ਇੰਦੌਰ 'ਚ ਕਰੋਨਾ ਨੇ ਮਚਾਈ ਹਾਹਾਕਾਰ, ਹੁਣ ਤੱਕ 74 ਮੌਤਾਂ, ਮਰੀਜ਼ਾਂ ਦੀ ਗਿਣਤੀ 1500 ਤੋਂ ਪਾਰ
ਦੇਸ਼ ਵਿਚ ਕਰੋਨਾ ਵਾਇਰਸ ਦਾ ਪ੍ਰਭਾਵ ਕਾਫੀ ਤੇਜ਼ੀ ਨਾਲ ਵੱਧ ਰਿਹਾ ਹੈ। ਆਏ ਦਿਨ ਦੇਸ਼ ਦੀਆਂ ਵੱਖ-ਵੱਖ ਥਾਵਾਂ ਤੋਂ ਕਰੋਨਾ ਪੌਜਟਿਵ ਕੇਸਾਂ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ
ਇੰਦੌਰ : ਦੇਸ਼ ਵਿਚ ਕਰੋਨਾ ਵਾਇਰਸ ਦਾ ਪ੍ਰਭਾਵ ਕਾਫੀ ਤੇਜ਼ੀ ਨਾਲ ਵੱਧ ਰਿਹਾ ਹੈ। ਆਏ ਦਿਨ ਦੇਸ਼ ਦੀਆਂ ਵੱਖ-ਵੱਖ ਥਾਵਾਂ ਤੋਂ ਕਰੋਨਾ ਪੌਜਟਿਵ ਕੇਸਾਂ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਇਸੇ ਤਰ੍ਹਾਂ ਹੁਣ ਇੰਦੌਰ ਵਿਚ ਸਾਹਮਣੇ ਆਏ ਅੰਕੜਿਆਂ ਤੋਂ ਪਤਾ ਲੱਗਾ ਹੈ ਕਿ ਇੱਥੇ ਕੱਲ ਨਵੇ 32 ਪੌਜਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ। ਜਿਸ ਤੋਂ ਬਾਅਦ ਇੱਥੇ ਪੌਜਟਿਵ ਮਰੀਜ਼ਾਂ ਦੀ ਗਿਣਤੀ 1545 ਤੱਕ ਹੋ ਗਈ ਹੈ ਅਤੇ 75 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਇਸ ਤੋਂ ਇਲਾਵਾ 300 ਦੇ ਕਰੀਬ ਲੋਕ ਇਸ ਵਾਇਰਸ ਨੂੰ ਮਾਤ ਦੇ ਕੇ ਠੀਕ ਹੋ ਚੁੱਕੇ ਹਨ। ਦੱਸ ਦੱਈਏ ਕਿ ਪੌਜਟਿਵ ਆਏ ਮਰੀਜ਼ਾਂ ਵਿਚ ਜ਼ਿਆਦਾਤਰ ਉਹ ਲੋਕ ਹਨ ਜਿਨ੍ਹਾਂ ਦਾ ਪਰਿਵਾਰਕ ਮੈਂਬਰ ਜਾਂ ਰਿਸ਼ਤੇਦਾਰ ਪਹਿਲਾਂ ਤੋਂ ਹੀ ਕੁਆਰੰਟੀਨ ਕੀਤੇ ਹੋਏ ਹਨ। ਉਧਰ ਜ਼ਿਲ੍ਹੇ ਵਿਚ ਸਿਹਤ ਅਧਿਕਾਰੀ ਡਾ. ਪ੍ਰਵੀਨ ਜਡਿਆ ਦੇ ਅਨੁਸਾਰ ਇੰਦੌਰ ਜ਼ਿਲ੍ਹੇ ਵਿਚ ਹੁਣ ਤੱਕ 8433 ਸੈਂਪਲ ਟੈਸਟ ਕੀਤੇ ਜਾ ਚੁੱਕੇ ਹਨ।
ਜਿਨ੍ਹਾਂ ਵਿਚੋਂ 1545 ਦੇ ਕਰੀਬ ਲੋਕ ਪੌਜਟਿਵ ਪਾਏ ਗਏ ਹਨ। ਇਸ ਦੇ ਨਾਲ ਹੀ ਸ਼ੁੱਕਰਵਾਰ ਨੂੰ 507 ਸੈਂਪਲਾਂ ਦੀ ਜਾਂਚ ਹੋਈ ਜਿਨ੍ਹਾਂ ਵਿਚੋਂ 32 ਪੌਜਟਿਵ ਪਾਏ ਗਏ। ਉਧਰ ਮੈਡੀਕਲ ਬੁਲੇਟਨ ਅਨੁਸਾਰ ਦੋ ਮਰੀਜ਼ਾਂ ਦੀ ਮੌਤ ਹੋਈ ਹੈ। ਜਿਸ ਵਿਚ ਇੰਦੌਰ ਦੀ ਇਕ 55 ਸਾਲਾ ਮਹਿਲਾ ਸੀ ਅਤੇ ਉਹ ਅਮੀਨੀਆਂ ਤੋਂ ਵੀ ਪ੍ਰੇਸ਼ਾਨ ਸੀ।
ਜਿਸ ਦੀ ਇਕ ਮਈ ਨੂੰ ਮੌਤ ਹੋਈ ਸੀ। ਇਸਤੋਂ ਇਲਾਵਾ ਦੂਜੀ ਮੌਤ ਤਾਲ ਮਹੱਲਾ ਸਮੂਹ ਨਿਵਾਸੀ 55 ਸਾਲਾ ਮਹਿਲਾ ਦੀ ਹੋਈ ਸੀ, ਜੋ ਕਿ ਥਾਈਰਡ ਤੋਂ ਵੀ ਪ੍ਰਭਾਵਿਤ ਸੀ। ਉਨ੍ਹਾਂ ਦੀ ਮੌਤ 26 ਅਪ੍ਰੈਲ ਨੂੰ ਹੋ ਗਈ ਸੀ। ਜ਼ਿਕਰਯੋਗ ਹੈ ਕਿ ਇਨ੍ਹਾਂ ਦੀ ਮੌਤ ਤੋਂ ਬਾਅਦ ਇਥੇ ਮ੍ਰਿਤਕਾਂ ਦੀ ਗਿਣਤੀ 74 ਹੋ ਗਈ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।