ਆਸਟ੍ਰੇਲੀਆ ਬੈਠੇ ਵਿਦਿਆਰਥੀਆਂ ਨੇ ਬਿਆਨ ਕੀਤੀ ਹਕੀਕਤ, ਦੇਖੋ ਕਿਵੇਂ ਕਰ ਰਹੇ ਹਨ ਗੁਜ਼ਾਰਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਰੋਨਾ ਵਾਇਰਸ ਦੇ ਕਾਰਨ ਵੱਖ –ਵੱਖ ਦੇਸ਼ਾਂ ਵਿਚ ਲੌਕਡਾਊਨ ਕੀਤਾ ਗਿਆ ਹੈ ਜਿਸ ਕਾਰਨ ਵਿਦੇਸ਼ਾਂ ਵਿਚ ਪੜ੍ਹਨ ਗਏ ਵਿਦਿਆਰਥੀਆਂ ਨੂੰ ਕਾਫੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ

lockdown

ਕਰੋਨਾ ਵਾਇਰਸ ਦੇ ਕਾਰਨ ਵੱਖ –ਵੱਖ ਦੇਸ਼ਾਂ ਵਿਚ ਲੌਕਡਾਊਨ ਕੀਤਾ ਗਿਆ ਹੈ ਜਿਸ ਕਾਰਨ ਵਿਦੇਸ਼ਾਂ ਵਿਚ ਪੜ੍ਹਨ ਗਏ ਵਿਦਿਆਰਥੀਆਂ ਨੂੰ ਕਾਫੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਇਹ ਵਿਦਿਆਰਥੀ ਵਰਗ ਵਿਦੇਸ਼ਾਂ ਵਿਚ ਆਪਣੀ ਪੜ੍ਹਾਦੀ ਨਾਲ-ਨਾਲ ਕੰਮ ਕਰਕੇ ਆਪਣੇ ਖਾਣ ਅਤੇ ਕਿਰਾਏ ਦਾ ਖਰਚ ਚਲਾਉਂਦੇ ਹਨ ਪਰ ਹੁਣ ਲੌਕਡਾਊਣ ਤੇ ਚੱਲਦਿਆਂ ਸਾਰੇ ਕੰਮ-ਕਾਰ ਬੰਦ ਹੋਣ ਕਾਰਨ ਇਨ੍ਹਾਂ ਵਿਦਿਆਰਥੀਆਂ ਦੇ ਲਈ ਗੁਜਾਰਾ ਕਰਨਾ ਮੁਸ਼ਕਿਲ ਹੋਇਆ ਪਿਆ।

ਸਪੋਕਸਮੈਨ ਦੇ ਪੱਤਰਕਾਰ ਨਾਲ ਵੀਡੀਓ ਕਾਨਫਰੰਸਿੰਗ ਦੇ ਰਾਹੀ ਗੱਲ ਕਰਦਿਆਂ ਇਕ ਆਸਟ੍ਰੇਲੀਆ ਦੇ  ਵਿਦਿਆਰਥੀ ਨੇ ਲੌਕਡਾਊਨ ਦੇ ਕਾਰਨ ਵਿਦਿਆਰਥੀ ਵਰਗ ਦੇ ਹੋਏ ਮੰਦੇਹਾਲਾਂ ਬਾਰੇ ਦੱਸਿਆ ਹੈ ਵਿਦਿਆਰਥੀ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਇਥੇ ਤੀਜੀ ਸਟੇਜ ਦਾ ਲੌਕਡਾਊਨ ਲਾਗੂ ਕਰ ਦਿੱਤਾ ਗਿਆ ਹੈ ਜਿਸ ਵਿਚ ਘਰ ਤੋਂ ਬਾਹਰ ਦੋ ਬੰਦਿਆਂ ਤੋਂ ਵੱਧ ਦਿਖਣ ਤੇ ਉਨ੍ਹਾਂ ਦਾ ਚਲਾਣ ਕੀਤਾ ਜਾਂਦਾ ਹੈ ਅਤੇ ਸਾਰੇ ਕੰਮਕਾਰ ਬੰਦ ਹੋਣ ਕਾਰਨ ਉਨ੍ਹਾਂ ਦਾ ਗੁਜਾਰ ਬੜੀ ਹੀ ਮੁਸ਼ਕਿਲ ਨਾਲ ਹੋ ਰਿਹਾ ਹੈ।

ਹਾਲਾਂਕਿ ਸਰਕਾਰ ਦੇ ਵੱਲੋਂ ਇਹ ਕਿਹਾ ਗਿਆ ਹੈ ਕਿ ਉਹ ਵਿਦਿਆਰਥੀ ਵਰਗ ਦੇ ਲਈ ਇਕ ਭੱਤਾ ਸ਼ੁਰੂ ਕਰੇਗੀ ਪਰ ਹਾਲੇ ਤੱਕ ਉਨ੍ਹਾਂ ਨੂੰ ਕੋਈ ਭੱਤਾ ਨਹੀਂ ਮਿਲਿਆ। ਹੁਣ ਵਿਦਿਆਰਥੀਆਂ ਨੂੰ ਆਪਣੇ ਖਾਣ-ਪੀਣ ਅਤੇ ਅਗਲੀਆਂ ਫੀਸਾਂ ਦੀ ਬੜੀ ਫਿਕਰ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਨਾ ਹੀ ਕੋਈ ਅਜਿਹੀ ਸੰਸਥਾ ਹਾਲੇ ਤੱਕ ਵਿਦਿਆਰਥੀਆਂ ਦੀ ਮਦਦ  ਲਈ ਅੱਗੇ ਆਈ ਹੈ।

ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਸਰਕਾਰ ਦੇ ਵੱਲੋਂ ਇਥੇ ਇਕ ਵੱਟਸਅੱਪ ਨੰਬਰ ਜ਼ਾਰੀ ਕੀਤਾ ਗਿਆ ਜਿਸ ਵਿਚ ਅਸੀਂ ਸਰਕਾਰ ਦੇ ਅਧਿਕਾਰੀਆਂ ਅੱਗੇ ਆਪਣੀ ਸਮੱਸਿਆ ਰੱਖ ਸਕਦੇ ਹਾਂ ।   

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।