਇੱਕ ਸੰਵਿਧਾਨਕ ਘਟਨਾਕ੍ਰਮ ਹੈ।

ਅਨੁਛੇਦ 370 ਸੰਵਿਧਾਨ ‘ਚ ਅਸਥਾਈ ਤੌਰ ‘ਤੇ ਸ਼ਾਮਲ ਕੀਤਾ ਗਿਆ ਸੀ ਪਰ ਇਹ 71 ਸਾਲ ਤੱਕ ਬਣਿਆ ਰਿਹਾ ਅਤੇ ਇਸਨੂੰ ਪਿਛਲੇ ਸਾਲ ਹਟਾ ਦਿੱਤਾ ਗਿਆ।  ਹਾਲਾਂਕਿ ਜੰਮੂ-ਕਸ਼ਮੀਰ ਇੱਕ ਸਰਹੱਦੀ ਰਾਜ ਹੈ ਅਤੇ ਇਸਦੀ ਸਰਹੱਦ ਪਾਕਿਸਤਾਨ ਅਤੇ ਚੀਨ ਨਾਲ ਲਗਦੀ ਹੈ। 

ਇਸਦਾ ਲਾਭ ਚੁੱਕ ਕੇ ਬਾਹਰੀ ਤਾਕਤਾਂ ਰਾਜ ਵਿੱਚ ਅਲਗਾਵਵਾਦ ਨੂੰ ਹੌਂਸਲਾ ਦਿੰਦੀਆਂ ਹਨ। ਫਿਊਰੇ ਨੇ ਨਾਇਡੂ ਨੂੰ ਕਨੇਡਾ ਦੀ ਯਾਤਰਾ ਕਰਨ ਦਾ ਸੱਦਾ ਵੀ ਦਿੱਤਾ। ਕਨੇਡਾ ਦੇ ਸ਼ਿਸ਼ਟਮੰਡਲ ਵਿੱਚ ਸੀਨੇਟ ਵਿੱਚ ਵਿਰੋਧੀ ਪੱਖ ਦੇ ਨੇਤਾ ਡੋਨਾਲਡ ਨੇਲ ਪਲੇਟ, ਸੀਨੇਟਰ ਯੁਵੋਨੇ ਬੋਇਰ ਅਤੇ ਭਾਰਤ ‘ਚ ਕਨੇਡਾ ਦੇ ਹਾਈ ਕਮਿਸ਼ਨਰ ਵੀ ਸ਼ਾਮਲ ਹਨ।