10ਵੀਂ-12ਵੀਂ ਦੀਆਂ ਰਹਿੰਦੀਆਂ ਪ੍ਰੀਖਿਆਵਾਂ ਸੰਬੰਧੀ CISCE ਨੇ ਜਾਰੀ ਕੀਤਾ ਨਵਾਂ ਨੋਟਿਸ

ਏਜੰਸੀ

ਖ਼ਬਰਾਂ, ਰਾਸ਼ਟਰੀ

ਕੌਂਸਲ ਫਾਰ ਇੰਡੀਅਨ ਸਕੂਲ ਸਰਟੀਫਿਕੇਟ ਐਗਜ਼ਾਮੀਨੇਸ਼ਨ (ਸੀਆਈਐਸਸੀਈ) ਨੇ ਸ਼ੁੱਕਰਵਾਰ ........

file photo

ਨਵੀਂ ਦਿੱਲੀ: ਕੌਂਸਲ ਫਾਰ ਇੰਡੀਅਨ ਸਕੂਲ ਸਰਟੀਫਿਕੇਟ ਐਗਜ਼ਾਮੀਨੇਸ਼ਨ (ਸੀਆਈਐਸਸੀਈ) ਨੇ ਸ਼ੁੱਕਰਵਾਰ (1 ਮਈ) ਨੂੰ ਇਕ ਨੋਟਿਸ ਜਾਰੀ ਕਰਦਿਆਂ ਕਿਹਾ ਹੈ।

ਕਿ 10ਵੀਂ (ਆਈਸੀਐਸਈ 2020) ਅਤੇ 12ਵੀਂ (ਆਈਐਸਸੀ 2020) ਦੀਆਂ ਬਾਕੀ ਬੋਰਡ ਪ੍ਰੀਖਿਆਵਾਂ ਰੱਦ ਨਹੀਂ ਕੀਤੀਆਂ ਗਈਆਂ ਹਨ। ਬੋਰਡ ਨੇ ਦੱਸਿਆ ਕਿ ਬਾਕੀ ਦੀ ਪ੍ਰੀਖਿਆਵਾਂ  6 ਤੋਂ 8 ਦਿਨਾਂ ਵਿਚ ਲਈਆਂ ਜਾਣਗੀਆਂ। ਪ੍ਰੀਖਿਆ ਸ਼ਨੀਵਾਰ ਅਤੇ ਐਤਵਾਰ ਨੂੰ ਵੀ ਲਈ ਜਾਵੇਗੀ। 

ਕਿਹੜੀਆਂ ਪ੍ਰੀਖਿਆਵਾਂ ਬਚੀਆਂ  ਹਨ?
ਕਲਾਸ 10ਵੀਂ (ਆਈਸੀਐਸਈ 2020) ਦੀ ਗੱਲ ਕਰੀਏ ਤਾਂ ਤਾਲਾਬੰਦੀ ਕਾਰਨ ਜੀਓਗ੍ਰਾਫੀ, ਐਚਸੀਜੀ ਪੇਪਰ 2, ਜੀਵ ਵਿਗਿਆਨ, ਇਕਨਾਮਿਕਸ ਗਰੁੱਪ 3 ਇਲੈਕਟਿਵ, ਹਿੰਦੀ ਅਤੇ ਆਰਟ ਪੇਪਰ 4 ਦੇ ਪੇਪਰ ਬਾਕੀ ਹਨ।

ਬਾਇਓਲੋਜੀ ਪੇਪਰ 1, ਬਿਜ਼ਨਸ ਸਟੱਡੀਜ਼, ਜੀਓਗ੍ਰਾਫੀ, ਸਮਾਜ ਸ਼ਾਸਤਰ, ਮਨੋਵਿਗਿਆਨ, ਹੋਮ ਸਾਇੰਸ ਪੇਪਰ 1, ਇਲੈਕਟਿਵ ਇੰਗਲਿਸ਼ ਅਤੇ ਆਰਟ ਪੇਪਰ 12ਵੀਂ  (ਆਈਐਸਸੀ 2020) ਦੇ 5 ਪੇਪਰ ਰਹਿੰਦੇ ਹਨ।

 ਕਿਵੇਂ ਪਤਾ ਚੱਲੇਗੀ ਨਵੀਂ ਡੇਟਸ਼ੀਟ ਸੀਆਈਐਸਸੀਈ ਦੇ ਕਰੀਅਰ ਪੋਰਟਲ ਦੇ ਜ਼ਰੀਏ ਸਾਰੇ ਸਕੂਲਾਂ ਨੂੰ  ਪ੍ਰੀਖਿਆਵਾਂ ਦੀ ਡੇਟਸ਼ੀਟ ਮਿਲੇਗੀ। ਇਸ ਤੋਂ ਇਲਾਵਾ ਸੀਆਈਐਸਸੀਈ ਸੰਸ਼ੋਧਿਤ ਡੰਟਸ਼ੀਟ ਈਮੇਲ ਤੇ ਸਾਰੇ ਸਕੂਲਾਂ ਨੂੰ ਭੇਜੇਗੀ।

ਸੰਸ਼ੋਧਿਤ ਵੈਬਸਾਈਟ ਕੌਂਸਲ ਦੀ ਵੈਬਸਾਈਟ cisce.org 'ਤੇ ਵੀ ਜਾਰੀ ਕੀਤੀ ਜਾਵੇਗੀ। ਇਸ ਤੋਂ ਇਲਾਵਾ ਸੀਆਈਐਸਸੀ ਨੇ ਆਪਣੇ ਨੋਟਿਸ ਵਿਚ ਇਹ ਵੀ ਲਿਖਿਆ ਹੈ ਕਿ ਸਾਰੇ ਸਕੂਲ 11ਵੀਂ ਕਲਾਸ ਦੀਆਂ 10ਵੀਂ ਬੋਰਡ ਦੀਆਂ ਪ੍ਰੀਖਿਆਵਾਂ ਵਿਚ ਬੈਠੇ ਵਿਦਿਆਰਥੀਆਂ ਨੂੰ ਆਰਜ਼ੀ ਦਾਖਲਾ ਦੇ ਸਕਦੇ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।