ਪ੍ਰਯਾਗਰਾਜ ਗੋਲੀਬਾਰੀ 'ਚ ਜ਼ਖਮੀ ਦੂਜੇ ਗੰਨਰ ਦੀ ਵੀ ਮੌਤ, 5 ਮਈ ਨੂੰ ਹੋਣਾ ਸੀ ਵਿਆਹ

ਏਜੰਸੀ

ਖ਼ਬਰਾਂ, ਰਾਸ਼ਟਰੀ

ਗ੍ਰੀਨ ਕੋਰੀਡੋਰ ਬਣਾ ਕੇ ਲਿਆਂਦਾ ਗਿਆ ਸੀ ਲਖਨਊ

Second gunner injured in Prayagraj shootout also died

 

ਪ੍ਰਯਾਗਰਾਜ: ਪ੍ਰਯਾਗਰਾਜ ਵਿਚ ਸਨਸਨੀਖੇਜ਼ ਗੋਲੀਬਾਰੀ ਵਿਚ ਜ਼ਖ਼ਮੀ ਹੋਏ ਦੂਜੇ ਗੰਨਰ ਰਾਘਵੇਂਦਰ ਨੇ ਦਮ ਤੋੜ ਦਿੱਤਾ ਹੈ। ਇਸ ਹਮਲੇ ਵਿਚ ਉਮੇਸ਼ ਪਾਲ ਅਤੇ ਇਕ ਗੰਨਰ ਸੰਦੀਪ ਦੀ ਮੌਤ ਹੋ ਗਈ ਸੀ। ਗੰਭੀਰ ਰੂਪ ਤੋਂ ਜ਼ਖਮੀ ਦੂਜੇ ਗੰਨਰ ਰਾਘਵੇਂਦਰ ਨੂੰ ਗ੍ਰੀਨ ਕੋਰੀਡੋਰ ਬਣਾ ਕੇ ਲਖਨਊ ਲਿਆਂਦਾ ਗਿਆ ਸੀ। ਇੱਥੇ ਉਸ ਦਾ ਪੀਜੀਆਈ ਵਿਚ ਇਲਾਜ ਚੱਲ ਰਿਹਾ ਸੀ। ਰਾਘਵੇਂਦਰ ਦਾ 5 ਮਈ ਨੂੰ ਵਿਆਹ ਹੋਣ ਵਾਲਾ ਸੀ।   

ਇਹ ਵੀ ਪੜ੍ਹੋ: ਦਿਲ ਲਈ ਫ਼ਾਇਦੇਮੰਦ ਹੈ ਕੱਚਾ ਨਾਰੀਅਲ, ਜਾਣੋ ਹੋਰ ਫਾਇਦੇ 

ਰਾਜੂ ਪਾਲ ਕਤਲ ਕੇਸ ਦੇ ਗਵਾਹ ਉਮੇਸ਼ ਪਾਲ 'ਤੇ ਸ਼ੁੱਕਰਵਾਰ ਨੂੰ ਧੂਮਨਗੰਜ ਸਥਿਤ ਉਸ ਦੇ ਘਰ ਦੇ ਬਾਹਰ ਤੇਜ਼ ਫਾਇਰਿੰਗ ਅਤੇ ਬੰਬ ਨਾਲ ਹਮਲਾ ਕੀਤਾ ਗਿਆ। ਇਸ ਦੌਰਾਨ ਉਮੇਸ਼ ਦੇ ਨਾਲ ਉਸ ਦੀ ਸੁਰੱਖਿਆ 'ਚ ਤਾਇਨਾਤ ਗੰਨਰ ਸੰਦੀਪ ਅਤੇ ਰਾਘਵੇਂਦਰ ਵੀ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਉਮੇਸ਼ ਅਤੇ ਸੰਦੀਪ ਦੀ ਉਸੇ ਦਿਨ ਪ੍ਰਯਾਗਰਾਜ ਦੇ ਇਕ ਹਸਪਤਾਲ ਵਿਚ ਮੌਤ ਹੋ ਗਈ ਸੀ। ਰਾਘਵੇਂਦਰ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਉਸ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਪ੍ਰਯਾਗਰਾਜ ਤੋਂ ਗ੍ਰੀਨ ਕੋਰੀਡੋਰ ਬਣਾ ਕੇ ਪੀਜੀਆਈ ਲਖਨਊ ਭੇਜਿਆ ਗਿਆ। ਉਸ ਦਾ ਇੱਥੇ ਆਈਸੀਯੂ ਵਿਚ ਹੀ ਇਲਾਜ ਚੱਲ ਰਿਹਾ ਸੀ।

