PM ਕੇਅਰਜ਼ ਫੰਡ ਦਾ ਹੋਵੇ ਸਰਕਾਰੀ ਆਡਿਟ 'ਤੇ ਬੈਂਕ ਚੋਰਾਂ ਦਾ ਹੋਵੇ ਹਿਸਾਬ : ਪ੍ਰਿਯੰਕਾ ਗਾਂਧੀ
ਇਸ ਸੰਕਟ ਦੇ ਸਮੇਂ ਵਿਚ ਜਨਤਾ ਸਾਹਮਣੇ ਪਾਰਦਰਸ਼ਤਾ ਹੋਣੀ ਬਹੁਤ ਮਹੱਤਵਪੂਰਨ ਹੈ।
ਨਵੀਂ ਦਿੱਲੀ : ਦੇਸ਼ ਵਿਚ ਕਰੋਨਾ ਵਾਇਰਸ ਦੇ ਮੁੱਦੇ ਤੇ ਬੋਲਦਿਆਂ ਕਾਂਗਰਸ ਦੀ ਜਰਨਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਸ਼ਨੀਵਾਰ ਨੂੰ ਕਿਹਾ ਕਿ ਕਰੋਨਾ ਮਹਾਂਮਾਰੀ ਵਿਚ ਯੋਗਦਾਨ ਵਜੋਂ ਆਮ ਲੋਕਾਂ ਤੋਂ ਪੈਸੇ ਲਏ ਜਾ ਰਹੇ ਹਨ। ਇਸ ਲਈ ਅਜਿਹੀ ਸਥਿਤੀ ਵਿਚ PM ਕੇਅਰ ਫੰਡ ਦਾ ਸਰਕਾਰੀ ਆਡਿਟ ਹੋਣਾ ਚਾਹੀਦਾ ਹੈ।
ਉਨ੍ਹਾਂ ਨੇ ਉੱਤਰ ਪ੍ਰਦੇਸ਼ ਦੇ ਭਦੋਹੀ ਜ਼ਿਲੇ ਦੇ ਲੋਕਾਂ ਨੂੰ ਪ੍ਰਧਾਨ ਮੰਤਰੀ ਕੇਅਰਜ਼ ਫੰਡ ਵਿਚ 100-100 ਰੁਪਏ ਦਾ ਯੋਗਦਾਨ ਪਾਉਣ ਲਈ ਇਕ ਜ਼ਿਲ੍ਹਾ ਅਧਿਕਾਰੀ ਵੱਲੋਂ ਦਿੱਤੇ ਕਥਿਤ ਹੁਕਮਾਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਦੇਸ਼ ਦੇ ਕਈ ਪੂੰਜੀਪਤੀਆਂ ਨੂੰ 68000 ਰੁਪਏ ਦਾ ਕਰਜ਼ਾ ਮੁਆਫ਼ ਬਾਰੇ ਵੀ ਹਿਸਾਬ ਦੇਣਾ ਚਾਹੀਦਾ ਹੈ।
ਦੱਸ ਦੱਈਏ ਕਿ ਕਾਂਗਰਸ ਦੀ ਉਤਰ ਪ੍ਰਦੇਸ਼ ਦੀ ਇੰਚਾਰਜ਼ ਪ੍ਰਿਯੰਕਾ ਗਾਂਧੀ ਨੇ ਟਵੀਟ ਕੀਤੀ, ਕਿ 'ਇੱਕ ਸੁਝਾਅ: ਜਦੋਂ ਜਨਤਾ ਵਿਚ ਹਾਹਾਕਾਰ ਮਚੀ ਹੋਈ ਹੈ, ਰਾਸ਼ਨ, ਪਾਣੀ, ਨਕਦ ਦੀ ਘਾਟ ਹੋ ਰਹੀ ਹੈ, ਸਰਕਾਰੀ ਵਿਭਾਗ ਪ੍ਰਧਾਨ ਮੰਤਰੀ ਕੇਅਰਜ਼ ਫੰਡ ਲਈ 100-100 ਰੁਪਏ ਵਸੂਲ ਰਿਹਾ ਹੈ, ਤਾਂ ਇਹ ਹਰ ਦ੍ਰਿਸ਼ਟੀ ਕੌਣ ਤੋਂ ਢੁਕਵਾਂ ਰਹੇਗਾ, ਕਿ ਪ੍ਰਧਾਨ ਮੰਤਰੀ ਕੇਅਰਜ਼ ਵੰਡ ਦਾ ਸਰਕਾਰੀ ਆਡਿਟ ਕਰਵਾਇਆ ਵੀ ਕੀਤਾ ਜਾਵੇ।
ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਦੇਸ਼ ਵਿਚ ਭੱਜ ਚੁੱਕੇ ਬੈਂਕ ਚੋਰਾਂ ਦਾ 68,000 ਕਰੋੜ ਰੁਪਏ ਮੁਆਫ ਕਰਨ ਦਾ ਸਾਰਾ ਹਿਸਾਬ ਕਿਤਾਬ ਹੋਵੇ। ਕਿਉਂਕਿ ਇਸ ਸੰਕਟ ਦੇ ਸਮੇਂ ਵਿਚ ਜਨਤਾ ਸਾਹਮਣੇ ਪਾਰਦਰਸ਼ਤਾ ਹੋਣੀ ਬਹੁਤ ਮਹੱਤਵਪੂਰਨ ਹੈ। ਇਸ ਵਿਚ ਜਨਤਾ ਅਤੇ ਸਰਕਾਰ ਦੋਵਾਂ ਦਾ ਹੀ ਫਾਇਦਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।