ਫੇਸਬੁੱਕ ਨੇ ਬੰਦ ਕੀਤੇ ਕਾਂਗਰਸ ਤੇ ਬੀਜੇਪੀ ਦੇ ਫਰਜ਼ੀ ਪੇਜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਇਨ੍ਹਾਂ ਪੇਜ਼ਾਂ ਅਤੇ ਖਾਤਿਆ ਦੇ ਰਾਹੀਂ ਫੇਸਬੁੱਕ ‘ਤੇ ਐਡ ਲਗਾਉਣ ਦੇ ਲਈ ਕਰੀਬ 27 ਲੱਖ ਰੁਪਏ ਖ਼ਰਚ ਕੀਤੇ

Facebook's closure 687 fake pages of Congress

ਨਵੀਂ ਦਿੱਲੀ: ਫੇਸਬੁੱਕ ਨੇ ਲੋਕ ਸਭਾ ਚੋਣ 2019 ਤੋਂ ਪਹਿਲਾਂ ਸੋਸ਼ਲ ਮੀਡੀਆ ‘ਤੇ ਚਲ ਰਹੇ ਰਾਜਨੀਤੀਕ ਪਾਰਟੀਆਂ ਦੇ ਕਈ ਫਰਜ਼ੀ ਪੇਜਾਂ ‘ਤੇ ਕਾਰਵਾਈ ਕੀਤੀ ਹੈ। ਸੋਸ਼ਲ ਮੀਡੀਆ ਜਾਇੰਟ ਨੇ ਐਲਾਨ ਕੀਤਾ ਕਿ ਉਸ ਨੇ ਕਾਂਗਰਸ ਪਾਰਟੀ ਤੇ ਆਈਟੀ ਸੇਲ ਨਾਲ ਜੁੜੇ ਲੋਕਾਂ ਨਾਲ ਸੰਬੰਧਿਤ 687 ਸਪੈਮ ਫੇਸਬੁਕ ਪੇਜ਼ ਅਤੇ ਖਾਤੇ ਹਟਾਏ ਹਨ। ਫੇਸਬੁੱਕ ਨੇ ਕਿਹਾ ਕਿ ਇਨ੍ਹਾਂ ਪੇਜ਼ਾਂ ਅਤੇ ਖਾਤਿਆ ਦੇ ਰਾਹੀਂ ਫੇਸਬੁੱਕ ‘ਤੇ ਐਡ ਲਗਾਉਣ ਦੇ ਲਈ ਕਰੀਬ 27 ਲੱਖ ਰੁਪਏ ਖ਼ਰਚ ਕੀਤੇ ਗਏ ਸੀ।

ਫੇਸਬੁੱਕ ਸਾਈਬਰ ਸਿਕਊਰਟੀ ਪੌਲਿਸੀ ਮੁੱਖੀ ਨੇਥਨੀਲ ਗਲੇਸ਼ਰ ਨੇ ਕਿਹਾ ਕਿ ਇਹਨਾਂ ਪੇਜਾਂ ਨੇ ਲੋਕਾਂ ਦੇ ਫਰਜ਼ੀ ਅਕਾਊਂਟ ਦਾ ਇਸਤੇਮਾਲ ਕੀਤਾ ਅਤੇ ਆਪਣੀ ਪ੍ਰਮੋਸ਼ਨ ਕਰਨ ਲਈ ਵੱਖ-ਵੱਖ ਗਰੁੱਪਾਂ ‘ਚ ਸ਼ਾਮਲ ਹੋ ਕੇ ਆਪਣੇ ਪੇਜ ‘ਤੇ ਹਿੱਸੇਦਾਰੀ ਵਧਾਈ। ਗਲੇਸ਼ਰ ਨੇ ਕਿਹਾ ਕਿ ਸੋਸ਼ਲ ਮੀਡੀਆ ਕੰਪਨੀ ਭਾਰਤੀ ਆਈਟੀ ਕੰਪਨੀ ਸਿਲਵਰ ਟਚ ਵੱਲੋ ਚਲਾਏ ਸਪੈਮ ਗਤਿਵਿਧੀਆਂ ਦਾ ਵੀ ਪਤਾ ਕੀਤਾ ਹੈ। ਇਹ ਕੰਪਨੀ ਭਾਜਪਾ ਸਮਰਥਿਤ ‘ਦ ਇੰਡੀਆ ਆਈ’ ਪੇਜ ਦਾ ਸੰਚਾਲਨ ਕਰਦੀ ਹੈ। ਫੇਸਬੁਕ ਨੇ ਇਸ ਕੰਪਨੀ ਨਾਲ ਸੰਬੰਧਿਤ 15 ਪੇਜਾਂ , ਸਮੂਹਾਂ ਅਤੇ ਖਾਤਿਆਂ ਨੂੰ ਹਟਾ ਦਿੱਤਾ ਹੈ। ਸਿਲਵਰ ਟਚ ਨੇ ਫੇਸਬੁਕ ‘ਤੇ ਕਰੀਬ 48 ਲੱਖ ਰੁਪਏ ਦੇ ਵਿਗਿਆਪਨਾਂ ‘ਤੇ ਖ਼ਰਚ ਕੀਤਾ ਹੈ।