ਦਿੱਲੀ ’ਚ ਬੰਦ ਹੋਏ ਅੱਧੇ ਤੋਂ ਜ਼ਿਆਦਾ ਕੋਰੋਨਾ ਟੀਕਾਕਰਨ ਕੇਂਦਰ, ਜਾਣੋ ਸਰਕਾਰ ਨੇ ਕਿਉਂ ਲਿਆ ਇਹ ਫੈਸਲਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਸ਼ੁੱਕਰਵਾਰ ਤੋਂ ਲਗਭਗ 1,900 ਕੰਟਰੈਕਟ ਵੈਕਸੀਨੇਟਰਾਂ, ਨਰਸਾਂ ਅਤੇ ਡਾਟਾ ਐਂਟਰੀ ਆਪਰੇਟਰਾਂ ਦੀਆਂ ਸੇਵਾਵਾਂ ਨੂੰ ਵੀ ਖਤਮ ਕਰ ਦਿੱਤਾ ਗਿਆ।

Delhi closes 1,000 Covid Vaccine centre

 

ਨਵੀਂ ਦਿੱਲੀ: ਰਾਜਧਾਨੀ ਦਿੱਲੀ ਦੀ ਜ਼ਿਆਦਾਤਰ ਆਬਾਦੀ ਨੂੰ ਕੋਵਿਡ -19 ਟੀਕਾਕਰਨ ਦੀ ਪਹਿਲੀ ਖੁਰਾਕ ਮਿਲਣ ਦੇ ਨਾਲ ਦਿੱਲੀ ਸਰਕਾਰ ਨੇ ਆਪਣੇ ਅੱਧੇ ਤੋਂ ਵੱਧ ਟੀਕਾਕਰਨ ਕੇਂਦਰਾਂ ਨੂੰ ਬੰਦ ਕਰ ਦਿੱਤਾ। ਇਹ ਸਾਰੇ ਕੇਂਦਰ ਸਕੂਲਾਂ ਅਤੇ ਹੋਰ ਗੈਰ-ਸਿਹਤ ਸਹੂਲਤਾਂ ਵਿਚ ਕਾਰਜਸ਼ੀਲ ਸਨ। ਸ਼ੁੱਕਰਵਾਰ ਤੋਂ ਲਗਭਗ 1,900 ਕੰਟਰੈਕਟ ਵੈਕਸੀਨੇਟਰਾਂ, ਨਰਸਾਂ ਅਤੇ ਡਾਟਾ ਐਂਟਰੀ ਆਪਰੇਟਰਾਂ ਦੀਆਂ ਸੇਵਾਵਾਂ ਨੂੰ ਵੀ ਖਤਮ ਕਰ ਦਿੱਤਾ ਗਿਆ।

Delhi closes 1,000 Covid Vaccine centre

ਸਰਕਾਰ ਦੇ ਕੋਵਿਨ ਡੈਸ਼ਬੋਰਡ ਅਨੁਸਾਰ ਦਿੱਲੀ ਨੇ ਸ਼ੁੱਕਰਵਾਰ ਨੂੰ ਸਿਰਫ 488 ਕੇਂਦਰਾਂ ਤੋਂ ਆਪਣੀ ਟੀਕਾਕਰਨ ਮੁਹਿੰਮ ਚਲਾਈ, ਜੋ ਇਕ ਹਫ਼ਤੇ ਪਹਿਲਾਂ 1,489 ਸੀ। ਇਹਨਾਂ ਵਿਚੋਂ 401 ਸਰਕਾਰੀ ਕੇਂਦਰ ਸਨ, ਜਦਕਿ ਬਾਕੀ 87 ਨਿੱਜੀ ਕੇਂਦਰ ਸਨ। ਸਰਕਾਰ ਦੇ ਅੰਕੜੇ ਇਹ ਵੀ ਦਰਸਾਉਂਦੇ ਹਨ ਕਿ ਮਾਰਚ ਦੇ ਸ਼ੁਰੂ ਵਿਚ ਪ੍ਰਤੀ ਦਿਨ ਔਸਤਨ 28,000 ਖੁਰਾਕਾਂ ਦੇ ਮੁਕਾਬਲੇ 1 ਅਪ੍ਰੈਲ ਨੂੰ ਦਿੱਲੀ ਵਿਚ ਸਿਰਫ 11,378 ਟੀਕੇ ਦੀਆਂ ਖੁਰਾਕਾਂ ਦਿੱਤੀਆਂ ਗਈਆਂ ਸਨ।

Corona vaccine

ਮੀਡੀਆ ਰਿਪੋਰਟਾਂ ਅਨੁਸਾਰ ਸਿਹਤ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨੇ ਕਿਹਾ ਕਿ ਟੀਕਾਕਰਨ ਕੇਂਦਰਾਂ ਦੀ ਗਿਣਤੀ ਘਟਾ ਦਿੱਤੀ ਗਈ ਹੈ ਕਿਉਂਕਿ ਸਰਕਾਰ ਨੇ ਸਰਕਾਰੀ ਸਕੂਲਾਂ ਅਤੇ ਹੋਰ ਗੈਰ-ਸਿਹਤ ਸਹੂਲਤਾਂ ਤੋਂ ਚਲਾਏ ਜਾਣ ਵਾਲੇ ਕੇਂਦਰਾਂ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਹੈ ਕਿਉਂਕਿ ਸਕੂਲਾਂ ਨੇ ਸ਼ੁੱਕਰਵਾਰ ਨੂੰ ਨਵੇਂ ਅਕਾਦਮਿਕ ਸੈਸ਼ਨ ਦੀ ਸ਼ੁਰੂਆਤ ਕੀਤੀ ਸੀ। ਇਸ ਦੇ ਚਲਦਿਆਂ ਇਹਨਾਂ ਕੇਂਦਰਾਂ ਨੂੰ ਬੰਦ ਕੀਤਾ ਗਿਆ ਹੈ।