ਡਰਾ ਰਹੇ ਕੋਰੋਨਾ ਦੇ ਇਹ ਅੰਕੜੇ, ਭਾਰਤ ਵਿਚ ਸਿਰਫ਼ 5 ਦਿਨਾਂ ਵਿਚ ਦੁੱਗਣੇ ਹੋਏ ਮਰੀਜ

ਏਜੰਸੀ

ਖ਼ਬਰਾਂ, ਰਾਸ਼ਟਰੀ

ਕੋਰੋਨਾ ਵਾਇਰਸ ਦੇ ਪੀੜਤਾਂ ਦੀ ਗਿਣਤੀ ਦੇਸ਼ ਵਿਚ 2 ਹਜ਼ਾਰ ਦੇ ਕਰੀਬ ਪਹੁੰਚ ਗਈ ਹੈ।

Photo

ਨਵੀਂ ਦਿੱਲੀ: ਕੋਰੋਨਾ ਵਾਇਰਸ ਦੇ ਪੀੜਤਾਂ ਦੀ ਗਿਣਤੀ ਦੇਸ਼ ਵਿਚ 2 ਹਜ਼ਾਰ ਦੇ ਕਰੀਬ ਪਹੁੰਚ ਗਈ ਹੈ। 50 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 150 ਲੋਕ ਕੋਰੋਨਾ ਨੂੰ ਮਾਤ ਦੇ ਕੇ ਪੂਰੀ ਤਰ੍ਹਾਂ ਠੀਕ ਹੋ ਗਏ ਹਨ। ਭਾਰਤ  ਦੀ ਸਥਿਤੀ ਚਾਹੇ ਦੂਜੇ ਦੇਸ਼ਾਂ ਦੇ ਮੁਕਾਬਲੇ ਚੰਗੀ ਹੈ ਪਰ ਪਿਛਲੇ ਪੰਜ ਦਿਨਾਂ ਤੋਂ ਕੋਰੋਨਾ ਪੀੜਤਾਂ ਦੀ ਗਿਣਤੀ ਜਿੰਨੀ ਤੇਜ਼ੀ ਨਾਲ ਵਧੀ ਹੈ, ਉਹ ਡਰਾਉਣ ਵਾਲੀ ਹੈ। 

ਪੰਜ ਦਿਨਾਂ ਵਿਚ ਕੋਰੋਨਾ ਮਰੀਜਾਂ ਦੀ ਗਿਣਤੀ ਦੁੱਗਣੀ ਹੋ ਗਈ ਹੈ, ਉਹ ਡਰਾਉਣ ਵਾਲੀ ਹੈ। ਸਿਹਤ ਮੰਤਰਾਲੇ ਦੇ ਅੰਕੜਿਆਂ ਮੁਤਾਬਕ 29 ਮਾਰਚ ਨੂੰ ਮਰੀਜਾਂ ਦੀ ਗਿਣਤੀ 1 ਹਜ਼ਾਰ ਪਾਰ ਹੋਈ ਸੀ ਅਤੇ 2 ਅਪ੍ਰੈਲ ਨੂੰ ਮਰੀਜਾਂ ਦੀ ਗਿਣਤੀ 2 ਹਜ਼ਾਰ ਦੇ ਬਿਲਕੁਲ ਕਰੀਬ ਹੈ। ਸੂਬਾ ਸਰਕਾਰ ਦੇ ਅੰਕੜਿਆਂ ਮੁਤਾਬਕ ਮਰੀਜਾਂ ਦੀ ਗਿਣਤੀ 2 ਹਜ਼ਾਰ ਤੋਂ ਪਾਰ ਹੈ।

ਭਾਰਤ ਵਿਚ ਕੋਰੋਨਾ ਦਾ ਪਹਿਲਾ ਮਾਮਲਾ 30 ਜਨਵਰੀ ਨੂੰ ਸਾਹਮਣੇ ਆਇਆ ਸੀ ਜਦਕਿ 29 ਮਾਰਚ ਨੂੰ ਪੀੜਤਾਂ ਦੀ ਗਿਣਤੀ ਹਜ਼ਾਰ ਪਾਰ ਹੋ ਗਈ। ਯਾਨੀ 1 ਤੋਂ 1000 ਮਾਮਲਿਆਂ ਵਿਚ 2 ਮਹੀਨੇ ਲੱਗੇ, ਪਰ 1000 ਤੋਂ 2000 ਹੋਣ ਲਈ ਸਿਰਫ਼ 5 ਦਿਨ ਲੱਗੇ। ਇਕ ਦਿਨ ਪਹਿਲਾਂ ਹੀ ਯਾਨੀ 1 ਅਪ੍ਰੈਲ ਨੂੰ ਮਰੀਜਾਂ ਦੀ ਗਿਣਤੀ 1637 ਸੀ।

ਮਰੀਜਾਂ ਦੀ  ਗਿਣਤੀ 500 ਤੋਂ 1000 ਪਹੁੰਚਣ ਵਿਚ ਛੇ ਦਿਨ ਲੱਗੇ ਸੀ। 24 ਮਾਰਚ ਨੂੰ ਮਰੀਜਾਂ ਦੀ ਗਿਣਤੀ 500 ਤੋਂ ਪਾਰ  ਗਈ ਸੀ। ਪੂਰੀ ਦੁਨੀਆ ਦੀ ਗੱਲ ਕਰੀਏ ਤਾਂ ਕੋਰੋਨਾ ਦੇ ਦੁਨੀਆ ਭਰ ਵਿਚ 9.36 ਲੱਖ ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ 47,249 ਲੋਕਾਂ ਦੀ ਮੌਤ ਹੋ ਚੁੱਕੀ ਹੈ। ਹੁਣ ਤੱਕ 1.94 ਲੱਖ ਮਰੀਜ ਠੀਕ ਹੋ ਚੁੱਕੇ ਹਨ।

ਸਭ ਤੋਂ ਜ਼ਿਆਦਾ 2.15 ਲੱਖ ਕੋਰੋਨਾ ਪੀੜਤ ਅਮਰੀਕਾ ਵਿਚ ਹਨ ਅਤੇ ਸਭ ਤੋਂ ਜ਼ਿਆਦਾ ਮੌਤਾਂ ਇਟਲੀ ਵਿਚ ਹੋਈਆਂ  ਹਨ। ਚੀਨ ਵਿਚ ਕੁੱਲ 81,554 ਲੋਕ ਪੀੜਤ ਹੋਏ ਸੀ ਅਤੇ 3312 ਲੋਕਾਂ ਦੀ ਮੌਤ ਹੋਈ।