ਲੋਕ ਸਭਾ ਚੋਣਾਂ ਨੂੰ ਲੈ ਕੇ 13 ਮਈ ਨੂੰ ਪੰਜਾਬ ਪੁੱਜਣਗੇ ਪੀਐਮ ਨਰਿੰਦਰ ਮੋਦੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜਿੱਥੇ ਅੱਜ-ਕੱਲ੍ਹ ਸਿਆਸੀ ਪਾਰਟੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਪਾਰਟੀਆਂ ‘ਚ ਮਾਹੌਲ ਗਰਮ ਹੋਇਆ ਹੈ...

Akali and BJP

ਜਲੰਧਰ : ਜਿੱਥੇ ਅੱਜ-ਕੱਲ੍ਹ ਸਿਆਸੀ ਪਾਰਟੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਪਾਰਟੀਆਂ ‘ਚ ਮਾਹੌਲ ਗਰਮ ਹੋਇਆ ਹੈ ਉਥੇ ਹੀ ਅਕਾਲੀ-ਭਾਜਪਾ ਗਠਜੋੜ ਨੇ ਵੀ ਇਸ ਦੇ ਲਈ ਵਿਸ਼ੇਸ਼ ਰਣਨੀਤੀ ਬਣਾ ਲਈ ਹੈ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਵਿਸ਼ੇਸ਼ ਤੌਰ ‘ਤੇ ਪੰਜਾਬ ਵਿਚ ਰੈਲੀਆਂ ਕਰਨਗੇ। ਤੈਅ ਕੀਤੇ ਗਏ ਪ੍ਰੋਗਰਾਮ ਮੁਤਾਬਿਕ ਨਰਿੰਦਰ ਮੋਦੀ 13 ਮਈ ਨੂੰ ਹੁਸ਼ਿਆਰਪੁਰ ਵਿਚ ਭਾਜਪਾ ਉਮੀਦਵਾਰ ਸੋਮ ਪ੍ਰਕਾਸ਼ ਦੀ ਚੋਣਾਵੀ ਰੈਲੀ ਨੂੰ ਸਬੰਧਨ ਕਰਨਗੇ।

ਉਥੇ ਹੀ ਇਸ ਤੋਂ ਪਹਿਲਾਂ ਅਮਿਤ ਸ਼ਾਹ 5 ਮਈ ਨੂੰ ਅੰਮ੍ਰਿਤਸਰ ਵਿਚ ਚੋਣਾਵੀ ਰੈਲੀ ਨੂੰ ਸੰਬੋਧਨ ਕਰਨਗੇ। ਇਨ੍ਹਾਂ ਤੋਂ ਇਲਾਵਾ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਸਮੇਤ ਰੇਲਵੇ ਮੰਤਰੀ ਪਿਊਸ਼ ਗੋਇਲ ਅਤੇ ਹਰਿਆਣਾ ਅਤ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਵੱਖ-ਵੱਖ ਥਾ ਗਠਜੋੜ ਨੇਤਾਵਾਂ ਦੀਆਂ ਚੋਣਾਵੀ ਸਭਾਵਾਂ ਨੂੰ ਸੰਬੋਧਨ ਕਰਨਗੇ। ਇਹ ਜਾਣਕਾਰੀ ਭਾਜਪਾ ਦੇ ਸਾਬਕਾ ਪ੍ਰਦੇਸ਼ ਪ੍ਰਧਾਨ ਅਤੇ ਗੁਰਦਾਸਪੁਰ ਲੋਕ ਸਭਾ ਖੇਤਰ ਦੇ ਇੰਚਾਰਜ ਕਮਲ ਸ਼ਰਮਾ ਅਤੇ ਹੁਸ਼ਿਆਰਪੁਰ ਤੋਂ ਭਾਜਪਾ ਉਮੀਦਵਾਰ ਸੋਮ ਪ੍ਰਕਾਸ਼ ਨੇ ਦਿੱਤੀ।

ਕਮਲ ਸ਼ਰਮਾ ਨੇ ਦੱਸਿਆ ਕਿ ਸੰਨੀ ਦਿਉਲ ਲਈ ਗੁਰਦਾਸਪੁਰ ਵਿਚ 2 ਮਈ ਨੂੰ ਧਰਮਿੰਦਰ ਅਤੇ ਹੇਮਾ ਮਾਲਿਨੀ ਵੀ ਚੋਣ ਪ੍ਰਚਾਰ ਕਰਨਗੇ। ਇਸ ਦੌਰਾਨ ਸੰਨੀ ਦੇ ਭਰਾ ਬੌਬੀ ਦਿਉਲ ਵੀ ਮੌਜੂਦ ਰਹਿਣਗੇ। ਗੁਰਦਾਸਪੁਰ ਦੀਆਂ ਮੁੱਖ ਮੰਗਾਂ ‘ਤੇ ਉਨ੍ਹਾਂ ਨੇ ਕਿਹਾ ਕਿ ਇਲਾਕੇ ਵਿਚ ਸਭ ਤੋਂ ਵੱਡੀ ਸਮੱਸਿਆ ਰੋਜ਼ਗਾਰ ਅਤੇ ਇੰਡਸਟਰੀ ਦੀ ਕਮੀ ਹੈ। ਹਲਕੇ ਦੇ ਕੁਝ ਖੇਤਰ ਅਜਿਹੇ ਵੀ ਹਨ, ਜੋ ਦਰਿਆ ਪਾਰ ਹਨ ਅਤੇ ਉਹ ਦੂਜੇ ਸ਼ਹਿਰਾਂ ਨਾਲੋਂ ਕਟੇ ਹੋਏ ਹਨ। ਮਰਹੂਮ ਭਾਜਪਾ ਨੇਤਾ ਵਿਨੋਦ ਖੰਨਾ ਨੇ ਇਸ ਸਮੱਸਿਆ ਨੂੰ ਕਈ ਥਾਵਾਂ ‘ਤੇ ਹਲ ਕਰ ਦਿੱਤਾ ਸੀ ਪਰ ਕੁਝ ਪੁਲ ਅਜੇ ਵੀ ਬਣਾਉਣ ਦੀ ਲੋੜ ਹੈ।