UGC ਦਾ ਵੱਡਾ ਐਲਾਨ, ਜੁਲਾਈ ਵਿਚ ਪੇਪਰ ਅਤੇ ਅਗਸਤ ਵਿਚ ਐਲਾਨੇ ਜਾਣਗੇ ਨਤੀਜੇ!
ਦਸ ਦਈਏ ਕਿ ਇਲਾਹਾਬਾਦ ਯੂਨੀਵਰਸਿਟੀ ਵਿਚ ਜੁਲਾਈ ਵਿਚ ਨਵਾਂ ਸੈਸ਼ਨ...
ਨਵੀਂ ਦਿੱਲੀ: ਕੋਰੋਨਾ ਵਾਇਰਸ ਦੇ ਚਲਦੇ ਅਪਣੇ-ਅਪਣੇ ਘਰ ਵਿਚ ਬੈਠ ਕੇ ਤਿਆਰੀ ਕਰ ਰਹੇ ਵਿਦਿਆਰਥੀਆਂ ਲਈ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਵੱਲੋਂ ਵੱਡੀ ਖ਼ਬਰ ਆਈ ਹੈ। UGC ਕਮੇਟੀ ਦੇ ਦਿਸ਼ਾ-ਨਿਰਦੇਸ਼ ਦੇ ਆਧਾਰ ਤੇ ਇਸ ਵਾਰ ਜੁਲਾਈ ਵਿਚ ਪੁਰਾਣੇ ਪੱਧਰ ਦੀਆਂ ਪ੍ਰੀਖਿਆਵਾਂ ਕਰਵਾਈਆਂ ਜਾਣਗੀਆਂ ਅਤੇ ਅਗਸਤ ਵਿਚ ਨਤੀਜਿਆਂ ਦਾ ਐਲਾਨ ਕੀਤਾ ਜਾਵੇਗਾ।
ਦਸ ਦਈਏ ਕਿ ਇਲਾਹਾਬਾਦ ਯੂਨੀਵਰਸਿਟੀ ਵਿਚ ਜੁਲਾਈ ਵਿਚ ਨਵਾਂ ਸੈਸ਼ਨ ਸ਼ੁਰੂ ਹੋ ਜਾਂਦਾ ਹੈ ਪਰ ਇਸ ਵਾਰ ਕੋਰੋਨਾ ਵਾਇਰਸ ਦੇ ਚਲਦੇ ਲਾਗੂ ਕੀਤੇ ਲਾਕਡਾਊਨ ਕਾਰਨ ਸਿਖਿਆ ਸਬੰਧੀ ਬਦਲਾਅ ਕੀਤਾ ਗਿਆ ਹੈ। ਦਰਅਸਲ UGC ਨੇ ਸਾਰੀਆਂ ਯੂਨੀਵਰਸਿਟੀਆਂ ਨੂੰ ਪ੍ਰੀਖਿਆਵਾਂ ਅਤੇ ਅਦਾਕਮਿਕ ਕੈਲੰਡਰਾਂ ਸਬੰਧੀ ਇਹ ਰਿਪੋਰਟ ਭੇਜੀ ਹੈ ਜਿਸ ਦੇ ਆਧਾਰ ਤੇ ਇਲਾਹਾਬਾਦ ਯੂਨੀਵਰਸਿਟੀ ਵਿਚ ਇਸ ਨਾਲ ਸਬੰਧਿਤ ਯੋਜਨਾਵਾਂ ਤੇ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ।
UGC ਕਮੇਟੀ ਦੀ ਰਿਪੋਰਟ ਮੁਤਾਬਕ ਜੁਲਾਈ ਦੇ ਪਹਿਲੇ ਹਫ਼ਤੇ ਵਿਚ ਸੈਸ਼ਨ 2019-20 ਦੀਆਂ ਪ੍ਰੀਖਿਆਵਾਂ ਹੋਣਗੀਆਂ। ਅਗਸਤ ਵਿਚ ਰਿਜਲਟ ਐਲਾਨਿਆ ਜਾਵੇਗਾ ਅਤੇ ਅਗਸਤ ਤੋਂ ਹੀ ਨਵਾਂ ਸੈਸ਼ਨ ਵੀ ਸ਼ੁਰੂ ਹੋਵੇਗਾ। UGC ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਇੰਟਰਮੀਡੀਏਟ ਸਮੈਸਟਰ ਵਿਦਿਆਰਥੀਆਂ ਨੂੰ ਇੰਟਰਨਲ ਦੇ ਆਧਾਰ ਤੇ ਗ੍ਰੇਡ ਦਿੱਤੇ ਜਾਣਗੇ। ਹਾਲਾਂਕਿ ਜਦ ਕੋਵਿਡ19 ਤੋਂ ਥੋੜੀ ਰਾਹਤ ਮਿਲੇਗੀ ਤਾਂ ਜੁਲਾਈ ਵਿਚ ਪੇਪਰਾਂ ਦੇ ਨਤੀਜੇ ਐਲਾਨੇ ਜਾਣਗੇ।
