ਓਰੇਂਜ਼ ਅਤੇ ਗ੍ਰੀਨ ਜ਼ੋਨ 'ਚ 4 ਮਈ ਤੋਂ ਖੁੱਲ੍ਹਣਗੇ Salon ਅਤੇ Beauty Parlour, ਨਿਰਦੇਸ਼ ਜਾਰੀ
ਹੁਣ ਤਕ ਕਿਸੇ ਵੀ ਜ਼ੋਨ ਵਿਚ ਸੈਲੂਨ ਅਤੇ ਨਾਈ ਦੀਆਂ ਦੁਕਾਨਾਂ ਦੁਬਾਰਾ...
ਨਵੀਂ ਦਿੱਲੀ: ਕੋਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਕਾਰਨ ਕੇਂਦਰ ਸਰਕਾਰ ਨੇ ਲਾਕਡਾਊਨ ਨੂੰ 17 ਮਈ ਤਕ ਵਧਾ ਦਿੱਤਾ ਹੈ। ਇਸ ਤਹਿਤ 3 ਮਈ ਨੂੰ ਖਤਮ ਹੋਣ ਵਾਲਾ ਲਾਕਡਾਊਨ ਹੁਣ 17 ਮਈ ਤਕ ਜਾਰੀ ਰਹੇਗਾ। ਗ੍ਰਹਿ ਵਿਭਾਗ ਨੇ ਇਸ ਦੇ ਨਾਲ ਹੀ ਦੇਸ਼ ਦੇ ਕੁੱਲ 733 ਜ਼ਿਲ੍ਹਿਆਂ ਦੇ ਕੋਰੋਨਾ ਮਾਮਲਿਆਂ ਦੇ ਆਧਾਰ ਤੇ ਰੈਡ, ਗ੍ਰੀਨ ਅਤੇ ਓਰੇਂਜ਼ ਜ਼ੋਨ ਵਿਚ ਵੰਡਿਆ ਹੈ।
ਹੁਣ ਤਕ ਕਿਸੇ ਵੀ ਜ਼ੋਨ ਵਿਚ ਸੈਲੂਨ ਅਤੇ ਨਾਈ ਦੀਆਂ ਦੁਕਾਨਾਂ ਦੁਬਾਰਾ ਖੋਲ੍ਹਣ ਦੀ ਆਗਿਆ ਨਹੀਂ ਸੀ ਪਰ ਹੁਣ ਗ੍ਰਹਿ ਵਿਭਾਗ ਨੇ ਸ਼ਨੀਵਾਰ ਨੂੰ ਸਪੱਸ਼ਟ ਕੀਤਾ ਕਿ 4 ਮਈ ਤੋਂ ਸ਼ੁਰੂ ਹੋ ਰਹੇ ਲਾਕਡਾਊਨ ਦੇ ਤੀਜੇ ਪੜਾਅ ਵਿਚ ਓਰੇਂਜ਼ ਅਤੇ ਗ੍ਰੀਨ ਜ਼ੋਨ ਵਿਚ ਨਾਈ ਦੀਆਂ ਦੁਕਾਨਾਂ, ਸੈਲੂਨ ਖੋਲ੍ਹਣ ਦੀ ਆਗਿਆ ਹੋਵੇਗੀ।
ਗ੍ਰਹਿ ਵਿਭਾਗ ਦੇ ਇਕ ਬੁਲਾਰੇ ਨੇ ਕਿਹਾ ਕਿ ਓਰੇਂਜ਼ ਅਤੇ ਗ੍ਰੀਨ ਜ਼ੋਨ ਵਿਚ ਈ-ਕਾਮਰਸ ਕੰਪਨੀਆਂ ਦੁਆਰਾ ਗੈਰ-ਜ਼ਰੂਰੀ ਸਮਾਨਾਂ ਦੀ ਵਿਕਰੀ ਤੇ ਪਾਬੰਦੀ ਨਹੀਂ ਹੋਵੇਗੀ। ਗ੍ਰਹਿ ਵਿਭਾਗ ਨੇ ਰੈਡ ਜ਼ੋਨ ਵਿਚ 130 ਜ਼ਿਲ੍ਹਿਆਂ ਨੂੰ ਰੱਖਿਆ ਹੈ। ਗ੍ਰੀਨ ਜ਼ੋਨ ਦੇ ਜ਼ਿਲ੍ਹਿਆਂ ਵਿਚ ਨਾਈ ਦੀਆਂ ਦੁਕਾਨਾਂ, ਸੈਲੂਨ ਸਮੇਤ ਕਈ ਹੋਰ ਜ਼ਰੂਰੀ ਸੇਵਾਵਾਂ ਅਤੇ ਵਸਤੂਆਂ ਮੁਹੱਈਆ ਕਰਵਾਉਣ ਵਾਲੀਆਂ ਸੰਸਥਾਵਾਂ ਵੀ 4 ਮਈ ਨੂੰ ਖੋਲ੍ਹੀਆਂ ਜਾਣਗੀਆਂ।
ਇਸ ਤੋਂ ਇਲਾਵਾ ਗ੍ਰੀਨ ਜ਼ੋਨ ਦੇ ਖੇਤਰਾਂ ਵਿੱਚ ਕੌਮੀ ਪੱਧਰ 'ਤੇ ਲਾਗੂ ਹੋਣ ਤੋਂ ਇਲਾਵਾ ਕੋਈ ਰੋਕ ਨਹੀਂ ਹੋਵੇਗੀ। ਇੱਥੇ ਹਰ ਕਿਸਮ ਦੀਆਂ ਆਰਥਿਕ ਗਤੀਵਿਧੀਆਂ ਨੂੰ ਪੂਰੀ ਤਰ੍ਹਾਂ ਛੋਟ ਮਿਲੇਗੀ। ਇੱਥੇ 50 ਪ੍ਰਤੀਸ਼ਤ ਰਾਈਡਸ਼ਿਪ ਵਾਲੀਆਂ ਬੱਸਾਂ ਦੀ ਆਗਿਆ ਹੈ। ਉਹ ਗ੍ਰੀਨ ਜ਼ੋਨ ਜ਼ਿਲ੍ਹੇ ਤੋਂ ਦੂਜੇ ਹਰੇ ਜ਼ਿਲ੍ਹੇ ਵਿੱਚ ਜਾਣ ਦੇ ਯੋਗ ਵੀ ਹੋਣਗੇ।
ਸਾਰੇ ਜ਼ੋਨਾਂ ਵਿਚ 65 ਸਾਲ ਤੋਂ ਵੱਧ ਉਮਰ ਦੇ ਲੋਕਾਂ ਤੋਂ ਇਲਾਵਾ, ਬਿਮਾਰ ਲੋਕ ਅਤੇ ਗਰਭਵਤੀ ਔਰਤਾਂ, 10 ਸਾਲ ਤੋਂ ਘੱਟ ਉਮਰ ਦੇ ਬੱਚੇ ਕਿਸੇ ਜ਼ਰੂਰੀ ਕੰਮ ਜਾਂ ਸਿਹਤ ਕਾਰਨਾਂ ਕਰ ਕੇ ਬਾਹਰ ਜਾਣ ਦੇ ਯੋਗ ਹੋਣਗੇ, ਸਾਰੇ ਜ਼ੋਨਾਂ ਵਿਚ ਲੋਕਾਂ ਦੇ ਸਵੇਰੇ 7 ਵਜੇ ਤੋਂ ਸ਼ਾਮ 7 ਵਜੇ ਤਕ ਗ਼ੈਰ-ਜ਼ਰੂਰੀ ਕੰਮ ਲਈ ਘੁੰਮਣ ਤੇ ਪਾਬੰਦੀ ਲਗਾਈ ਗਈ ਹੈ।
ਤਿੰਨੋਂ ਜ਼ੋਨਾਂ ਵਿਚ ਮੈਡੀਕਲ ਅਤੇ ਓਪੀਡੀ ਸਹੂਲਤਾਂ ਖੁੱਲ੍ਹੀਆਂ ਰਹਿਣਗੀਆਂ। ਪਰ ਸਮਾਜਿਕ ਦੂਰੀ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨਾ ਅਤੇ ਚਿਹਰੇ 'ਤੇ ਮਾਸਕ ਪਾਉਣਾ ਜ਼ਰੂਰੀ ਹੋਏਗਾ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।