ਸਹਾਜਹਾਂਪੁਰ ਵਿਚ ਤਿੰਨ ਨਾਬਾਲਗ ਲੜਕੀਆਂ ਲਾਪਤਾ, ਇਲਾਕੇ ਵਿਚ ਦਹਿਸਤ ਦਾ ਮਾਹੌਲ
ਪੁਲਿਸ ਕਰ ਰਹੀ ਹੈ ਲੜਕੀਆਂ ਦੀ ਭਾਲ।
police station
ਸਾਹਜਹਾਂਪੁਰ: ਘਰ ਤੋਂ ਸਕੂਲ ਪੜ੍ਹਨ ਗਈਆਂ ਤਿੰਨ ਸਹੇਲੀਆਂ ਘਰ ਵਾਪਸ ਨਾ ਆਉਣ ਦੇ ਪੂਰੇ ਇਲਾਕੇ ਵਿਚ ਦਹਿਸਤ ਦਾ ਮਾਹੌਲ ਪਾਇਆ ਜਾ ਦਿਹਾ ਹੈ । ਉਨ੍ਹਾਂ ਦੇ ਮਾਪਿਆਂ ਨੇ ਲੜਕੀਆਂ ਨੂੰ ਲੱਭਣ ਦੇ ਲਈ ਯਤਨ ਕੀਤੇ ਪਰ ਉਨ੍ਹਾਂ ਦਾ ਕੋਈ ਪਤਾ ਨਹੀਂ ਲੱਗ ਸਕਿਆ । ਉਸ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੇ ਜਦੋਂ ਘਰ ਵਿੱਚ ਉਨ੍ਹਾਂ ਦਾ ਸਾਮਾਨ ਚੈੱਕ ਕੀਤਾ ਤਾਂ ਸਚਾਈ ਸਾਹਮਣੇ ਆਈ ਹੈ । ਤਿੰਨੇ ਸਹੇਲੀਆਂ ਆਪਣੇ ਕੱਪੜੇ ਨਾਲ ਲੈ ਕੇ ਗਈਆਂ ਹਨ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਲੜਕੀਆਂ ਆਪਣੀ ਮਰਜ਼ੀ ਨਾਲ ਘਰੋਂ ਗਈਆਂ ਹਨ ਹਾਲਾਂਕਿ ਲੜਕੀਆਂ ਦੀ ਗੁੰਮ ਹੋ ਜਾਣ ਦੀ ਸੂਚਨਾ ਨਾਲ ਪੁਲਸ ਵਿਭਾਗ ਪੂਰੀ ਤਰ੍ਹਾਂ ਚੌਕਸ ਹੋ ਚੁੱਕਿਆ ਹੈ ਅਤੇ ਲੜਕੀਆਂ ਦੀ ਭਾਲ ਕਰ ਰਿਹਾ ਹੈ ।