ਟਰਮੀਨਲ ਸਮੈਸਟਰ ਵਿਦਿਆਰਥੀਆਂ ਲਈ ਪ੍ਰੀਖਿਆ ਜੁਲਾਈ ਵਿਚ ਹੀ ਹੋਵੇਗੀ। ਹਰ ਯੂਨੀਵਰਸਿਟੀ ਵਿਚ ਕੋਵਿਡ-19 ਸੈਲ ਬਣਾਈ ਜਾਵੇਗੀ ਜਿਸ ਦਾ ਨਾਮ ਅਕੈਡਮਿਕ ਕੈਲੰਡਰ ਅਤੇ ਐਗਜ਼ਾਮੀਨੇਸ਼ਨ ਨਾਲ ਸਬੰਧਿਤ ਮੁੱਦਿਆਂ ਦਾ ਹੱਲ ਕਰਨਾ ਪਵੇਗਾ।
ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਵੱਲੋਂ ਬਣਾਈ ਕਮੇਟੀ ਨੇ ਵੀ ਆਪਣੀ ਰਿਪੋਰਟ ਵਿੱਚ ਕਿਹਾ ਹੈ ਕਿ ਸਾਲਾਨਾ ਪ੍ਰੀਖਿਆ 50 ਪ੍ਰਤੀਸ਼ਤ ਅੰਕ ਦੀ ਹੋਣੀ ਚਾਹੀਦੀ ਹੈ ਜਦਕਿ ਹੋਰ 50 ਪ੍ਰਤੀਸ਼ਤ ਅੰਕ ਪਹਿਲਾਂ ਕਰਵਾਏ ਗਏ ਸਮੈਸਟਰ ਦੀ ਪ੍ਰੀਖਿਆ ਦੀ ਕਾਰਗੁਜ਼ਾਰੀ ਦੇ ਅਧਾਰ ਤੇ ਹੋਣੇ ਚਾਹੀਦੇ ਹਨ। ਇਸ ਸਬੰਧੀ CBSE ਵੱਲੋਂ ਵੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ। CBSE ਦੇ 10ਵੀਂ ਅਤੇ 12ਵੀਂ ਦੇ ਰਹਿ ਗਏ ਪੇਪਰ ਵੀ ਹੋਣਗੇ।
ਪ੍ਰੀਖਿਆ ਤੋਂ 10 ਦਿਨ ਪਹਿਲਾਂ ਡੇਟਸ਼ੀਟ ਜਾਰੀ ਕੀਤੀ ਜਾਵੇਗੀ। ਇਸ ਤੋਂ ਪਹਿਲਾਂ ਮਨੀਸ਼ ਸਿਸੋਦੀਆ ਨੇ ਫੈਸਲਾ ਲਿਆ ਸੀ ਕਿ ਸੀਬੀਐਸਈ 10 ਵੀਂ ਅਤੇ 12 ਵੀਂ ਦੀਆਂ ਬਾਕੀ ਪ੍ਰੀਖਿਆਵਾਂ ਕਰਵਾਉਣਾ ਸੰਭਵ ਨਹੀਂ ਹੋਵੇਗਾ, ਇਸ ਲਈ ਬੱਚਿਆਂ ਨੂੰ ਸਿਰਫ ਅੰਦਰੂਨੀ ਪ੍ਰੀਖਿਆਵਾਂ ਦੇ ਅਧਾਰ ਤੇ ਪਾਸ ਕੀਤਾ ਜਾਵੇਗਾ। ਇਹ ਉਸੇ ਤਰ੍ਹਾਂ ਹੋਵੇਗਾ ਜਿਵੇਂ 9ਵੀਂ ਅਤੇ 11ਵੀਂ ਦੇ ਵਿਦਿਆਰਥੀਆਂ ਨੂੰ ਪਾਸ ਕੀਤਾ ਗਿਆ ਹੈ।
ਦਿੱਲੀ ਦੇ ਡਿਪਟੀ ਸੀਐਮ ਮਨੀਸ਼ ਸਿਸੋਦੀਆ ਨੇ ਇਹ ਜਾਣਕਾਰੀ ਦਿੱਤੀ ਸੀ। ਪਰ ਫਿਰ ਉਹਨਾਂ ਨੇ ਆਪਣਾ ਫੈਸਲਾ ਬਦਲ ਦਿੱਤਾ ਸੀ। ਸਿਸੋਦੀਆ ਨੇ ਕਿਹਾ ਸੀ ਕਿ ਅਗਲੇ ਸਾਲ ਲਈ ਸਮੁੱਚੇ ਸਿਲੇਬਸ ਵਿਚ ਘਟ ਤੋਂ ਘਟ 30 ਫ਼ੀਸਦੀ ਕਮੀ ਕੀਤੀ ਜਾਵੇ ਅਤੇ JEE, NEET ਅਤੇ ਹੋਰ ਸਿਖਿਆ ਸੰਸਥਾਵਾਂ ਦੀਆਂ ਦਾਖਲਾ ਪ੍ਰੀਖਿਆਵਾਂ ਵੀ ਘਟ ਕੀਤੇ ਗਏ ਸਿਲੇਬਸ ਦੇ ਆਧਾਰ ਤੇ ਹੀ ਹੋਣਗੀਆਂ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।