ਇਹ ਵੀ ਪੜ੍ਹੋ: ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ ਭੇਟ ਕੀਤੇ ਸੋਨੇ ’ਚ ਹੇਰਾਫੇਰੀ ਦਾ ਮਾਮਲਾ: ਡਾ. ਸਮਰਾ ਨੇ ਮਾਮਲਾ ਬੰਦ ਕਰਨ ਦੀ ਕੀਤੀ ਮੰਗ

ਰਾਏਬਰੇਲੀ ਦੇ ਲਾਲਗੰਜ ਦਾ ਰਹਿਣ ਵਾਲਾ ਰਾਘਵੇਂਦਰ ਪ੍ਰਯਾਗਰਾਜ 'ਚ ਹੀ ਤਾਇਨਾਤ ਸੀ। ਇਸ ਕਾਰਨ ਉਸ ਨੂੰ ਉਮੇਸ਼ ਪਾਲ ਦੀ ਸੁਰੱਖਿਆ ਲਈ ਰੱਖਿਆ ਗਿਆ। ਰਾਘਵੇਂਦਰ ਉਮੇਸ਼ ਪਾਲ ਦੀ ਜਾਨ ਬਚਾਉਣ ਲਈ ਸ਼ੂਟਰਾਂ ਦੇ ਸਾਹਮਣੇ ਆ ਗਿਆ। ਇਸ ਤੋਂ ਬਾਅਦ ਉਸ 'ਤੇ ਗੋਲੀਆਂ ਦੇ ਨਾਲ-ਨਾਲ ਬੰਬ ਨਾਲ ਹਮਲਾ ਕੀਤਾ ਗਿਆ।

ਇਹ ਵੀ ਪੜ੍ਹੋ: ਸਾਰੀਆਂ ਹੀ ਪਾਰਟੀਆਂ, ਸੰਵਿਧਾਨ ਤੋਂ ਬਾਹਰ ਹੋ ਕੇ ਕੰਮ ਕਰਨਾ ਪਸੰਦ ਕਰਦੀਆਂ ਹਨ.....

ਪ੍ਰਯਾਗਰਾਜ ਦੇ ਐਸਆਰਐਨ ਹਸਪਤਾਲ ਵਿਚ ਉਸ ਦੇ ਸਰੀਰ ਵਿਚੋਂ ਗੋਲੀ ਕੱਢ ਦਿੱਤੀ ਗਈ ਸੀ ਪਰ ਜ਼ਿਆਦਾ ਖੂਨ ਵਹਿਣ ਕਾਰਨ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਸੀ। ਬੰਬ ਕਾਰਨ ਉਸ ਦੇ ਫੇਫੜਿਆਂ 'ਚ ਕਾਫੀ ਸੱਟ ਲੱਗੀ ਸੀ। ਪੀਜੀਆਈ ਦੇ ਡਾਇਰੈਕਟਰ ਡਾ. ਆਰ ਕੇ ਧੀਮਾਨ ਨੇ ਦੱਸਿਆ ਕਿ ਜ਼ਖ਼ਮੀ ਗੰਨਰ ਨੂੰ ਗੰਭੀਰ ਇਨਫੈਕਸ਼ਨ ਸੀ। ਬੁੱਧਵਾਰ ਸ਼ਾਮ ਕਰੀਬ ਪੌਣੇ ਛੇ ਵਜੇ ਆਈਸੀਯੂ ਵਿਚ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਰਾਘਵੇਂਦਰ ਦੇ ਪਿਤਾ ਵੀ ਪੁਲਿਸ ਵਿਚ ਸਨ। ਰਿਸ਼ਤੇਦਾਰਾਂ ਨੇ ਦੱਸਿਆ ਕਿ ਰਾਘਵੇਂਦਰ ਦਾ ਵਿਆਹ 5 ਮਈ ਨੂੰ ਹੋਣ ਜਾ ਰਿਹਾ ਹੈ।