ਇਸ ਪੁਲਿਸ ਅਫ਼ਸਰ ਦਾ ਪੰਛੀ ਵੀ ਕਰਦੇ ਨੇ ਇੰਤਜ਼ਾਰ, ਲੋਕਾਂ ਨੇ ਦਿੱਤਾ ‘ਬਰਡਮੈਨ’ ਦਾ ਨਾਮ
ਸੂਰਜ ਕੁਮਾਰ ਰਾਜ ਬਾਰੀਪਦਾ ਟਾਊਨ ਪੁਲਿਸ ਸਟੇਸ਼ਨ...
ਨਵੀਂ ਦਿੱਲੀ: ਓਡੀਸ਼ਾ ਦੇ ਮਿਊਰਭੰਜ ਜ਼ਿਲ੍ਹੇ ਦੇ ਬਾਰੀਪਦਾ ਕਸਬੇ ਵਿਚ ਇਕ ਟ੍ਰੈਫਿਕ ਪੁਲਿਸ ਅਧਿਕਾਰੀ ਨੂੰ ਜ਼ਿਆਦਾਤਰ ਲੋਕ ਬਰਡਮੈਨ ਦੇ ਨਾਮ ਨਾਲ ਜਾਣਦੇ ਹਨ। ਉਹਨਾਂ ਨੂੰ ਇਹ ਪਹਿਚਾਣ ਇਕ ਅਨੋਖੀ ਆਦਤ ਕਰ ਕੇ ਮਿਲੀ ਹੈ। ਉਹਨਾਂ ਦੀ ਇਹ ਆਦਤ ਪਿਛਲੇ 10 ਸਾਲ ਤੋਂ ਨਹੀਂ ਬਦਲੀ। ਉਹ ਰੋਜ਼ਾਨਾ ਸ਼ਹਿਰ ਦੇ ਹਜ਼ਾਰਾਂ ਕਬੂਤਰਾਂ ਅਤੇ ਦੂਜੇ ਪੰਛੀਆਂ ਨੂੰ ਚੋਗਾ ਖਵਾਉਂਦਾ ਹੈ।
ਸੂਰਜ ਕੁਮਾਰ ਰਾਜ ਬਾਰੀਪਦਾ ਟਾਊਨ ਪੁਲਿਸ ਸਟੇਸ਼ਨ ਵਿਚ ਟ੍ਰੈਫਿਕ ਪੁਲਿਸ ਅਫ਼ਸਰ ਦੇ ਰੂਪ ਵਿਚ ਤੈਨਾਤ ਹਨ। ਉਹ ਕਸਬੇ ਦੇ ਅਲੱਗ-ਅਲੱਗ ਇਲਾਕਿਆਂ ਵਿਚ ਪੰਛੀਆਂ ਨੂੰ ਚੋਗਾ ਪਾਉਂਦੇ ਹਨ। ਅਪਣੀ ਇਸ ਆਦਤ ਬਾਰੇ ਉਹਨਾਂ ਦਸਿਆ ਕਿ ਟ੍ਰੈਫਿਕ ਪੁਲਿਸ ਅਧਿਕਾਰੀ ਦੀ ਨੌਕਰੀ ਦੀ ਤਰ੍ਹਾਂ ਇਹਨਾਂ ਪੰਛੀਆਂ ਨੂੰ ਚੋਗਾ ਖਵਾਉਣ ਦੀ ਡਿਊਟੀ ਵੀ ਅਪਣੇ ਹੱਥਾਂ ਵਿਚ ਲਈ ਹੈ। ਉਸ ਦਾ ਪੰਛੀਆਂ ਨਾਲ ਬਹੁਤ ਪਿਆਰ ਹੈ ਕਿਉਂ ਕਿ ਪੰਛੀ ਵੀ ਉਸ ਨੂੰ ਪਿਆਰ ਕਰਦੇ ਹਨ।
ਕਈ ਵਾਰ ਜਦੋਂ ਉਹ ਡਿਊਟੀ ਤੇ ਹੁੰਦੇ ਹਨ ਤਾਂ ਪੰਛੀ ਉਸ ਦੇ ਮੋਢੇ ਤੇ ਆ ਕੇ ਬੈਠ ਜਾਂਦੇ ਹਨ। ਰਾਜ ਦਾ ਕਹਿਣਾ ਹੈ ਕਿ ਭੀੜ ਵਿਚ ਵੀ ਪੰਛੀ ਉਸ ਨੂੰ ਪਹਿਚਾਣ ਲੈਂਦੇ ਹਨ। ਪੰਛੀ ਹਰ ਰੋਜ਼ ਉਸ ਦਾ ਇੰਤਜ਼ਾਰ ਕਰਦੇ ਹਨ। ਉਹਨਾਂ ਨੂੰ ਖਵਾਉਣ ਲਈ ਚੋਗਾ ਕੱਢਣ ਤੋਂ ਪਹਿਲਾਂ ਹੀ ਕਬੂਤਰ ਇਸ ਬਰਡਮੈਨ ਟ੍ਰੈਫਿਕ ਪੁਲਿਸ ਅਫ਼ਸਰ ਕੋਲ ਪਹੁੰਚ ਜਾਂਦੇ ਹਨ।
ਉਹਨਾਂ ਦਾ ਕਹਿਣਾ ਹੈ ਕਿ ਜਦੋਂ ਉਹ ਇਹਨਾਂ ਪੰਛੀਆਂ ਨੂੰ ਚੋਗਾ ਖਵਾਉਂਦਾ ਹੈ ਤਾਂ ਉਸ ਨੂੰ ਬਹੁਤ ਚੰਗਾ ਮਹਿਸੂਸ ਹੁੰਦਾ ਹੈ। ਉਹ ਗਾਵਾਂ ਨੂੰ ਵੀ ਖਾਣਾ ਖੁਵਾਉਂਦਾ ਹੈ। ਉਹ ਜਦੋਂ ਉਸ ਨੂੰ ਬਾਈਕ ਤੇ ਆਉਂਦੇ ਦੇਖਦੇ ਹਨ ਤਾਂ ਉਹ ਉਸ ਵੱਲ ਚਲੇ ਜਾਂਦੇ ਹਨ।
ਅਡੀਸ਼ਨਲ ਸੁਪਰਡੈਂਟ ਆਫ ਪੁਲਿਸ (ਏਐਸਪੀ) ਅਵੀਮਾਨਯੂ ਨਾਇਕ ਦਾ ਕਹਿਣਾ ਹੈ ਕਿ ਸਥਾਨਕ ਲੋਕ ਉਸਨੂੰ ਬਰਡਮੈਨ ਕਹਿੰਦੇ ਹਨ ਅਤੇ ਉਹਨਾਂ ਨੂੰ ਉਸ ਦੀ ਸੇਵਾ ਦੇ ਮਾਣ ਹੈ। ਏਐਸਪੀ ਨਾਇਕ ਕਹਿੰਦੇ ਹਨ ਉਹ ਪਿਛਲੇ ਕਈ ਸਾਲਾਂ ਤੋਂ ਇਨ੍ਹਾਂ ਪੰਛੀਆਂ ਨੂੰ ਚੋਗਾ ਖੁਆ ਰਿਹਾ ਹੈ। ਉਹਨਾਂ ਨੂੰ ਉਹਨਾਂ 'ਤੇ ਬਹੁਤ ਮਾਣ ਹੈ। ਉਹ ਆਪਣੇ ਕੰਮ ਪ੍ਰਤੀ ਬਹੁਤ ਗੰਭੀਰ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।