ਭੂਟਾਨ 'ਚ ਸਿਰਫ 4 ਲੋਕ ਕੋਰੋਨਾ ਪਾਜ਼ੀਟਿਵ, ਪੜ੍ਹੋ ਕੀ ਹੈ ਵੱਡੀ ਵਜ੍ਹਾ? 

ਏਜੰਸੀ

ਖ਼ਬਰਾਂ, ਕੌਮਾਂਤਰੀ

ਫਲੂ ਦੀ ਜਾਂਚ ਲਈ ਦੇਸ਼ ਵਿਚ 46 ਕਲੀਨਿਕ ਹਨ ਅਤੇ ਹੁਣ ਤੱਕ 28,480 ਲੋਕਾਂ ਦੀ ਸਕ੍ਰੀਨਿੰਗ ਕੀਤੀ ਜਾ ਚੁੱਕੀ ਹੈ ਅਤੇ ਵਧੇਰੇ ਲੋਕਾਂ ਦੀ ਰਿਪੋਰਟ ਨੈਗੇਟਿਵ ਆਈ ਹੈ।

file photo

ਭੂਟਾਨ- ਕੋਰੋਨਾ ਨੇ ਹਰ ਦੇਸ਼ ਦੇ ਕੋਨੇ ਵਿਚ ਤਬਾਹੀ ਮਚਾਈ ਹੋਈ ਹੈ। ਇਸ ਦੇ ਨਾਲ ਹੀ ਜਿੱਥੇ ਹਰ ਇਕ ਦੇਸ਼ ਇਸ ਵਾਇਰਸ ਨਾਲ ਪ੍ਰਭਾਵਿਤ ਹੈ ਉੱਥੇ ਹੀ ਇਕ ਦੇਸ਼ ਅਜਿਹਾ ਵੀ ਹੈ ਜਿੱਥੇ ਕੋਰੋਨਾ ਵਾਇਰਸ ਦੇ ਸਿਰਫ਼ ਚਾਰ ਕੇਸ ਹੀ ਪਾਜ਼ੀਟਿਵ ਹਨ। ਦਰਅਸਲ ਪਹਾੜੀ ਦੇਸ਼ ਭੂਟਾਨ ਵਿਚ ਸਭ ਤੋਂ ਘੱਟ ਕੋਰੋਨਾ ਕੇਸ ਹਨ। ਭੂਟਾਨ ਦੱਖਣੀ ਏਸ਼ੀਆ ਦਾ ਇਕ ਸੈਰ-ਸਪਾਟੇ ਲਈ ਮਸ਼ਹੂਰ ਸਥਾਨ ਹੈ ਅਤੇ ਇੱਥੇ ਵੱਡੀ ਗਿਣਤੀ ਵਿਚ ਵਿਦੇਸ਼ੀ ਆਉਂਦੇ ਰਹਿੰਦੇ ਹਨ।

ਪਰ ਇਸ ਦੇ ਬਾਵਜੂਦ ਵੀ ਇੱਥੇ ਕੋਰੋਨਾ ਸਥਿਤੀ ਕੰਟਰੋਲ ਕੀਤੀ ਹੋਈ ਹੈ। ਭੂਟਾਨ ਸਰਕਾਰ ਦੀ ਵੈਬਸਾਈਟ 'ਤੇ ਦਿੱਤੀ ਜਾਣਕਾਰੀ ਅਨੁਸਾਰ ਦੇਸ਼ ਵਿਚ ਹੁਣ ਤਕ ਸਿਰਫ਼ ਚਾਰ ਲੋਕ ਕੋਰੋਨਾ ਵਾਇਰਸ ਨਾਲ ਪੀੜਤ ਪਾਏ ਗਏ ਹਨ ਤੇ ਕੋਰੋਨਾ ਕਾਰਨ ਕੋਈ ਮੌਤ ਨਹੀਂ ਹੋਈ । ਫਲੂ ਦੀ ਜਾਂਚ ਲਈ ਦੇਸ਼ ਵਿਚ 46 ਕਲੀਨਿਕ ਹਨ ਅਤੇ ਹੁਣ ਤੱਕ 28,480 ਲੋਕਾਂ ਦੀ ਸਕ੍ਰੀਨਿੰਗ ਕੀਤੀ ਜਾ ਚੁੱਕੀ ਹੈ ਅਤੇ ਵਧੇਰੇ ਲੋਕਾਂ ਦੀ ਰਿਪੋਰਟ ਨੈਗੇਟਿਵ ਆਈ ਹੈ।

ਭੂਟਾਨ ਵਿਚ ਇਕ ਸਖ਼ਤ ਕੁਆਰੰਟੀਨ ਨੀਤੀ ਲਾਗੂ ਕੀਤੀ ਗਈ ਹੈ। ਵਾਇਰਸ ਨਾਲ ਪੀੜਤ ਸਾਰੇ ਲੋਕਾਂ ਦੀ ਨਿਗਰਾਨੀ ਕੀਤੀ ਜਾ ਰਹੀ ਹੈ ਤਾਂ ਜੋ ਉਹ ਕਿਸੇ ਤੰਦਰੁਸਤ ਵਿਅਕਤੀ ਦੇ ਸੰਪਰਕ ਵਿਚ ਨਾ ਆਉਣ। ਭੂਟਾਨ ਨੇ ਇਸ ਮਹਾਂਮਾਰੀ ਤੋਂ ਬਚਣ ਲਈ ਆਪਣੇ-ਆਪ ਨੂੰ ਪਹਿਲਾਂ ਤੋਂ ਤਿਆਰ ਕਰ ਲਿਆ । ਭੂਟਾਨ ਨੇ 31 ਮਾਰਚ ਤੋਂ 21 ਦਿਨਾਂ ਲਈ ਕੁਆਰੰਟੀਨ ਵਧਾਉਣ ਦਾ ਫੈਸਲਾ ਕੀਤਾ ਹੈ।

ਦੇਸ਼ ਵਿਚ ਦੋ ਕਿਸਮਾਂ ਦੇ ਕੁਆਰੰਟੀਨ ਕੇਂਦਰ ਹਨ, ਇਕ ਘਰ ਵਿਚ ਅਤੇ ਦੂਜਾ ਸਰਕਾਰੀ। ਕੁਆਰੰਟੀਨ ਲੌਕਡਾਊਨ ਦਾ ਵੀ ਇਕ ਰੂਪ ਹੈ। ਇਸ ਵਿਚ ਘਰੋਂ ਬਾਹਰ ਨਿਕਲਣ ਤੋਂ ਇਲਾਵਾ ਹੋਰ ਕੋਈ ਪਾਬੰਦੀ ਨਹੀਂ ਹੈ। ਭੂਟਾਨ ਦੇ ਪ੍ਰਧਾਨ ਮੰਤਰੀ ਵਲੋਂ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਗਈ ਕਿ ਉਹ ਕੁਆਰੰਟੀਨ ਲਈ ਸਮਾਂ ਸੀਮਾ ਵਧਾ ਰਹੇ ਹਨ। ਸਾਵਧਾਨੀ ਲਈ ਇਹ ਕਦਮ ਚੁੱਕਿਆ ਗਿਆ ਹੈ ਤਾਂ ਕਿ ਭੂਟਾਨ ਆਪਣੇ ਲੋਕਾਂ ਨੂੰ ਇਸ ਮਹਾਂਮਾਰੀ ਦੇ ਤੋਂ ਬਚਾ ਸਕੇ।