ਰਾਹੁਲ ਗਾਂਧੀ ਦਾ ਦਾਅਵਾ 2014 ਤੋਂ ਹੁਣ ਤੱਕ ਹੋਏ 942 ਬੰਬ ਧਮਾਕੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਰਾਹੁਲ ਗਾਂਧੀ ਨੇ ਕਿਹਾ ਕਿ ਪੁਲਵਾਮਾ, ਪਠਾਨਕੋਟ, ਉੜੀ, ਗੜ੍ਹਚਿਰੌਲੀ ਅਤੇ ਹੋਰ 942 ਬੰਬ ਧਮਾਕਿਆਂ ਦੀਆਂ ਘਟਨਾਵਾਂ ਹੋਈਆਂ।

Rahul Gandhi

ਨਵੀਂ ਦਿੱਲੀ: ਮਹਾਰਾਸ਼ਟਰ ਦੇ ਗੜ੍ਹਚਿਰੌਲੀ ਵਿਚ ਨਕਸਲੀਆਂ ਦੇ ਹਮਲੇ ਵਿਚ ਸ਼ਹੀਦ ਹੋਣ ਦੀ ਘਟਨਾ ਦੇ ਕੁਝ ਘੰਟਿਆਂ ਬਾਅਦ ਹੀ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਪੀਐਮ ਨਰੇਂਦਰ ਦੇ ਬਿਆਨ ਨੂੰ ਨਿਸ਼ਾਨਾ ਬਣਾਇਆ ਹੈ। ਦਰਅਸਲ ਪੀਐਮ ਮੋਦੀ ਨੇ ਟਵੀਟ ਕੀਤਾ ਕਿ 2014 ਤੋਂ ਬਾਅਦ ਦੇਸ਼ ਨੇ ਬੰਬ ਧਮਾਕਿਆਂ ਦੀ ਆਵਾਜ਼ ਨਹੀਂ ਸੁਣੀ। ਪੀਐਮ ਮੋਦੀ ਦੇ ਇਸ ਟਵੀਟ ‘ਤੇ ਜਵਾਬ ਦਿੰਦਿਆ ਰਾਹੁਲ ਗਾਂਧੀ ਨੇ ਟਵੀਟ ਕਰਕੇ ਕਿਹਾ ਕਿ ਪ੍ਰਧਾਨ ਮੰਤਰੀ ਕਹਿੰਦੇ ਹਨ ਕਿ 2014 ਤੋਂ ਬਾਅਦ ਦੇਸ਼ ਨੇ ਬੰਬ ਧਮਾਕਿਆਂ ਦੀ ਅਵਾਜ਼ ਨਹੀਂ ਸੁਣੀ।

ਰਾਹੁਲ ਗਾਂਧੀ ਨੇ ਕਿਹਾ ਕਿ ਪੁਲਵਾਮਾ, ਪਠਾਨਕੋਟ, ਉੜੀ, ਗੜ੍ਹਚਿਰੌਲੀ ਅਤੇ ਹੋਰ 942 ਬੰਬ ਧਮਾਕਿਆਂ ਦੀਆਂ ਘਟਨਾਵਾਂ ਹੋਈਆਂ। ਉਹਨਾਂ ਕਿਹਾ ਕਿ ਪੀਐਮ ਮੋਦੀ ਨੂੰ ਅਪਣੇ ਕੰਨ ਖੋਲਣ ਅਤੇ ਸੁਣਨ ਦੀ ਜ਼ਰੂਰਤ ਹੈ। ਸੀਨੀਅਰ ਕਾਂਗਰਸ ਨੇਤਾ ਅਤੇ ਸਾਬਕਾ ਵਿੱਤ ਮੰਤਰੀ ਪੀ ਚਿਤੰਬਰਮ ਨੇ ਵੀ ਪੀਐਮ ਮੋਦੀ ਦੇ ਇਸ ਬਿਆਨ ‘ਤੇ ਹਮਲਾ ਕਰਦਿਆਂ ਕਿਹਾ ਕਿ ਉਹਨਾਂ ਦੇ ਕਾਰਜਕਾਲ ਵਿਚ ਬੰਬ ਧਮਾਕੇ ਹੋਣੇ ਬੰਦ ਹੋ ਗਏ।

ਪੀ ਚਿਤੰਬਰਮ ਨੇ ਅਪਣੇ ਟਵੀਟ ਵਿਚ ਦਾਂਤੇਵਾੜਾ, ਪਲਾਮੁ, ਔਰੰਗਾਬਾਦ, ਕੌਰਾਪਤ, ਸੁਕਮਾ, ਆਵਾਪੱਲੀ ਅਤੇ ਛਤੀਸਗੜ੍ਹ ਵਿਚ ਹੋਏ ਬੰਬ ਧਮਾਕਿਆਂ ਦੀ ਲਿਸਟ ਪੋਸਟ ਕਰਦੇ ਹੋਏ ਕਿਹਾ ਕਿ ਇਹ ਯਾਦਾਸ਼ਤ ਚਲੇ ਜਾਣ ਨਾਲ ਹੈ ਜਾਂ ਫਿਰ ਜ਼ਰੂਰੀ ਆਦਤ ਦੇ ਕਾਰਨ। ਕਾਂਗਰਸ ਨੇ ਬੁੱਧਵਾਰ ਨੂੰ ਗੜ੍ਹਚਿਰੌਲੀ  ਵਿਚ ਸੁਰੱਖਿਆ ਕਰਮਚਾਰੀਆਂ ‘ਤੇ ਹੋਏ ਭਿਆਨਕ ਹਮਲੇ ਦੀ ਨਿੰਦਾ ਕੀਤੀ।

ਰਾਹੁਲ ਗਾਂਧੀ ਨੇ ਇਕ ਟਵੀਟ ਵਿਚ ਅਪਣੀ ਭਾਵਨਾ ਪ੍ਰਗਟ ਕਰਦੇ ਹੋਏ ਕਿਹਾ ਕਿ ਜਵਾਨਾਂ ਦੇ ਸ਼ਹੀਦ ਹੋਣ ਨਾਲ ਉਹਨਾਂ ਨੂੰ ਗਹਿਰਾ ਦੁੱਖ ਪਹੁੰਚਿਆ। ਉਧਰ ਮਹਾਰਾਸ਼ਟਰ ਦੇ ਪੁਲਿਸ ਮੁਖੀ ਨੇ ਘਟਨਾ ਸਥਾਨ ਦਾ ਦੌਰਾ ਕੀਤਾ ਜਿੱਥੇ ਨਕਸਲੀਆਂ ਦੇ ਹਮਲੇ ਵਿਚ 15 ਜਵਾਨ ਅਤੇ ਇਕ ਡਰਾਈਵਰ ਦੀ ਮੌਤ ਹੋ ਗਈ। ਇਸ ਮੌਕੇ ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ਭਾਜਪਾ ਦੀ ਕੇਂਦਰ ਸਰਕਾਰ ‘ਤੇ ਰਾਸ਼ਟਰੀ ਸੁਰੱਖਿਆ ਦੇ ਮੋਰਚੇ ‘ਤੇ ਅਸਫਲ ਹੋਣ ਦਾ ਇਲਜ਼ਾਮ ਲਗਾਇਆ ਹੈ। ਉਹਨਾਂ ਨੇ ਕਿਹਾ ਕਿ ਸਾਡੇ ਜਵਾਨ ਸਰਹੱਦ ਅਤੇ ਨਕਸਲੀ ਖੇਤਰ ਵਿਚ ਸ਼ਹੀਦ ਹੋ ਰਹੇ ਹਨ।